Kisi Ka Bhai Kisi Ki Jaan Teaser Out : ਸ਼ਾਹਰੁਖ ਖਾਨ ਤੋਂ ਬਾਅਦ ਬਾਲੀਵੁੱਡ ਦੇ ਦਬੰਗ ਸਲਮਾਨ ਖਾਨ ਵੀ ਜਲਦ ਹੀ ਪਰਦੇ 'ਤੇ ਦਸਤਕ ਦੇਣ ਜਾ ਰਹੇ ਹਨ। ਉਨ੍ਹਾਂ ਦੀ ਫਿਲਮ 'ਕਿਸੀ ਕਾ ਭਾਈ, ਕਿਸੀ ਕੀ ਜਾਨ' ਇਸ ਸਾਲ ਈਦ ਦੇ ਮੌਕੇ 'ਤੇ 21 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਤੋਂ ਪ੍ਰਸ਼ੰਸਕਾਂ ਨੇ ਹੁਣ ਤਕ ਉਸ ਦੀਆਂ ਕਈ ਝਲਕੀਆਂ ਦੇਖੀਆਂ ਹਨ। ਪਠਾਨ ਦੀ ਰਿਲੀਜ਼ ਤੋਂ ਇਕ ਦਿਨ ਪਹਿਲਾਂ ਸਲਮਾਨ ਖਾਨ ਨੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਸੀ ਕਿ ਸ਼ਾਹਰੁਖ ਦੀ ਫਿਲਮ 'ਪਠਾਨ' ਦੇ ਨਾਲ 'ਕਿਸ ਕਾ ਭਾਈ, ਕਿਸੀ ਕੀ ਜਾਨ' ਦਾ ਟੀਜ਼ਰ ਰਿਲੀਜ਼ ਹੋ ਰਿਹਾ ਹੈ। ਹੁਣ ਦਬੰਗ ਖਾਨ ਦੀ ਮੋਸਟ ਅਵੇਟਿਡ ਫਿਲਮ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ ਅਤੇ ਸਿਨੇਮਾਘਰ ਤਾੜੀਆਂ ਨਾਲ ਗੂੰਜ ਉੱਠੇ।

'ਕਿਸੀ ਕਾ ਭਾਈ, ਕਿਸੀ ਕੀ ਜਾਨ' 'ਚ ਸਲਮਾਨ ਖਾਨ ਦਾ ਐਕਸ਼ਨ

ਸ਼ਾਹਰੁਖ ਖਾਨ ਦੀ ਪਠਾਨ ਦੇ ਨਾਲ-ਨਾਲ ਸਲਮਾਨ ਖਾਨ ਵੀ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤਣ 'ਚ ਪਿੱਛੇ ਨਹੀਂ ਰਹੇ। 'ਕਭੀ ਈਦ ਕਭੀ ਦੀਵਾਲੀ' ਦਾ ਟੀਜ਼ਰ ਦੇਖ ਕੇ ਥੀਏਟਰ 'ਚ ਮੌਜੂਦ ਲੋਕਾਂ ਨੇ ਸੀਟੀ ਮਾਰ ਕੇ ਸਲਮਾਨ ਖਾਨ ਲਈ 'ਲਵ ਯੂ ਬ੍ਰਦਰ' ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਸਲਮਾਨ ਖਾਨ ਦੀ ਸਭ ਤੋਂ ਉਡੀਕੀ ਜਾ ਰਹੀ ਫਿਲਮ ਦੇ ਟੀਜ਼ਰ ਦੀ ਗੱਲ ਕਰੀਏ ਤਾਂ ਟੀਜ਼ਰ ਦੀ ਸ਼ੁਰੂਆਤ ਸਲਮਾਨ ਖਾਨ ਦੇ ਵੱਡੇ ਵਾਲਾਂ ਵਾਲੇ ਐਕਸ਼ਨ ਸੀਨ ਨਾਲ ਹੁੰਦੀ ਹੈ, ਜਿਸ ਵਿੱਚ ਉਹ ਮੈਟਰੋ 'ਚ ਗੁੰਡਿਆਂ ਨੂੰ ਕੁੱਟਦੇ ਨਜ਼ਰ ਆ ਰਹੇ ਹਨ। ਇਸ ਟ੍ਰੇਲਰ 'ਚ ਪੂਜਾ ਹੇਗੜੇ ਤੇ ਦਬੰਗ ਖਾਨ ਦਾ ਰੋਮਾਂਸ ਵੀ ਦੇਖਣ ਨੂੰ ਮਿਲ ਰਿਹਾ ਹੈ। ਟੀਜ਼ਰ 'ਚ ਦੋਵਾਂ ਦੀ ਕੈਮਿਸਟਰੀ ਜ਼ਬਰਦਸਤ ਹੈ।

ਸਲਮਾਨ ਖਾਨ ਨੂੰ ਮਿਲਿਆ ਸਾਊਥ ਦੇ ਇਸ ਸੁਪਰਸਟਾਰ ਦਾ ਸਮਰਥਨ

ਇਸ ਟੀਜ਼ਰ 'ਚ ਪੂਜਾ ਹੇਗੜੇ ਤੋਂ ਇਲਾਵਾ ਸਾਊਥ ਸੁਪਰਸਟਾਰ ਵੈਂਕਟੇਸ਼ ਦੱਗੂਬਤੀ ਨਜ਼ਰ ਆਏ। ਹੁਣ ਤਕ ਆਪਣੀਆਂ ਫਿਲਮਾਂ 'ਚ ਸ਼ਰਟਲੈੱਸ ਰਹਿ ਚੁੱਕੇ ਸਲਮਾਨ ਖਾਨ 'ਕਿਸੀ ਕਾ ਭਾਈ, ਕਿਸੀ ਕੀ ਜਾਨ' 'ਚ ਧੋਤੀ ਪਾ ਕੇ ਡਾਂਸ ਕਰਦੇ ਅਤੇ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ।

1 ਮਿੰਟ 47 ਸੈਕਿੰਡ ਦੇ ਇਸ ਟੀਜ਼ਰ 'ਚ ਜ਼ਬਰਦਸਤ ਐਕਸ਼ਨ ਅਤੇ ਰੋਮਾਂਸ ਦੇ ਨਾਲ-ਨਾਲ ਦਬੰਗ ਖਾਨ ਨੇ ਵੀ ਦੱਖਣ ਦਾ ਫਲੇਵਰ ਵੀ ਲਿਆ ਦਿੱਤਾ ਹੈ। ਦੇਸ਼ ਭਰ ਦੇ ਪ੍ਰਮੁੱਖ ਸਿੰਗਲ ਸਕ੍ਰੀਨ ਤੇ ਮਲਟੀਪਲੈਕਸ ਸਿਨੇਮਾਘਰਾਂ ਵਿੱਚ ਫਿਲਮ 'ਪਠਾਨ' ਤੋਂ ਪਹਿਲਾਂ ਟੀਜ਼ਰ ਚਲਾਇਆ ਗਿਆ। ਪਠਾਨ ਦੇ ਨਾਲ ਹੀ ਸਲਮਾਨ ਖਾਨ ਦੀ ਫਿਲਮ 'ਕਭੀ ਭਾਈ, ਕਭੀ ਜਾਨ ਦੇ ਟ੍ਰੇਲਰ ਨੂੰ 1800 ਸਿੰਗਲ ਤੇ 3000 ਸਕ੍ਰੀਨਾਂ 'ਤੇ ਦਰਸ਼ਕਾਂ ਨੇ ਦੇਖਿਆ।'

ਸੋਸ਼ਲ ਮੀਡੀਆ 'ਤੇ ਯੂਜ਼ਰਸ ਸ਼ੇਅਰ ਕਰ ਰਹੇ ਹਨ ਟੀਜ਼ਰ

ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ, ਕਿਸੀ ਕੀ ਜਾਨ' ਦੀ ਥੀਏਟਰ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਲੋਕ ਦਬੰਗ ਖਾਨ 'ਤੇ ਆਪਣੇ ਪਿਆਰ ਦੀ ਵਰਖਾ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, 'ਭਾਰਤੀ ਸਿਨੇਮਾ ਦੇ ਮੈਗਾ ਸਟਾਰ ਸਲਮਾਨ ਖਾਨ ਇਕ ਵਾਰ ਫਿਰ ਪੂਰੀ ਤਿਆਰੀ ਨਾਲ ਵਾਪਸ ਆਏ ਹਨ। ਭੀੜ ਕ੍ਰੇਜ਼ੀ ਹੋ ਗਈ ਹੈ, ਇਹ ਤਾਂ ਬਸ ਸ਼ੁਰੂਆਤ ਹੈ।

ਕਿਸੀ ਕਾ ਭਾਈ, ਕਿਸੀ ਕੀ ਜਾਨ ਈਦ 'ਤੇ ਆ ਰਹੀ ਹੈ। ਇਕ ਹੋਰ ਯੂਜ਼ਰ ਨੇ ਲਿਖਿਆ, 'ਇਹ ਟੀਜ਼ਰ ਮਾਸ, ਕਲਾਸ ਤੇ ਬਲਾਕਬਸਟਰ ਹੈ। ਇਸ ਈਦ 'ਤੇ ਕਿਸੀ ਕਾ ਭਾਈ ਕਿਸੀ ਕੀ ਜਾਨ ਲਈ ਤਿਆਰ ਹੋ ਜਾਓ। ਦੇਸ਼ ਦੇ ਚਹੇਤੇ ਸਟਾਰ ਸਲਮਾਨ ਖਾਨ।

Posted By: Seema Anand