ਨਵੀਂ ਦਿੱਲੀ : ਸ਼ਿਲਪਾ ਸ਼ੈੱਟੀ (Shilpa Shetty) ਬਾਲੀਵੁੱਡ 'ਚ ਆਪਣੀ ਫਿਟਨੈੱਸ ਲਈ ਜਾਣੀ ਜਾਂਦੀ ਹੈ। 44 ਸਾਲ ਦੀ ਉਮਰ 'ਚ ਵੀ ਸ਼ਿਲਪਾ ਨੇ ਜਿਸ ਤਰ੍ਹਾਂ ਖ਼ੁਦ ਨੂੰ ਫਿੱਟ ਰੱਖਿਆ ਹੈ, ਉਹ ਨਾ ਸਿਰਫ਼ ਕਾਬਿਲ-ਏ-ਤਾਰੀਫ਼ ਹੈ ਬਲਕਿ ਇਕ ਮਿਸਾਲ ਵੀ ਹੈ। ਸ਼ਿਲਪਾ ਦੀ ਇਸੇ ਫਿਟਨੈੱਸ ਕਾਰਨ ਹਾਲ ਹੀ 'ਚ ਉਸ ਨੂੰ ਇਕ ਆਯੁਰਵੈਦ ਉਤਪਾਦ ਦੇ ਇਸ਼ਤਿਹਾਰ ਲਈ 10 ਕਰੋੜ ਦੀ ਮੋਟੀ ਰਕਮ ਆਫਰ ਕੀਤੀ ਗਈ ਸੀ ਪਰ ਉਸ ਨੇ ਠੁਕਰਾ ਦਿੱਤੀ। ਇਸ ਪਿੱਛੇ ਵਜ੍ਹਾ ਹੋਰ ਵੀ ਹੈਰਾਨ ਕਰਨ ਵਾਲੀ ਹੈ।

ਮਿਡ-ਡੇ ਦੀ ਖ਼ਬਰ ਮੁਤਾਬਿਕ, ਸ਼ਿਲਪਾ ਨੂੰ ਇਕ ਆਯੁਰਵੈਦਿਕ ਕੰਪਨੀ ਨੇ ਪਤਲਾ ਹੋਣ ਦੀਆਂ ਪਿਲਜ਼ ਐਂਡੋਰਸ ਕਰਨ ਲਈ ਅਪ੍ਰੋਚ ਕੀਤਾ ਸੀ। ਫਿਟਨੈੱਸ ਲਈ ਸ਼ਿਲਪਾ ਦਾ ਉਤਸ਼ਾਹ ਦੇਖਦੇ ਹੋਏ ਅਜਿਹੇ ਉਤਪਾਦਾਂ ਲਈ ਉਸ ਤੋਂ ਬਿਹਤਰ ਚੋਣ ਹੋ ਕੀ ਹੋ ਸਕਦੀ ਹੈ, ਪਰ ਸ਼ਿਲਪਾ ਨੇ ਇਸ ਆਫਰ ਨੂੰ ਇਸ ਲਈ ਠੁਕਰਾ ਦਿੱਤਾ ਕਿਉਂਕਿ ਉਹ ਗ਼ਲਤ ਮਿਸਾਲ ਸੈੱਟ ਨਹੀਂ ਕਰਨਾ ਚਾਹੁੰਦੀ। ਸ਼ਿਲਪਾ ਅਨੁਸਾਰ, 'ਅਜਿਹੀ ਕੋਈ ਚੀਜ਼ ਨਹੀਂ ਵੇਚਣਾ ਚਾਹੁੰਦੀ ਜਿਸ ਵਿਚ ਮੈਨੂੰ ਖ਼ੁਦ ਯਕੀਨ ਨਾ ਹੋਵੇ। ਪਤਲਾ ਕਰਨ ਵਾਲੀਆਂ ਗੋਲੀਆਂ ਲੋਕਾਂ ਨੂੰ ਲਾਲਚੀ ਬਣਾ ਸਕਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਤੁਰੰਤ ਫਾਇਦਾ ਪਹੁੰਚਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਸਹੀ ਖਾਣ-ਪੀਣ ਅਤੇ ਆਪਣੀ ਰੂਟੀਨ ਦੀ ਪਾਲਣਾ ਕਰਨ ਨਾਲ ਜੋ ਸੰਤੁਸ਼ਟੀ ਮਿਲਦੀ ਹੈ ਉਸ ਦਾ ਕੋਈ ਬਦਲ ਨਹੀਂ ਹੈ। ਜੀਵਨ-ਸ਼ੈਲੀ 'ਚ ਬਦਲਾਅ ਲੰਬੇ ਸਮੇਂ ਤਕ ਕੰਮ ਕਰਦਾ ਹੈ।'

ਸ਼ਿਲਪਾ ਖ਼ੁਦ ਨੂੰ ਸਿਹਤਮੰਦ ਰੱਖਣ ਲਈ ਯੋਗ ਕਰਦੀ ਹੈ ਅਤੇ ਨਿਯਮਤ ਫਿਟਨੈੱਸ ਰੁਟੀਨ ਦੀ ਪਾਲਣਾ ਕਰਦੀ ਹੈ। ਉਸ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਪਤਾ ਚੱਲਦਾ ਹੈ ਕਿ ਉਹ ਆਪਣੀ ਸਿਹਤ ਨੂੰ ਲੈ ਕੇ ਕਿੰਨੀ ਜਾਗਰੂਕ ਹੈ। ਕੁਝ ਸਾਲ ਪਹਿਲਾਂ ਉਸ ਨੇ ਆਪਣੀ ਯੋਗ ਡੀਵੀਡੀ ਵੀ ਜਾਰੀ ਕੀਤੀ ਸੀ। ਸ਼ਿਲਪਾ ਸ਼ੈੱਟੀ ਅੱਜਕਲ੍ਹ ਛੋਟੇ ਪਰਦੇ 'ਤੇ ਡਾਂਸ ਰਿਐਲਟੀ ਸੋਅ ਸੁਪਰ ਡਾਂਸਰ 3 'ਚ ਬਤੌਰ ਜੱਜ ਕੰਮ ਕਰ ਰਹੀ ਹੈ।

Posted By: Seema Anand