ਨਵੀਂ ਦਿੱਲੀ : ਸੋਨੀ ਟੀਵੀ 'ਚ ਪ੍ਰਸਾਰਿਤ ਹੋਣ ਵਾਲਾ ਗੇਮ ਰਿਅਲਟੀ ਸ਼ੋਅ 'Kaun Banega Crorepati 11' ਦੇ ਮੰਚ 'ਤੇ ਹੁਣ ਤਕ ਕਈ ਲੋਕਾਂ ਦੀ ਕਿਸਮਤ ਬਦਲ ਚੁੱਕੀ ਹੈ, ਅਜਿਹੇ ਵਿਚ ਇਸ ਸ਼ੋਅ 'ਚ ਹੌਸਲਿਆਂ ਨਾਲ ਉੱਚੀ ਉਡਾਨ ਭਰਨ ਵਾਲੀ ਨੁਪੁਰ ਕੰਟੈਸਟੈਂਟ ਬਣ ਕੇ ਆਈ ਹੈ ਜਿਸ ਨੂੰ ਜਨਮ ਤੋਂ ਤੁਰੰਤ ਬਾਅਦ ਹੀ ਕੂੜੇ ਦੇ ਡੱਬੇ 'ਚ ਸੁੱਟ ਦਿੱਤਾ ਗਿਆ ਸੀ।

ਉਨਾਵ ਦੇ ਬਾਘੀਪੁਰ ਇਲਾਕੇ ਦੇ ਕਪੂਰਪੁਰ ਪਿੰਡ 'ਚ ਰਹਿਣ ਵਾਲੀ ਨੁਪੁਰ ਸਿੰਘ ਕਿਸਾਨ ਪਰਿਵਾਰ ਨਾਲ ਤਾਅੱਲੁਕ ਰੱਖਦੀ ਹੈ। ਨੁਪੁਰ ਇਕ ਖ਼ਾਸ ਤਰ੍ਹਾਂ ਦੀ ਬਿਮਾਰੀ ਨਾਲ ਪੀੜਤ ਹੈ ਜਿਸ ਵਿਚ ਵਿਅਕਤੀ ਦਾ ਦਿਮਾਗ਼ ਉਸ ਦੀ ਉਮਰ ਤੋਂ ਦੋ ਜਾਂ 10 ਸਾਲ ਪਿੱਛੇ ਚਲਦਾ ਹੈ। ਹਾਲਾਂਕਿ ਖੁਸ਼ਕਿਸਮਤੀ ਨਾਲ ਨੁਪੁਰ ਦਾ ਦਿਮਾਗ਼ ਇਸ ਬਿਮਾਰੀ ਦੇ ਬਾਵਜੂਦ ਉਸ ਦੀ ਉਮਰ ਦੇ ਨਾਲ ਹੀ ਚੱਲਦਾ ਹੈ।

KBC ਸ਼ੋਅ ਦੇ ਹੋਸਟ ਅਮਿਤਾਭ ਬੱਚਨ ਨੂੰ ਆਪਣੀ ਬਿਮਾਰੀ ਦਾ ਕਾਰਨ ਦੱਸਦੇ ਹੋਏ ਨੁਪੁਰ ਨੇ ਦੱਸਿਆ ਕਿ ਉਸ ਦੇ ਜਨਮ ਤੋਂ ਤੁਰੰਤ ਬਾਅਦ ਹਸਪਤਾਲ ਦੀ ਨਰਸ ਨੇ ਡਸਟਬਿਨ 'ਚ ਉਸ ਨੂੰ ਸਿਰਫ਼ ਇਸ ਲਈ ਸੁੱਟ ਦਿੱਤਾ ਸੀ ਕਿਉਂਕਿ ਉਸ ਦੇ ਪਰਿਵਾਰ ਵਾਲੇ ਹਸਪਤਾਲ ਦੀ ਫੀਸ ਚੁਕਾਉਣ 'ਚ ਅਸਮਰੱਥ ਸਨ। ਬਾਅਦ 'ਚ ਪੈਸੇ ਮਿਲਣ ਤੋਂ ਬਾਅਦ ਨੁਪੁਰ ਨੂੰ ਡਸਟਬਿਨ 'ਚੋਂ ਕੱਡ ਕੇ ਹੋਸ਼ 'ਚ ਲਿਆਂਦਾ ਗਿਆ ਤਾਂ ਉਹ ਲਗਾਤਾਰ 12 ਘੰਟੇ ਰੋਂਦੀ ਹੀ ਰਹੀ ਸੀ। ਡਾਕਟਰਾਂ ਵਲੋਂ ਵਰਤੀ ਲਾਪਵਰਾਹੀ ਕਾਰਨ ਅੱਜ ਉਸ ਦੀ ਇਹ ਹਾਲਤ ਹੈ।

ਇਹ ਗੱਲ ਸੁਣ ਕੇ ਸੈੱਟ 'ਤੇ ਮੌਜੂਦ ਹਰ ਵਿਅਕਤੀ ਦੀਆਂ ਅੱਖਾਂ 'ਚ ਹੰਝੂ ਆ ਗਏ। ਅਮਿਤਾਭ ਬੱਚਨ ਨੇ ਨੁਪੁਰ ਦਾ ਹੌਸਲਾ ਵਦਾਉਂਦੇ ਹੋਏ ਉਸ ਦੀ ਸ਼ਲਾਘਾ ਕੀਤੀ ਅਤੇ ਖੜ੍ਹੋ ਹੋ ਕੇ ਉਸ ਦਾ ਸਵਾਗਤ ਕੀਤਾ।

Posted By: Seema Anand