ਨਵੀਂ ਦਿੱਲੀ, ਜੇਐੱਨਐੱਨ : ਫਿਲਮ ਅਭਿਨੇਤਰੀ Kriti Sanon ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਲੈ ਕੇ ਪ੍ਰੋਫਾਈਲ ਬਣੀ ਹੋਈ ਹੈ। ਉਹ ਮੁਸ਼ਕਿਲ ਦੌਰ ਤੋਂ ਗੁਜ਼ਰ ਰਹੀ ਹੈ। ਇਸ 'ਚ ਉਨ੍ਹਾਂ ਨੇ ਇਕ ਪ੍ਰੇਰਿਤ ਕਰਨ ਵਾਲਾ ਪੋਸਟ ਸ਼ੇਅਰ ਕੀਤਾ ਹੈ। ਕ੍ਰਿਤੀ ਨੇ Robert “wee ਦਾ ਇਕ ਕੋਟ ਸ਼ੇਅਰ ਕੀਤੀ ਹੈ। ਇਸ 'ਚ ਲਿਖਿਆ ਸੀ, 'ਅੱਜ ਤੁਸੀਂ ਜੋ ਸੰਘਰਸ਼ ਕਰ ਰਹੇ ਹੋ ਉਹ ਉਸ ਤਾਕਤ ਨੂੰ ਵਿਕਸਿਤ ਕਰ ਰਿਹਾ ਹੈ, ਜਿਸ ਦੀ ਜ਼ਰੂਰਤ ਤੁਹਾਨੂੰ ਕੱਲ੍ਹ ਹੈ। Don't give up।'

ਸੁਸ਼ਾਂਤ ਦੇ ਗੁਜ਼ਰਨ ਦੇ ਕੁਝ ਦਿਨਾਂ ਬਾਅਦ ਕ੍ਰਿਤੀ ਨੇ ਇਕ ਭਾਵਨਾਤਮਕ ਨੋਟ ਸ਼ੇਅਰ ਕੀਤਾ ਸੀ, ਇਸ 'ਚ ਲਿਖਿਆ ਸੀ, 'ਸੂਸ਼... ਮੈਂ ਜਾਣਦੀ ਸੀ ਕਿ ਤੇਰਾ ਦਿਮਾਗ ਤੇਰਾ ਸਭ ਤੋਂ ਚੰਗਾ ਦੋਸਤ ਤੇ ਤੇਰਾ ਸਭ ਤੋਂ ਵੱਡਾ ਦੁਸ਼ਮਨ ਹੈ... ਪਰ ਇਸ ਨੇ ਮੈਨੂੰ ਪੂਰੀ ਤਰ੍ਹਾਂ ਨਾਲ ਤੋੜ ਕੇ ਰੱਖ ਦਿੱਤਾ ਹੈ ਕਿ ਤੈਨੂੰ ਆਪਣੀ ਜ਼ਿੰਦਗੀ 'ਚ ਇਕ ਪਲ ਵੀ ਅਜਿਹਾ ਨਹੀਂ ਲੱਗਾ, ਜਿੱਥੇ ਮਰਨਾ ਜ਼ਿੰਦਗੀ ਜੀਊਣ ਦੀ ਤੁਲਨਾ 'ਚ ਆਸਾਨ ਲੱਗਾ? ਮੇਰੀ ਇੱਛਾ ਹੈ ਕਿ ਤੁਹਾਡੇ ਆਸਪਾਸ ਦੇ ਲੋਕ ਉਸ ਪਲ ਤੁਹਾਡੇ ਨਾਲ ਹੋਣ, ਕਾਸ਼ ਤੁਸੀਂ ਉਨ੍ਹਾਂ ਲੋਕਾਂ ਨੂੰ ਸਦਮਾ ਨਾ ਦਿੱਤਾ ਹੁੰਦਾ, ਜੋ ਤੁਹਾਨੂੰ ਪਿਆਰ ਕਰਦੇ ਸਨ... ਕਾਸ਼ ਮੈਂ ਉਸ ਚੀਜ ਨੂੰ ਜੋੜ ਪਾਉਂਦੀ ਜੋ ਤੁਹਾਡੇ ਅੰਦਰ ਟੁੱਟ ਚੁੱਕੀ ਸੀ.. ਮੈਂ ਨਹੀਂ ਕਰ ਸਕੀ।.. ਮੈਂ ਇੰਨੀਆਂ ਸਾਰੀਆਂ ਚੀਜਾਂ ਦੀ ਕਾਮਨਾ ਕਰਦੀ ਹਾਂ... ਮੇਰੇ ਦਿਨ ਦਾ ਇਕ ਹਿੱਸਾ ਤੁਹਾਡੇ ਨਾਲ ਚੱਲਾ ਗਿਆ ਹੈ... ਤੇ ਇਕ ਹਿੱਸਾ ਤੁਹਾਨੂੰ ਹਮੇਸ਼ਾ ਜ਼ਿੰਦਾ ਰੱਖੇਗਾ... ਕਦੇ ਵੀ ਤੁਹਾਡੀ ਖੁਸ਼ੀ ਲਈ ਪ੍ਰਾਥਨਾ ਕਰਨਾ ਬੰਦ ਨਹੀਂ ਕੀਤਾ ਤੇ ਅੱਗੇ ਵੀ ਨਹੀਂ ਹੋਵੇਗਾ..'


ਖ਼ਬਰਾਂ ਮੁਤਾਬਿਕ ਸੁਸ਼ਾਂਤ ਦੇ ਪਿਤਾ ਕੇ.ਕੇ. ਸਿੰਘ ਨੇ ਜ਼ਿਕਰ ਕੀਤਾ ਕਿ ਕ੍ਰਿਤੀ ਹੀ ਇਕੱਲੀ ਵਿਅਕਤੀ ਸੀ ਜੋ ਉਨ੍ਹਾਂ ਨੂੰ ਅੰਤਿਮ ਸੰਸਕਾਰ ਦੇ ਸਮੇਂ ਮਿਲੀ ਤੇ ਉਨ੍ਹਾਂ ਦੇ ਬੇਟੇ ਬਾਰੇ ਬਹੁਤ ਪਿਆਰ ਨਾਲ ਗੱਲ ਕੀਤੀ। ਕ੍ਰਿਤੀ ਨੇ ਉਸ ਸਮੇਂ ਵੀ ਖ਼ਬਰਾਂ 'ਚ ਸੀ ਜਦੋਂ ਉਨ੍ਹਾਂ ਨੇ ਮੀਡੀਆ ਤੇ ਸੋਸ਼ਲ ਮੀਡੀਆ ਸਮੇਤ ਹੋਰ ਕਈ Portals ਨੂੰ 'ਜ਼ਹਿਰੀਲੀਆਂ' ਖਬਰਾਂ ਲਿਖਣ ਲਈ ਟਾਰਗੇਟ ਵੀ ਕੀਤਾ ਸੀ। ਉਨ੍ਹਾਂ ਨੇ ਆਪਣੀ ਪੋਸਟ 'ਚ ਲਿਖਿਆ ਸੀ, 'ਕੋਈ ਵੀ ਇਕੱਲੀ ਜ਼ਿੰਦਗੀ ਲਈ ਮਜ਼ਬੂਤ ਨਹੀਂ ਹੈ।'


ਕ੍ਰਿਤੀ ਸੈਨੋਨ ਸੁਸ਼ਾਂਤ ਨਾਲ ਫਿਲਮ 'ਰਾਬਤਾ' 'ਚ ਵੀ ਕੰਮ ਕਰ ਚੁੱਕੀ ਸੀ।

Posted By: Rajnish Kaur