ਮੁੰਬਈ : ਛੋਟੇ ਪਰਦੇ ਦੇ ਦਰਸ਼ਕ ਕਦੋਂ ਆਪਣਾ ਟੇਸਟ ਬਦਲ ਲੈਣ, ਕਿਹਾ ਨਹੀਂ ਜਾ ਸਕਦਾ। ਇਹੀ ਕਾਰਨ ਹੈ ਕਿ ਕਪਿਲ ਦੀ ਕਾਮੇਡੀ ਦੇ ਅੱਗੇ ਇਸ ਵਾਰੀ ਰੋਹਿਤ ਸ਼ੈੱਟੀ ਦੇ ਹੈਰਤਅੰਗੇਜ਼ ਕਾਰਨਾਮੇ ਭਾਰੀ ਪਏ ਹਨ ਅਤੇ 'ਖਤਰੋਂ ਕੇ ਖਿਲਾੜੀ' ਨੰਬਰ ਵਨ 'ਤੇ ਆ ਗਿਆ ਹੈ।

ਬ੍ਰਾਡਕਸਟ ਰਿਸਰਚ ਆਡੀਅੰਸ ਕੌਂਸਲ (ਬੀਆਰਸੀ) ਨੇ ਸਾਲ 2019 ਦੇ ਦੂਜੇ ਹਫਤੇ ਦੀ ਰੇਟਿੰਗਸ ਜਾਰੀ ਕਰ ਦਿੱਤੀ ਹੈ। ਸੈਲੀਬ੍ਰਿਟੀਜ਼ ਦੇ ਅੰਦਰੋਂ ਡਰ ਭਜਾਉਣ ਦੀ ਕਵਾਇਦ ਕਰਾਉਣ ਵਾਲਾ ਸ਼ੋਅਰ ਖਬਰੋਂ ਕੇ ਖਿਲਾੜੀ ਸੀਜ਼ਨ 9 ਇਸ ਵਾਰੀ ਪਹਿਲੇ ਸਥਾਨ 'ਤੇ ਹੈ ਅਤੇ ਸ਼ੋਅ ਨੂੰ 9761 ਇੰਪ੍ਰੈਸ਼ਨ ਮਿਲੇ ਹਨ। ਪਿਛਲੀ ਵਾਰੀ ਸਟਾਰ ਸਕਰੀਨ ਐਵਾਰਡਜ਼ ਪਹਿਲੇ ਸਥਾਨ 'ਤੇ ਸਨ। ਖਤਰਨਾਕ ਸਟੰਟਸ ਅਤੇ ਪਰੇਸ਼ਾਨ ਕਰਨ ਵਾਲੇ ਕੀੜੇ ਮਕੌੜੇ ਦੇ ਨਾਲ ਸ਼ੋਅ ਵਿਚ ਇਸ ਵਾਰੀ ਸ਼੍ਰੀਸੰਤ, ਭਾਰਤੀ ਸਿੰਘ, ਰਿੱਧੀਮਾ ਪੰਡਤ, ਅਲੀ ਗੋਨੀ, ਜੈਨ ਇਮਾਮ ਅਤੇ ਵਿਕਾਸ ਗੁਪਤਾ ਵੀ ਹਨ।

ਦੂਜੇ ਸਥਾਨ 'ਤੇ ਕਪਿਲ ਸ਼ਰਮਾ ਦਾ ਸ਼ੋਅ ਦ ਕਪਿਲ ਸ਼ਰਮਾ ਸ਼ੋਅ ਕਾਇਮ ਹੈ। ਕਪਿਲ ਨੇ ਆਪਣੇ ਸ਼ੋਅ ਨੂੰ ਨੰਬਰ ਦੋ 'ਤੇ ਬਰਕਰਾਰ ਰੱਖਦੇ ਹੋਏ 9119 ਇੰਪ੍ਰੈਸ਼ਨ ਹਾਸਲ ਕੀਤੇ ਹਨ। ਕਪਿਲ ਦੇ ਸ਼ੋਅ ਨੂੰ ਪਿਛਲੀ ਵਾਰੀ 8123 ਇੰਪ੍ਰੈਸ਼ਨ ਮਿਲੇ ਸਨ। ਇਹ ਸ਼ੋਅ ਸਲਮਾਨ ਖਾਨ ਅਤੇ ਉ੍ਹਨ੍ਹਾਂ ਦੇ ਪਰਿਵਾਰ ਕਾਰਨ ਏਨੀ ਚੰਗੀ ਰੇਟਿੰਗਸ ਪਾ ਗਿਆ। ਸ਼ੋਅ ਵਿਚ ਸਲੀਮ ਖਾਨ ਨੇ ਇਕ ਤੋਂ ਵੱਧ ਕੇ ਇਕ ਕਿੱਸੇ ਸੁਣਾਏ ਅਤੇ ਆਪਣੇ ਤਿੰਨ ਬੇਟਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ।

ਏਕਤਾ ਕਪੂਰ ਦੇ ਸ਼ੋਅ ਨਾਗਿਨ 3 ਨੂੰ ਤੀਜਾ ਸਥਾਨ ਮਿਲਿਆ ਹੈ ਅਤੇ 8998 ਇੰਪ੍ਰੈਸ਼ਨ। ਪਿਛਲੀ ਵਾਰੀ ਸੁਪਰਡਾਂਸਰ ਚੈਪਟਰ ਥ੍ਰੀ ਨੇ ਤੀਜਾ ਸਥਾਨ ਹਾਸਲ ਕੀਤਾ ਸੀ ਜਿਹੜਾ ਇਸ ਵਾਰੀ 7407 ਇੰਪ੍ਰੈਸ਼ਨ ਦੇ ਨਾਲ ਚੌਥੇ ਸਥਾਨ 'ਤੇ ਪਹੁੰਚ ਗਿਆ। ਬਿੱਸ ਬੌਸ 12 ਦਾ ਫਿਨਾਲੇ ਪਿਛਲੇ ਹਫਤੇ ਪੰਜਵੇਂ ਸਥਾਨ 'ਤੇ ਰਿਹਾ ਸੀ ਪਰ ਕੁੰਡਲੀ ਭਾਗਿਆ ਨੇ ਇਸ ਵਾਰੀ ਟੌਪ 5 'ਚ ਥਾਂ ਬਣਾ ਲਈ ਅਤੇ 6513 ਇੰਪ੍ਰੈਸ਼ਨ ਹਾਸਲ ਕੀਤੇ।


ਤਾਰਕ ਮਹਿਤਾ ਦਾ ਉਲਟਾ ਚਸ਼ਮਾ (6151 ਇੰਪ੍ਰੈਸ਼ਨ) ਨੂੰ ਛੇਵਾਂ, ਯੇ ਰਿਸ਼ਤਾ ਕਿਆ ਕਹਿਲਾਤਾ ਹੈ (6116) ਨੂੰ ਸੱਤਵਾਂ, ਰੂਬੀਨਾ ਦਿਲੈਕ ਅਤੇ ਵਿਵਿਅਨ ਦਸੇਨਾ ਦੇ ਸ਼ਕਤੀ ਅਸਤਿਤਵ ਕੇ ਅਹਿਸਾਸ ਕੀ (5889) ਨੂੰ ਅੱਠਵਾਂ, ਸੁਮੇਧ ਮੁਦਰਲਕਰ ਅਤੇ ਮਲਿਕਾ ਸਿੰਘ ਦੇ ਰਾਧਾਕ੍ਰਿਸ਼ਨਣ (5791) ਨੂੰ ਨੌਵਾਂ ਅਤੇ ਸ਼ੱਬੀਰ ਆਹਲੂਵਾਲੀਆ ਅਤੇ ਸ੍ਰਿਤੀ ਝਾਅ ਦੀ ਕੁਮਕੁਮ ਭਾਗਿਆ (5780) ਨੂੰ ਦਸਵਾਂ ਸਥਾਨ ਮਿਲਿਆ ਹੈ।

Posted By: Seema Anand