ਨਵੀਂ ਦਿੱਲੀ : ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਕੇਐੱਲ ਰਾਹੁਲ ਇਸ ਸਮੇਂ ਵੈਸਟਇੰਡੀਜ਼ ਦੇ ਦੌਰੇ 'ਤੇ ਹਨ। ਕੇਐੱਲ ਰਾਹੁਲ ਵੈਸਟਇੰਡੀਜ਼ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਸੀਰੀਜ਼ ਖੇਡਣ ਵਾਲੇ ਹਨ। ਇਸ ਵਿਚਕਾਰ ਕੇਐੱਲ ਰਾਹੁਲ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਇਕ ਵੱਡਾ ਖੁਲਾਸਾ ਕੀਤਾ ਹੈ। ਕੇਐੱਲ ਰਾਹੁਲ ਨੇ ਦੱਸਿਆ ਹੈ ਕਿ ਕੀ ਉਹ ਬਾਲੀਵੁੱਡ ਅਦਾਕਾਰਾ ਆਲਿਆ ਭੱਟ ਦੀ ਬੈਸਟ ਫ੍ਰੈਂਡ ਨੂੰ ਡੇਟ ਕਰ ਰਹੇ ਹਨ?

ਜਾਣੋ Shilpa Shetty ਨੇ ਕਿਉਂ ਠੁਕਰਾਇਆ 10 ਕਰੋੜ ਦਾ ਆਫਰ, Ayurvedic Pills ਕੰਪਨੀ ਕਰਵਾਉਣਾ ਚਾਹੁੰਦੀ ਸੀ ਅਜਿਹਾ ਕੰਮ...

ਕੇਐੱਲ ਰਾਹੁਲ ਦਾ ਨਾਂ ਪਿਛਲੇ ਕਈ ਸਾਲਾਂ ਤੋਂ ਕਈ ਅਦਾਕਾਰਾ ਨਾਲ ਜੁੜ ਚੁੱਕਿਆ ਹੈ। ਸੋਨਮ ਬਾਜਵਾ ਤੇ ਆਥਿਆ ਸ਼ੈੱਟੀ ਤੋਂ ਇਲਾਵਾ ਕਈ ਹੋਰ ਅਦਾਕਾਰਾ ਨੂੰ ਡੇਟ ਕਰਨ ਨੂੰ ਲੈ ਕੇ ਸੁਰਖੀਆਂ 'ਚ ਰਹਿਣ ਵਾਲੇ ਕ੍ਰਿਕਟਰ ਕੇਐੱਲ ਰਾਹੁਲ ਦਾ ਨਾਂ ਜਦੋਂ ਆਲਿਆ ਭੱਟ ਦੀ ਸਭ ਤੋਂ ਚੰਗੀ ਦੋਸਤ ਅਕਾਂਸ਼ਾ ਰੰਜਨ ਨਾਲ ਜੁੜਿਆ ਹੈ। ਇਸ ਬਾਰੇ 'ਚ ਖੁਦ ਕੇਐੱਲ ਰਾਹੁਲ ਨੂੰ ਸਫਾਈ ਦੇਣੀ ਪਈ ਹੈ।

ਇਕ ਅੰਗ੍ਰੇਜ਼ੀ ਅਖਬਾਰ 'ਚ ਛੱਪੀ ਖ਼ਬਰ ਤੋਂ ਬਾਅਦ ਕੇਐੱਲ ਰਾਹੁਲ ਨੇ ਇਕ ਇੰਟਰਵਿਊ 'ਚ ਆਕਾਂਸ਼ਾ ਰੰਜਨ ਨੂੰ ਡੇਟ ਕਰਨ ਦੀ ਗੱਲ 'ਤੇ ਕਿਹਾ ਹੈ, 'ਸੱਚ 'ਚ ਕੀ ਇਹ ਸਭ ਮੈਂ ਲਿਖਿਆ ਹੈ। ਸੱਚ ਦੱਸਾਂ ਤਾਂ ਮੈਂ ਅਖਬਾਰ ਨਹੀਂ ਪੜ੍ਹਦਾ ਹਾਂ, ਇਸ ਲਈ ਮੈਂ ਨਹੀਂ ਜਾਣਦਾ ਹਾਂ ਮੇਰੇ ਬਾਰੇ 'ਚ ਕਿਸਨੇ ਕੀ ਲਿਖਿਆ ਹੈ। ਮੈਂ ਸਿਖ ਲਿਆ ਹੈ ਕਿ ਆਪਣੀ ਨਿੱਜ਼ੀ ਜ਼ਿੰਦਗੀ ਨੂੰ ਕਿਵੇਂ ਨਿੱਜੀ ਰੱਖਿਆ ਜਾ ਸਕਦਾ ਹੈ। ਮੈਂ ਫਿਲਹਾਲ ਕ੍ਰਿਕਟ ਨਾਲ ਕਮਿਟੇਡ ਹਾਂ।'

ਜਦੋਂ ਕੇਐੱਲ ਰਾਹੁਲ ਨੂੰ ਇਸ ਬਾਰੇ 'ਚ ਪੁੱਛਿਆ ਗਿਆ ਕੀ ਉਹ ਸਿੰਗਲ ਹਨ ਜਾਂ ਨਹੀਂ, ਕੀ ਤੁਸੀਂ ਕਈ ਦਿਲਾਂ ਨੂੰ ਤੋੜਿਆ ਹੈ ਤਾਂ ਇਸ ਬਾਰੇ 'ਚ ਉਨ੍ਹਾਂ ਕਿਹਾ, 'ਮੈਂ ਇਹ ਸਭ ਨਹੀਂ ਜਾਣਦਾ। ਜਦੋਂ ਮੈਂ ਇਸ ਦਾ ਮੁਲਾਂਕਨ ਕਰ ਲਵਾਂਗਾ ਤਾਂ ਤੁਹਾਨੂੰ ਕਾਲ ਕਰ ਕੇ ਜ਼ਰੂਰ ਦੱਸਾਂਗਾ।' ਦੱਸ ਦੇਈਏ ਕਿ ਕੇਐੱਲ ਰਾਹੁਲ ਨੇ ਕਰਨ ਜੌਹਰ ਦੇ ਸ਼ੋਅ ਕਾਫੀ ਵਿਦ ਕਰਨ 'ਚ ਕਈ ਖੁਲਾਸੇ ਕੀਤੇ ਸਨ। ਇਸ ਸ਼ੋਅ ਕਾਰਨ ਉਨ੍ਹਾਂ ਨੂੰ ਬੀਸੀਸੀਆਈ ਵੱਲੋਂ ਸਜ਼ਾ ਵੀ ਮਿਲੀ ਸੀ।

Posted By: Amita Verma