ਨਵੀਂ ਦਿੱਲੀ, ਜੇਐੱਨਐੱਨ : ਨਿਰਮਾਤਾ-ਨਿਰਦੇਸ਼ਕ ਸਾਜਿਦ ਨਾਡਿਆਡਵਾਲਾ ਨੇ ਅਧਿਕਾਰਤ ਤੌਰ 'ਤੇ ਕਿੱਕ ਦੇ ਸੀਕਵਲ ਕਿੱਕ 2 ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਫਿਲਮ ਦੀ ਲੀਡ ਸਟਾਰ ਕਾਸਟ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਸਲਮਾਨ ਇਕ ਵਾਰ ਫਿਰ ਡੈਵਿਲ ਦੀ ਭੂਮਿਕਾ ਵਿਚ ਪਰਦੇ 'ਤੇ ਪਰਤਣਗੇ ਅਤੇ ਉਨ੍ਹਾਂ ਦਾ ਸਾਥ ਦੇਵੇਗੀ ਸੁੰਦਰ ਅਦਾਕਾਰਾ ਜੈਕਲੀਨ ਫਰਨਾਂਡਿਸ।

ਇਹ ਜਾਣਕਾਰੀ ਸਾਜਿਦ ਨਾਡਿਆਡਵਾਲਾ ਗ੍ਰੈਂਡਸਨ ਦੇ ਟਵਿੱਟਰ ਅਕਾਊਂਟ 'ਤੇ ਸਾਂਝੀ ਕੀਤੀ ਗਈ ਹੈ। ਟਵੀਟ ਵਿਚ ਲਿਖਿਆ ਗਿਆ ਹੈ- ਜੈਕਲੀਨ ਫਰਨਾਂਡਿਸ ਦੇ ਜਨਮਦਿਨ 'ਤੇ ਬਹੁਤ ਮਜ਼ਾ ਆਇਆ, ਕਿਉਂਕਿ ਸਾਜਿਦ ਨਾਡਿਆਡਵਾਲਾ ਨੇ ਸਵੇਰੇ 4 ਵਜੇ ਕਿੱਕ 2 ਦੀ ਸਕ੍ਰਿਪਟ ਲਾਕ ਕਰ ਦਿੱਤੀ ਹੈ। ਵਰਦਾ ਨਡਿਆਡਵਾਲਾ, ਇਸ ਵੱਡੀ ਖ਼ਬਰ ਲਈ ਧੰਨਵਾਦ। ਨਡਿਆਡਵਾਲਾ ਗ੍ਰੈਂਡਸਨ ਦਾ ਪਰਿਵਾਰ ਸਲਮਾਨ ਅਤੇ ਜੈਕਲੀਨ ਨੂੰ ਕਿੱਕ ਕਰਦੇ ਹੋਏ ਦੇਖਣ ਲਈ ਬੇਤਾਬ ਹੈ।

ਲੰਬੇ ਸਮੇਂ ਤੋਂ ਕਿੱਕ-2 ਨੂੰ ਲੈ ਕੇ ਕਾਫ਼ੀ ਅਟਕਲਾਂ ਚੱਲ ਰਹੀਆਂ ਸਨ। ਇਹ ਸਲਮਾਨ ਦੀਆਂ ਸਭ ਤੋਂ ਜ਼ਿਆਦਾ ਇੰਤਜ਼ਾਰ ਵਾਲੀਆਂ ਫਿਲਮਾਂ ਵਿਚ ਸ਼ਾਮਲ ਹੈ। ਕਿੱਕ ਨੂੰ 2014 ਵਿਚ ਰਿਲੀਜ਼ ਕੀਤਾ ਗਿਆ ਸੀ। ਸਾਜਿਦ ਨੇ ਬਤੌਰ ਨਿਰਦੇਸ਼ਕ ਆਪਣੀ ਪਾਰੀ ਦੀ ਸ਼ੁਰੂਆਤ ਇਸ ਫਿਲਮ ਨਾਲ ਕੀਤੀ ਸੀ। ਕਿੱਕ, 2009 ਵਿਚ ਇਸੇ ਨਾਮ ਦੀ ਤੇਲਗੂ ਫਿਲਮ ਦਾ ਅਧਿਕਾਰਤ ਰੀਮੇਕ ਸੀ।

ਸਲਮਾਨ ਖਾਨ ਨੇ ਫਿਲਮ ਵਿਚ ਰੌਬਿਨਹੁੱਡ ਕਿਸਮ ਦੀ ਭੂਮਿਕਾ ਨਿਭਾਈ ਸੀ, ਜੋ ਡੈਵਿਲ ਦੇ ਨਾਮ ਨਾਲ ਹਾਈਟੈਕ ਚੋਰੀ ਨੂੰ ਅੰਜਾਮ ਦਿੰਦਾ ਹੈ। ਫਿਲਮ ਵਿੱਚ ਨਵਾਜ਼ੂਦੀਨ ਸਿੱਦੀਕੀ ਨੇ ਮੁੱਖ ਖਲਨਾਇਕ ਦਾ ਕਿਰਦਾਰ ਨਿਭਾਇਆ ਸੀ। ਸਲਮਾਨ ਦੇ ਨਾਲ ਨਵਾਜ਼ ਪਹਿਲੀ ਵਾਰ ਪਰਦੇ 'ਤੇ ਆਏ ਸਨ। ਫਿਲਮ ਵਿੱਚ ਰਣਦੀਪ ਹੁੱਡਾ ਨੇ ਇੱਕ ਪੁਲਿਸ ਅਧਿਕਾਰੀ ਦੀ ਭੂਮਿਕਾ ਨਿਭਾਈ ਸੀ। ਕਿੱਕ ਨੂੰ 25 ਜੁਲਾਈ ਨੂੰ ਰਿਲੀਜ਼ ਹੋਈ ਸੀ ਅਤੇ ਫਿਲਮ ਨੇ 233 ਕੋਰੜ ਦਾ ਕਲੈਕਸ਼ਨ ਘਰੇਲੂ ਬਾਕਸ ਆਫਿਸ 'ਤੇ ਕੀਤਾ ਸੀ।

Posted By: Sunil Thapa