ਜੇਐੱਨਐੱਨ, ਨਵੀਂ ਦਿੱਲੀ : ਪੰਜਾਬੀ ਸਿੰਗਰ ਸ਼ਹਿਨਾਜ਼ ਕੌਰ ਗਿੱਲ ਤੇ ਜੱਸੀ ਗਿੱਲ ਦਾ ਬ੍ਰੇਕਅਪ ਗਾਣਾ 'ਕਹਿ ਗਈ ਸੌਰੀ' ਰਿਲੀਜ਼ ਹੋ ਗਿਆ ਹੈ। ਪੋਸਟਰ ਤੇ ਟੀਜ਼ਰ ਰਿਲੀਜ਼ ਹੋਣ ਤੋਂ ਬਾਅਦ ਸ਼ਹਿਨਾਜ਼ ਤੇ ਜੱਸੀ ਦੇ ਇਸ ਗਾਣੇ ਦਾ ਫੈਨਜ਼ ਕਾਫੀ ਇੰਤਜ਼ਾਰ ਕਰ ਰਹੇ ਸਨ। ਅੱਜ ਗਾਣਾ ਰਿਲੀਜ਼ ਕਰ ਦਿੱਤਾ ਗਿਆ ਹੈ। ਗਾਣੇ 'ਚ ਜੱਸੀ ਤੇ ਸ਼ਹਿਨਾਜ਼ ਵਿਚਕਾਰ ਬ੍ਰੇਕਅਪ ਹੁੰਦਾ ਦਿਖਾਇਆ ਗਿਆ ਹੈ।

ਗਾਣੇ ਦੀ ਸ਼ੁਰੂਆਤ ਹੁੰਦੀ ਹੈ ਸ਼ਹਿਨਾਜ਼ ਨਾਲ, ਜਿਸ ਵਿਚ ਉਹ ਜੱਸੀ ਨੂੰ ਕਹਿੰਦੀ ਹੈ, 'ਅੱਜ ਤੋਂ ਬਾਅਦ ਮੈਨੂੰ ਦੁਬਾਰਾ ਕਾਲ ਨਹੀਂ ਕਰਨੀ ਕਿਉਂਕਿ ਸਾਡਾ ਕੋਈ ਫਿਊਚਰ ਨਹੀਂ ਹੈ... ਆਈ ਐੱਮ ਸੌਰੀ।' ਇਸ ਤੋਂ ਬਾਅਦ ਦੋਵੇਂ ਇਕ-ਦੂਜੇ ਨੂੰ ਬਹੁਤ ਮਿਸ ਕਰਦੇ ਹਨ। ਇਹ ਪਹਿਲੀ ਵਾਰ ਹੈ ਜਦੋਂ ਦੋਵੇਂ ਪੰਜਾਬੀ ਸਿੰਗਰ ਕਿਸੇ ਗਾਣੇ 'ਚ ਇਕੱਠੇ ਨਜ਼ਰ ਆ ਰਹੇ ਹਨ।

ਇਸ ਤੋਂ ਪਹਿਲਾਂ ਬਿੱਗ ਬੌਸ 13 ਫੇਮ ਸ਼ਹਿਨਾਜ਼ ਕੌਰ ਗਿੱਲ, ਸਿਧਾਰਥ ਸ਼ੁਕਲਾ ਨਾਲ ਇਕ ਗਾਣਾ 'ਭੂਲਾ ਦੂੰਗਾ' 'ਚ ਨਜ਼ਰ ਆਈ ਸੀ। ਬਿੱਗ ਬੌਸ ਤੋਂ ਬਾਹਰ ਆਉਣ ਤੋਂ ਬਾਅਦ ਇਹ ਪਹਿਲਾ ਗਾਣਾ ਸੀ ਕਿਉਂਕਿ ਸ਼ਹਿਨਾਜ਼ ਤੇ ਸਿਧਾਰਥ ਦੀ ਜੋੜੀ ਕਾਫੀ ਪਸੰਦ ਕਰਦੇ ਹਨ, ਇਸ ਲਈ ਗਾਣੇ ਨੂੰ ਵੀ ਫੈਨਜ਼ ਨੇ ਕਾਫੀ ਪਸੰਦ ਕੀਤਾ।

Posted By: Seema Anand