ਜੇਐੱਨਐੱਨ, ਮੁੰਬਈ : 'ਕੌਣ ਬਣੇਗਾ ਕਰੋੜਪਤੀ' ਦੇ ਸੀਜ਼ਨ-11 'ਚ ਰੋਮਾਂਚ ਲਗਾਤਾਰ ਵੱਧਦਾ ਜਾ ਰਿਹਾ ਹੈ। ਬਿਹਾਰ ਦੇ ਸਨੋਜ ਰਾਜ ਦੇ ਰੂਪ 'ਚ ਸੀਜ਼ਨ ਦਾ ਪਹਿਲਾਂ ਕਰੋੜਪਤੀ ਮਿਲ ਗਿਆ ਹੈ ਤੇ ਜਲਦ ਹੀ ਸ਼ੋਅ ਨੂੰ ਦੂਜਾ ਕਰੋੜਪਤੀ ਮਿਲਣ ਵਾਲਾ ਹੈ। ਹੁਣ ਸੀਜ਼ਨ ਦਾ ਜੋ ਦੁਸਰਾ ਕਰੋੜਪਤੀ ਹੋਵੇਗਾ ਪਰ ਕਹਾਣੀ ਵੀ ਕਾਫੀ ਪ੍ਰਰੇਣਾ ਦੇਣ ਵਾਲੀ ਹੋਵੇਗੀ, ਜੋ ਕਾਫੀ ਘੱਟ ਸਾਧਨਾ ਤੋਂ ਕਿਵੇਂ ਜੀਵਨ ਬਿਤਾਉਂਦੀ ਹੈ ਤੇ ਖੁਸ਼ ਰਹਿਣ ਦੀ ਕੋਸ਼ਿਸ਼ ਕਰਦੀ ਹੈ। ਸੀਜ਼ਨ ਦੀ ਦੁਸਰੀ ਕਰੋੜਪਤੀ ਦਾ ਨਾਂ ਹੈ ਬਬੀਤਾ।

ਸੋਨੀ ਟੀਵੀ ਵੱਲੋਂ ਜਾਰੀ ਕੀਤੇ ਗਏ ਐਪੀਸੋਡ ਪ੍ਰੋਮੋ 'ਚ ਦਿਖਾਇਆ ਗਿਆ ਹੈ ਕਿ ਅਮਰਾਵਤੀ ਦੀ ਰਹਿਣ ਵਾਲੀ ਬਬੀਤਾ ਇਕ ਕਰੋੜ ਜਿੱਤ ਚੁੱਕੀ ਹੈ। ਇਸ ਪ੍ਰੋਮੋ 'ਚ ਦਿਖਾਇਆ ਗਿਆ ਹੈ ਕਿ ਪਹਿਲੇ ਅਮਿਤਾਭ ਬਚਨ 1 ਕਰੋੜ ਰੁਪਏ ਵਾਲਾ 15ਵਾਂ ਸਵਾਲ ਪੁੱਛਦੇ ਹਨ ਤੇ ਉਹ ਐਲਾਨ ਕਰਦੇ ਹਨ ਕਿ ਤੁਸੀਂ 1 ਕਰੋੜ ਰੁਪਏ ਜਿੱਤ ਗਈ ਹੋ। ਹੁਣ ਬਬੀਤਾ 7 ਕਰੋੜ ਰੁਪਏ ਦੇ ਸਵਾਲ ਦਾ ਸਾਹਮਣਾ ਕਰੇਗੀ। ਦੇਖਣਾ ਹੋਵੇਗਾ ਕਿ ਬਬੀਤਾ 7 ਕਰੋੜ ਦੇ ਸਵਾਲ ਦਾ ਜਵਾਬ ਦੇ ਪਾਉਂਦੀ ਹੈ ਜਾਂ ਨਹੀਂ।

ਸੀਜ਼ਨ ਦੀ ਅਗਲੀ ਕਰੋੜਪਤੀ ਦੇ ਗੇਮ ਨਾਲ ਉਨ੍ਹਾਂ ਦੀ ਅਸਲ ਜ਼ਿੰਦਗੀ ਦੀ ਕਹਾਣੀ ਵੀ ਕਾਫੀ ਪ੍ਰਰੇਣਾਦਾਇਕ ਹੈ। ਪ੍ਰੋਮੋ 'ਚ ਦਿਖਾਇਆ ਗਿਆ ਹੈ ਕਿ ਬਬੀਤਾ ਦਾ ਜੀਵਨ ਸੰਘਰਸ਼ ਨਾਲ ਭਰਿਆ ਹੈ ਤੇ ਬਬੀਤਾ ਖੁਦ ਆਪਣੇ ਬਾਰੇ 'ਚ ਦੱਸਦੀ ਹੈ। ਆਪਣੇ ਬਾਰੇ ਚ' ਦੱਸਦਿਆਂ ਬਬੀਤਾ ਕਹਿੰਦੀ ਹੈ, 'ਮੈਂ ਸਕੂਲ 'ਚ ਖਿਚੜੀ ਬਣਾਉਣ ਦਾ ਕੰਮ ਕਰਦੀ ਹੈ। ਬੱਚਿਆਂ ਨੂੰ ਮੇਰੀ ਬਣਾਈ ਖਿਚੜੀ ਬਹੁਤ ਪਸੰਦ ਆਉਂਦੀ ਹੈ।' ਵੀਡੀਓ 'ਚ ਉਨ੍ਹਾਂ ਦੀ ਲਾਈਫ ਜ਼ਿੰਦਗੀ ਵੀ ਦਿਖਾਈ ਗਈ ਹੈ, ਜਿਸ 'ਚ ਉਹ ਬੱਚਿਆਂ ਨਾਲ ਖਿਚੜੀ ਬਣਾ ਰਹੀ ਹੈ ਤੇ ਬੱਚਿਆਂ ਨੂੰ ਖਿਚੜੀ ਖੁਆ ਰਹੀ ਹੈ।

ਇਸ ਦੌਰਾਨ ਅਮਿਤਾਭ ਬੱਚਨ ਉਨ੍ਹਾਂ ਤੋਂ ਪੁੱਛਦੇ ਹਨ ਕਿ ਸੈਲਰੀ ਕਿੰਨੀ ਮਿਲਦੀ ਹੈ ਤੁਹਾਨੂੰ ? ਇਸ ਸਵਾਲ ਦੇ ਜਵਾਬ 'ਚ ਬਬੀਤਾ ਮੁਸਕਰਾਉਂਦਿਆਂ ਕਹਿੰਦੀ ਹੈ ਕਿ 1500 ਰੁਪਏ। ਇਸ ਦੌਰ 'ਚ 1500 ਰੁਪਏ ਸੈਲਰੀ ਸੁਣ ਕੇ ਅਮਿਤਾਭ ਕਾਫੀ ਹੈਰਾਨ ਰਹਿ ਜਾਂਦੇ ਹਨ। ਹੁਣ ਪ੍ਰਸਾਰਿਤ ਹੋਣ ਵਾਲੇ ਐਪੀਸੋਡ 'ਚ ਦਿਖਾਈ ਦੇਵੇਗਾ ਕਿ ਉਹ ਕਿੰਨੇ ਰੁਪਏ ਜਿੱਤ ਪਾਉਂਦੀ ਹੈ।

Posted By: Amita Verma