ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਅਰਜੁਨ ਪਟਿਆਲਾ' 'ਚ ਦਿਖਾਈ ਦਿੱਤੀ ਅਭਿਨੇਤਰੀ ਕ੍ਰਿਤੀ ਸੈਨਨ ਆਪਣੇ ਕਰੀਅਰ 'ਚ ਪਹਿਲੀ ਵਾਰ ਥਿ੍ਲਰ ਫਿਲਮ ਕਰਨ ਵਾਲੀ ਹੈ। ਇਸ ਫਿਲਮ 'ਚ ਕ੍ਰਿਤੀ ਇਕ ਆਰਜੇ ਦਾ ਕਿਰਦਾਰ ਨਿਭਾਏਗੀ, ਜਿਸ ਦੀ ਕਹਾਣੀ ਮੈਡੀਕਲ ਘੁਟਾਲੇ 'ਤੇ ਅਧਾਰਤ ਹੋਵੇਗੀ। ਇਸ ਬਾਰੇ ਕ੍ਰਿਤੀ ਨੇ ਦੱਸਿਆ, 'ਇਹ ਮੇਰੀ ਹਿੰਦੀ ਵਿਚ ਪਹਿਲੀ ਥਿ੍ਲਰ ਫਿਲਮ ਹੋਵੇਗੀ ਅਤੇ ਮੈਂ ਇਸ ਲਈ ਅਸਲ 'ਚ ਉਤਸ਼ਾਹਿਤ ਹਾਂ। ਹਾਲਾਂਕਿ ਮੈਂ ਇਸ ਤੋਂ ਪਹਿਲਾਂ ਤੇਲਗੂ ਭਾਸ਼ਾ ਵਿਚ ਇਕ ਥਿ੍ਲਰ ਫਿਲਮ ਕੀਤੀ ਹੈ ਅਤੇ ਮੈਨੂੰ ਥਿ੍ਲਰ ਵਿਸ਼ੇ ਪਸੰਦ ਆਉਂਦੇ ਹਨ।' ਇਸ ਪ੍ਰਰਾਜੈਕਟ ਨੂੰ ਲੈ ਕੇ ਅਭਿਨੇਤਰੀ ਨੇ ਦੱਸਿਆ, 'ਇਸ ਫਿਲਮ ਜ਼ਰੀਏ ਅਸੀਂ ਦੇਸ਼ ਦੇ ਇਕ ਮਹੱਤਵਪੂਰਨ ਵਿਸ਼ੇ ਨੂੰ ਵੀ ਦਿਖਾਵਾਂਗੇ, ਜਿਸ ਬਾਰੇ ਅਸੀਂ ਛੇਤੀ ਹੀ ਗੱਲ ਕਰਾਂਗੇ। ਮੇਰੇ ਲਈ ਕਿਰਦਾਰ ਮਹੱਤਵਪੂਰਨ ਹੈ ਅਤੇ ਉਸ ਲਈ ਕਾਫ਼ੀ ਜ਼ਿਆਦਾ ਮਿਹਨਤ ਕਰਨੀ ਹੋਵੇਗੀ। ਵੈਸੇ ਮੈਂ ਫਿਲਮ ਦੇ ਵਿਸ਼ੇ ਤੋਂ ਬਹੁਤ ਪ੍ਰਭਾਵਿਤ ਹਾਂ।' ਫਿਲਮ ਦੇ ਨਿਰਦੇਸ਼ਕ ਰਾਹੁਲ ਢੋਲਕੀਆ ਹਨ ਅਤੇ ਫਿਲਮ ਇਸੇ ਮਹੀਨੇ ਦੇ ਆਖ਼ਰੀ ਹਫ਼ਤੇ ਤਕ ਫਲੋਰ 'ਤੇ ਆ ਜਾਵੇਗੀ।

Posted By: Susheel Khanna