ਜੇਐੱਨਐੱਨ, ਨਵੀਂ ਦਿੱਲੀ : ਅਮਿਤਾਭ ਬੱਚਨ ਦਾ ਫੇਮਸ ਟੀਵੀ ਸ਼ੋਅ 'ਕੌਣ ਬਣੇਗਾ ਕਰੋੜਪਤੀ' ਦਾ 12ਵਾਂ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਸ਼ੋਅ ਸ਼ੁਰੂ ਹੋਣ ਦੇ ਨਾਲ ਹੀ ਦਰਸ਼ਕਾਂ ਦਾ ਇਸਨੂੰ ਲੈ ਕੇ ਕ੍ਰੇਜ਼ ਵੱਧਦਾ ਜਾ ਰਿਹਾ ਹੈ। ਕੇਬੀਸੀ ਦੀ ਹੁਣ ਤਕ ਜਿਥੇ ਪਹਿਲੀ ਕੰਟੈਸਟੈਂਟ ਆਰਤੀ ਜਗਤਾਪ ਨੇ 6 ਲੱਖ 40 ਹਜ਼ਾਰ ਜਿੱਤੇ, ਦੂਜੇ ਕੰਟੈਸਟੈਂਟ ਨੇ 12 ਲੱਖ 40 ਹਜ਼ਾਰ ਰੁਪਏ ਜਿੱਤੇ ਹਨ। ਉਥੇ ਹੀ ਹੁਣ ਸ਼ੋਅ ਦੇ ਤੀਸਰੇ ਕੰਟੈਸਟੈਂਟ ਜੈ ਕੁੱਲਸ੍ਰੇਸ਼ਠ ਹਨ। ਜੈ ਨੇ ਮੰਗਲਵਾਰ ਨੂੰ ਸੱਤ ਪ੍ਰਸ਼ਨਾਂ ਦਾ ਜਵਾਬ ਦੇ ਕੇ 40 ਹਜ਼ਾਰ ਰੁਪਏ ਜਿੱਤ ਲਏ ਸੀ। ਸ਼ੋਅ 'ਚ ਬਿੱਗ ਬੀ ਸਵਾਲ ਜਵਾਬ ਵਿਚਕਾਰ ਆਪਣੇ ਵੱਲੋਂ ਕੰਟੈਸਟੈਂਟ ਦੀਆਂ ਪਰਸਨਲ ਗੱਲਾਂ ਸ਼ੇਅਰ ਕਰਦੇ ਨਜ਼ਰ ਆ ਰਹੇ ਹਨ। ਉਥੇ ਹੀ ਇਸ ਗੱਲਬਾਤ ਦੌਰਾਨ ਜੈ ਨੇ ਆਪਣੇ ਬਚਪਨ ਦਾ ਇਕ ਕਿੱਸਾ ਦੱਸਿਆ, ਜਿਸਨੂੰ ਸੁਣ ਕੇ ਅਮਿਤਾਭ ਬੱਚਨ ਵੀ ਥੋੜ੍ਹਾ ਭਾਵੁਕ ਹੋ ਗਏ। ਉਥੇ ਬਿੱਗ ਬੀ ਨੇ ਵੀ ਆਪਣੇ ਬਚਪਨ ਦਾ ਇਕ ਕਿੱਸਾ ਸ਼ੇਅਰ ਕੀਤਾ।ਅਮਿਤਾਭ ਬੱਚਨ ਨੇ ਬਚਪਨ ਦਾ ਕਿੱਸਾ ਦੱਸਦੇ ਹੋਏ ਕਿਹਾ ਕਿ ਇਕ ਵਾਰ ਜਦੋਂ ਉਹ ਛੋਟੇ ਸੀ ਤਾਂ ਕ੍ਰਿਕਟ ਕਲੱਬ ਦੇ ਮੈਂਬਰ ਬਣਨ ਲਈ ਉਨ੍ਹਾਂ ਨੇ ਆਪਣੀ ਮਾਂ ਤੋਂ ਦੋ ਰੁਪਏ ਮੰਗੇ ਤਾਂ ਉਨ੍ਹਾਂ ਨੂੰ ਨਹੀਂ ਮਿਲੇ ਸੀ। ਉਸ ਸਮੇਂ ਉਨ੍ਹਾਂ ਦੀ ਮਾਂ ਨੇ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਸੀ ਕਿ ਉਸਦੇ ਕੋਲ ਪੈਸੇ ਨਹੀਂ ਹਨ। ਬਿੱਗ ਬੀ ਨੇ ਕਿਹਾ ਕਿ ਉਸ ਦੋ ਰੁਪਏ ਦਾ ਮੁੱਲ ਅੱਜ ਮੈਨੂੰ ਯਾਦ ਆਉਂਦਾ ਹੈ। ਇਸਤੋਂ ਬਾਅਦ ਮਹਾ ਨਾਇਕ ਨੇ ਦੱਸਿਆ ਕਿ ਉਨ੍ਹਾਂ ਨੂੰ ਕੈਮਰਾ ਚਾਹੀਦਾ ਸੀ ਜੋ ਕਿ ਸਾਲਾਂ ਬਾਅਦ ਮਿਲਿਆ ਉਹ ਵੀ ਉਨ੍ਹਾਂ ਦੇ ਪਿਤਾ ਰੂਸ ਤੋਂ ਲੈ ਕੇ ਆਏ ਸੀ।

ਅਮਿਤਾਭ ਬੱਚਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ 'ਕੌਣ ਬਣੇਗਾ ਕਰੋੜਪਤੀ' ਦੇ 12ਵੇਂ ਸੀਜ਼ਨ ਨੂੰ ਹੋਸਟ ਕਰ ਰਹੇ ਹਨ। ਉਥੇ ਜਲਦ ਹੀ ਉਹ ਅਯਾਨ ਮੁਖਰਜੀ ਦੀ ਸੁਪਰਨੈਚੁਰਲ ਥਰਿੱਲਰ ਫਿਲਮ 'ਬ੍ਰਹਮਸ਼ਸਤਰ' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ 'ਚ ਉਨ੍ਹਾਂ ਤੋਂ ਇਲਾਵਾ ਐਕਟਰ ਰਣਬੀਰ ਕਪੂਰ, ਆਲਿਆ ਭੱਟ ਅਤੇ ਮੌਨੀ ਰਾਏ ਲੀਡ ਰੋਲ 'ਚ ਨਜ਼ਰ ਆਉਣਗੇ।

Posted By: Ramanjit Kaur