ਜੇਐੱਨਐੱਨ, ਨਵੀਂ ਦਿੱਲੀ : ਦ ਕਪਿਲ ਸ਼ਰਮਾ ਸ਼ੋਅ ਤੋਂ ਇਲਾਵਾ ਕ੍ਰਿਸ਼ਨਾ ਅਭਿਸ਼ੇਕ ਅਕਸਰ ਆਪਣੇ ਮਾਮਾ ਗੋਵਿੰਦਾ ਨਾਲ ਖੱਟੇ-ਮਿੱਠੇ ਰਿਸ਼ਤਿਆਂ ਨੂੰ ਲੈ ਕੇ ਚਰਚਾ ਵਿਚ ਰਹਿੰਦੇ ਹਨ। ਪਰ, ਹੁਣ ਉਨ੍ਹਾਂ ਨੇ ਕਪਿਲ ਸ਼ਰਮਾ ਨਾਲ ਆਪਣੀ ਕਥਿਤ ਰੰਜਿਸ਼ ਨੂੰ ਲੈ ਕੇ ਅਹਿਮ ਗੱਲ ਕਹੀ ਹੈ। ਕ੍ਰਿਸ਼ਨਾ ਨੇ ਇਕ ਇੰਟਰਵਿਊ ਵਿਚ ਸਟਾਰ ਕਾਮੇਡੀਅਨ ਨੂੰ ਆਪਣਾ ਦੋਸਤ ਦੱਸਦੇ ਹੋਏ ਕਿਹਾ ਕਿ ਸਾਡੀ ਦੋਸਤੀ ਅੱਜ ਵੀ ਗੂੜ੍ਹੀ ਹੈ। ਕ੍ਰਿਸ਼ਨਾ ਅਭਿਸ਼ੇਕ ਦ ਕਪਿਲ ਸ਼ਰਮਾ ਸ਼ੋਅ ਨਾਲ ਲੰਬੇ ਸਮੇਂ ਤੋਂ ਜੁੜੇ ਹਨ ਤੇ ਇਸ ਵਿਚ ਉਹ ਬਿਊਟੀਸ਼ੀਅਨ ਸਪਨਾ ਤੋਂ ਇਲਾਵਾ ਕਈ ਕਿਰਦਾਰਾਂ ਵਿਚ ਨਜ਼ਰ ਆਉਂਦੇ ਹਨ।

ਕ੍ਰਿਸ਼ਨਾ ਨੇ ਗੱਲਬਾਤ ਦੌਰਾਨ ਕਪਿਲ ਨੂੰ ਲੈ ਕੇ ਕਿਹਾ ਕਿ ਸਾਨੂੰ ਵਿਰੋਧੀਆਂ ਦੀ ਤਰ੍ਹਾਂ ਦਿਖਾਇਆ ਗਿਆ ਪਰ ਇਸ ਨਾਲ ਸਾਡੀ ਦੋਸਤੀ ਬੇਅਸਰ ਰਹੀ। ਮੈਨੂੰ ਯਾਦ ਹੈ, ਜਦੋਂ ਮੇਰੇ ਪਿਤਾ ਦਾ ਦੇਹਾਂਤ ਹੋਇਆ ਸੀ ਤਾਂ ਪਹਿਲਾ ਕਾਲ ਕਪਿਲ ਸ਼ਰਮਾ ਦਾ ਹੀ ਆਇਆ। ਅਸੀਂ ਦੋਵੇਂ ਹਮੇਸ਼ਾ ਇਕ-ਦੂਜੇ ਨਾਲ ਖੜ੍ਹੇ ਰਹੇ ਹਾਂ ਤੇ ਇਕ-ਦੂਜੇ ਦਾ ਸਨਮਾਨ ਕਰਦੇ ਹਾਂ। ਇਸ ਸ਼ੋਅ ਵਿਚ ਅਸੀਂ ਦੋਵੇਂ ਕਰੀਬ ਚਾਰ ਸਾਲ ਤੋਂ ਨਾਲ ਹਾਂ ਤੇ ਸਾਡੀ ਦੋਸਤੀ ਗੂੜ੍ਹੀ ਹੋ ਰਹੀ ਹੈ।

Posted By: Jatinder Singh