ਨਵੀਂ ਦਿੱਲੀ Kaun Banega Crorepati 2020 6th Question : 'ਕੌਣ ਬਨੇਗਾ ਕਰੋੜਪਤੀ' ਦੀ ਹਾਟ ਸੀਟ ਉੱਤੇ ਬੈਠਨ ਦਾ ਜੇਕਰ ਤੁਹਾਡਾ ਸੁਪਨਾ ਹਾਲੇ ਪੂਰਾ ਨਹੀਂ ਹੋਇਆ ਹੈ, ਤਾਂ ਹਾਲੇ ਬਹੁੱਤੀ ਦੇਰ ਨਹੀਂ ਹੋਈ ਹੈ। ਕੌਣ ਬਣੇਗਾ ਕਰੋੜਪਤੀ 12 ਦੇ ਲਈ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਦੇ ਕੇ ਤੁਸੀ ਕੇਬੀਸੀ ਦੇ ਮੰਚ ਤਕ ਪਹੁੰਚ ਸਕਦੇ ਹੋ। ਕੇਬੀਸੀ ਦਾ 12ਵਾਂ ਸੀਜ਼ਨ ਜਲਦੀ ਹੀ ਸੋਨੀ ਟੀਵੀ ‘ਤੇ ਸ਼ੁਰੂ ਹੋਣ ਜਾ ਰਿਹਾ ਹੈ। ਇਸ ਲਈ ਰਜਿਸਟ੍ਰੇਸ਼ਨ ਦੇ ਲਈ ਲੋਕਾਂ ਤੋਂ ਲਗਾਤਾਰ ਸਵਾਲ ਪੁੱਛੇ ਜਾ ਰਹੇ ਹਨ।

ਸੋਨੀ ਟੀਵੀ ਦੇ ਅਧਿਕਾਰਤ ਟਵੀਟਰ ਅਕਾਊਂਟ 'ਤੇ ਰੋਜ਼ ਇਕ ਵੀਡੀਓ ਸ਼ੇਅਰ ਕੀਤੀ ਜਾਂਦੀ ਹੈ। ਇਸ ਵੀਡੀਓ ਵਿਚ ਅਮਿਤਾਬ ਬੱਚਣ ਇਕ ਨਵਾਂ ਸਵਾਲ ਪੁੱਛਦੇ ਹਨ। ਹੁਣ ਤਕ ਪੰਜ ਸਵਾਲ ਪੁੱਛੇ ਜਾ ਚੁੱਕੇ ਹਨ ਅਤੇ ਹੁਣ 6ਵਾਂ ਸਵਾਲ ਵੀ ਸਾਹਮਣੇ ਆ ਗਿਆ ਹੈ। ਰਜ਼ਿਸਟ੍ਰੇਸ਼ਨ ਲਈ 6ਵਾਂ ਸਵਾਲ ਭਾਰਤੀ ਬੈਡਮਿੰਟਨ ਕੋਚ ਪੁਲੇਲਾ ਗੋਪੀਚੰਦ ਨਾਲ ਜੁੜਿਆ ਹੋਇਆ ਹੈ। ਇਸ ਸਵਾਲ ਦਾ ਜਵਾਬ ਦੇ ਕੇ ਤੁਸੀਂ ਕੇਬੀਸੀ ਦੀ ਹਾਟ ਸਾਟੀ ਉੱਤੇ ਪਹੁੰਚ ਸਕਦੇ ਹੋ। ਜਾਣੋ ਕੀ ਹੈ 6ਵਾਂ ਸਵਾਲ।

ਹਰ ਸਵਾਲ ਦੀ ਤਰ੍ਹਾਂ ਇਹ ਸਵਾਲ ਵੀ ਅਮਿਤਾਭ ਬੱਚਨ ਨੇ ਹੀ ਦਰਸ਼ਕਾਂ ਨੂੰ ਪੜ੍ਹ ਕੇ ਸੁਣਾਇਆ। 6ਵਾਂ ਸਵਾਲ ਹੈ, 'ਪੁਲੇਲਾ ਗੋਪੀਚੰਦ ਅਤੇ ਉਨ੍ਹਾਂ ਦੀਆਂ 2 ਵਿਦਿਆਰਥਣਾਂ ਨੇ ਕਿਸ ਖੇਡ ਵਿਚ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਜਿੱਤਿਆ ਹੈ ?

A. ਟੈਨਿਸ

B. ਟੇਬਲ ਟੈਨਿਸ

C. ਬੈਡਮਿੰਟਨ

D. ਸਕਵੈਸ਼

ਇਸ ਸਵਾਲ ਦਾ ਸਹੀ ਜਵਾਬ ਤੁਹਾਨੂੰ 15 ਮਈ .ਯਾਨੀ ਅੱਜ ਰਾਤ 9 ਵਜੇ ਤੋਂ ਪਹਿਲਾਂ ਦੇਣਾ ਪਏਗਾ। ਜੇਕਰ ਤਹਾਨੂੰ ਇਸ ਸਵਾਲ ਦਾ ਸਹੀ ਜਵਾਬ ਪਤਾ ਹੈ ਤਾ ਤੁਸੀਂ ਐੱਸਐੱਮਐੱਸ ਅਤੇ SonyLIV ਐਪ ਰਾਹੀਂ ਇਸ ਦਾ ਜਵਾਬ ਦੇ ਸਕਦੇ ਹੋ। ਐੱਸਐੱਮਐੱਸ ਰਾਹੀਂ ਜਵਾਬ ਦੇਣ ਲਈ, KBC {space} ਆਪਣਾ ਜਵਾਬ (A,B,C or D) {space} ਉਮਰ {space} ਲਿੰਗ (ਮਰਦ ਲਈ M, ਔਰਤ ਲਈ F ਅਤੇ ਹੋਰਾਂ ਲਈ O) ਲਿਖ ਕੇ 509093 'ਤੇ ਭੇਜੋ ਅਤੇ ਜੇ ਤੁਸੀਂ SonyLIV ਐਪ ਨਾਲ ਜਵਾਬ ਦੇਣਾ ਚਾਹੁੰਦੇ ਹੋ, ਪਹਿਲਾਂ ਐੱਪ ਨੂੰ ਡਾਉਨਲੋਡ ਕਰੋ ਅਤੇ ਲਾਗਇਨ ਕਰੋ ਫਿਰ ਆਪਣਾ ਨਾਮ, ਉਮਰ ਅਤੇ ਸਹੀ ਜਵਾਬ ਭੇਜੋ। ਜੋ ਸਹੀ ਜਵਾਬ ਦੇਵੇਗਾ ਉਹ ਕੰਪਿਊਟਰ ਰਾਹੀਂ ਚੁਣਿਆ ਜਾਵੇਗਾ ਅਤੇ ਉਸਨੂੰ ਅਗਲੇ ਗੇੜ ਲਈ ਸੱਦਾ ਦਿੱਤਾ ਜਾਵੇਗਾ।

Posted By: Sunil Thapa