ਨਵੀਂ ਦਿੱਲੀ, ਜੇਐੱਨਐੱਨ : ਵੀਡੀਓ ਸ੍ਰਟੀਮਿੰਗ ਪਲੇਟਫਾਰਮ ਨੈਟਫਿਲਕਸ ਇਕ ਵਾਰ ਫਿਰ ਲੋਕਾਂ ਦੇ ਨਿਸ਼ਾਨੇ 'ਤੇ ਹਨ। ਇਸ ਵਾਰ ਨੈਟਫਿਲਕਸ ਦੀ ਫਿਲਮ Krishna And His Leela ਨੂੰ ਲੈ ਕੇ ਲੋਕਾਂ 'ਚ ਭਾਰੀ ਰੋਸ ਹੈ। ਦੋਸ਼ ਹੈ ਕਿ ਫਿਲਮ 'ਚ ਘਰ ਘਰ ਜਾਣ ਵਾਲੇ ਭਗਵਾਨ ਸ੍ਰੀ ਕ੍ਰਿਸ਼ਨ ਦਾ ਮਜ਼ਾਕ ਉਡਾਇਆ ਗਿਆ ਹੈ। ਉਨ੍ਹਾਂ ਦੇ ਨਾਮ ਵਾਲੇ ਇਕ ਕਿਰਦਾਰ ਨੂੰ ਵੂਮੈਨਾਈਜਰ ਦਿਖਾਇਆ ਗਿਆ ਹੈ। ਇਸ ਲਈ ਟਵਿੱਟਰ 'ਤੇ #BoycottNetflix ਟ੍ਰੇਂਡ ਹੋ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ ਫਿਲਮ ਦੇ ਨਿਰਮਾਤਾਵਾਂ 'ਚ ਬਾਹੂਬਲੀ ਦੇ ਭੱਲਾਦੇਵ ਭਾਵ ਰਾਣਾ ਦਗੂਬਟੀ ਵੀ ਸ਼ਾਮਲ ਹਨ। ਜਿਸ ਦੀ ਵਜ੍ਹਾ ਕਾਰਨ ਰਾਣਾ ਵੀ ਲੋਕਾਂ ਦੇ ਗੁੱਸੇ ਦੇ ਨਿਸ਼ਾਨੇ 'ਤੇ ਹਨ। ਕ੍ਰਿਸ਼ਨ ਐਂਡ ਹਿਜ ਲੀਲਾ ਇਕ ਤੇਲੁਗੂ ਫਿਲਮ ਹੈ। ਜਿਸ ਨੂੰ ਰਵੀਕਾਂਤ ਪੇਰੇਪੂ ਨੇ ਡਾਇਰੈਕਟ ਕੀਤਾ ਹੈ। ਫਿਲਮ 'ਚ ਸਿਧੂ ਜੋਨਲਗੱਡਾ ਤੇ ਸ਼ਰਧਾ ਸਾਈਨਾਥ ਮੁੱਖ ਭੂਮਿਕਾਵਾਂ 'ਚ ਹਨ। ਇਹ ਕ੍ਰਿਸ਼ਨ ਨਾਮ ਦੇ ਇਕ ਨੌਜਵਾਨ ਦੇ ਉਲਝੇ ਹੋਏ ਪ੍ਰੇਮ ਤੇ ਪ੍ਰੇਮ 'ਚ ਉਲਝਣ ਦੀ ਕਹਾਣੀ ਹੈ। ਫਿਲਮ 'ਚ ਦੋ ਫੀਮੇਲ ਕਿਰਦਾਰਾਂ ਨੇ ਨਾਂ ਸੱਤਿਆਭਾਮਾ ਤੇ ਰਾਧਾ ਹੈ। ਇਕ ਯੂਜ਼ਰ ਨੇ ਲਿਖਿਆ ਹੈ ਕੀ ਤੁਸੀਂ ਜਾਨਬੁੱਝ ਕੇ ਸਾਡੇ ਮਹਾਨ ਹਿੰਦੂ ਭਗਵਾਨ ਕ੍ਰਿਸ਼ਨ ਨੂੰ ਬੇਇੱਜ਼ਤ ਕਰ ਰਹੇ ਹੋ ਜਿਨ੍ਹਾਂ ਨੇ ਮਨੁੱਖਤਾ ਨੂੰ ਭਗਵਦਗੀਤਾ ਦਿੱਤੀ। ਰਾਣਾ ਦਗੂਬਟੀ ਨੇ ਆਪਣੇ ਅਜਿਹੇ ਕਿਉਂ ਕੀਤਾ। ਤੁਸੀਂ ਕ੍ਰਿਸ਼ਨ ਨੂੰ ਇਕ ਵੂਮੇਨਾਈਜ਼ਰ ਦੇ ਰੂਪ 'ਚ ਕਿਵੇਂ ਦਿਖਾ ਦਿੱਤਾ। ਇਕ ਹੋਰ ਯੂਜ਼ਰ ਨੇ ਕ੍ਰਿਸ਼ਨ ਕਿਰਦਾਰ ਨੂੰ ਇਸ ਤਰ੍ਹਾਂ ਦਿਖਾਏ ਜਾਣ ਨਾਲ ਰਾਧਾ ਦੇ ਨਾਮ 'ਤੇ ਨਿੰਦਾ ਪ੍ਰਗਟਾਈ ਹੈ। ਉਨ੍ਹਾਂ ਨੇ ਇਸ ਨੂੰ ਇਕ ਤਰ੍ਹਾਂ ਦਾ ਪ੍ਰੋਪੇਗੰਡਾ ਦੱਸਿਆ। ਇਕ ਯੂਜ਼ਰ ਨੇ ਕਿਹਾ ਕਿ ਨੈਟਫਿਲਕਸ ਹਿੰਦੂ ਭਾਈਚਾਰੇ ਦਾ ਸਨਮਾਨ ਨਹੀਂ ਕਰਦਾ। ਉਨ੍ਹਾਂ ਨੇ ਸਿਰਫ਼ ਵਿਵਾਦਿਤ ਵਿਸ਼ੇ ਦਿਖਾਉਣ ਨਾਲ ਮਤਲਬ ਹੈ ਤਾਂਜੋ ਪ੍ਰਚਾਰ ਮਿਲੇ। ਇਸ ਨਾਲ ਉਹ ਕਮਾਈ ਕਰਦੇ ਹਨ। ਹੋਰ ਵੀ ਕਈ ਯੂਜ਼ਰਜ਼ ਨੇ ਕ੍ਰਿਸ਼ਨ ਨਾਮ ਦੇ ਕਿਰਦਾਰ ਦੇ ਅਜਿਹੇ ਪ੍ਰਦਰਸ਼ਨ 'ਤੇ ਰੋਸ ਪ੍ਰਗਟ ਕੀਤਾ ਹੈ। ਜ਼ਿਰਕਯੋਗ ਹੈ ਕਿ ਨੈਟਫਿਲਕਸ 'ਤੇ ਦਿਖਾਈਆਂ ਜਾਣ ਵਾਲੀਆਂ ਫਿਲਮਾਂ ਤੇ ਸੀਰੀਜ਼ ਅਕਸਰ ਲੋਕਾਂ ਦੇ ਨਿਸ਼ਾਨੇ 'ਤੇ ਆ ਜਾਂਦੀ ਹੈ। ਇਸ ਤੋਂ ਪਹਿਲਾਂ ਸੇਕ੍ਰੇਡ ਗੇਮਜ਼ ਤੇ ਲੈਲਾ ਨੂੰ ਲੈ ਕੇ ਵੀ ਬਹੁਤ ਬਵਾਲ ਹੋਇਆ ਸੀ। ਇਨ੍ਹਾਂ ਦਿਨਾਂ 'ਚ ਸੀਰੀਜ਼ ਦੇ ਕੁਝ ਉਦੇਸ਼ਾਂ 'ਤੇ ਇੰਤਰਾਜ ਜਤਾਇਆ ਗਿਆ ਸੀ। ਇਨ੍ਹਾਂ ਨੂੰ ਇਕ ਭਾਈਚਾਰੇ ਦੀ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਦੱਸਿਆ ਗਿਆ ਸੀ।

Posted By: Tejinder Thind