ਜੇਐੱਨਐੱਨ, ਮੁੰਬਈ : 'ਕੌਣ ਬਣੇਗਾ ਕਰੋੜਪਤੀ' ਸੀਜ਼ਨ 11 'ਚ ਰੋਮਾਂਚ ਵਧਦਾ ਜਾ ਰਿਹਾ ਹੈ। ਮੰਗਲਵਾਰ ਨੂੰ ਇਕ ਕਰੋੜ ਦੇ ਸਵਾਲ ਤੋਂ ਬਾਅਦ ਹੁਣ 7 ਕਰੋੜ ਦੇ ਸਵਾਲ ਦੀ ਵਾਰੀ ਹੈ। ਜੀ ਹਾਂ, ਇਸ ਹਫ਼ਤੇ ਤੁਹਾਨੂੰ ਬਿਹਾਰ ਦੇ ਰਹਿਣ ਵਾਲੇ ਸਨੋਜ ਰਾਜ 7 ਕਰੋੜ ਦੇ ਸਵਾਲ ਦਾ ਸਾਹਮਣਾ ਕਰਦੇ ਨਜ਼ਰ ਆਉਣਗੇ। ਇਸ ਸਵਾਲ ਦਾ ਸਾਹਮਣਾ ਕਰਨ ਦਾ ਮਤਲਬ ਹੈ ਕਿ ਸੀਜ਼ਨ-11 ਦਾ ਪਹਿਲਾ ਕਰੋੜਪਤੀ ਮਿਲ ਗਿਆ ਹੈ। ਪਹਿਲਾ ਕਰੋੜਪਤੀ ਬਿਹਾਰ ਦੇ ਰਹਿਣ ਵਾਲੇ ਹਨ, ਜੋ 7 ਕਰੋੜ ਦੇ ਸਵਾਲ ਦਾ ਜਵਾਬ ਦੇਣਗੇ। ਹੁਣ ਦੇਖਣਾ ਇਹ ਹੈ ਕਿ ਉਹ ਇਸ ਸਵਾਲ ਦਾ ਜਵਾਬ ਦੇ ਸਕਦੇ ਹਨ ਜਾਂ ਨਹੀਂ।

ਸੋਨੀ ਵੱਲੋਂ ਜਾਰੀ ਕੀਤੇ ਗਏ ਇਕ ਪ੍ਰੋਮੋ 'ਚ ਦਿਖਾਇਆ ਗਿਆ ਹੈ ਕਿ ਸ਼ੋਅ ਹੋਸਟਰ ਕਰ ਰਹੇ ਸੁਪਰ ਸਟਾਰ ਸਨੋਜ ਰਾਜ ਨੂੰ ਦੱਸਦੇ ਹਨ ਕਿ ਤੁਸੀਂ ਇਕ ਕਰੋੜ ਰੁਪਏ ਜਿੱਤ ਚੁੱਕੇ ਹੋ। ਉਸ ਤੋਂ ਬਾਅਦ ਉਨ੍ਹਾਂ ਕੋਲੋਂ 7 ਕਰੋੜ ਦਾ ਸਵਾਲ ਪੁੱਛਿਆ ਜਾਂਦਾ ਹੈ ਤੇ ਸਨੋਜ ਦਾ ਰਿਐਕਸ਼ਨ ਦੇਖ ਕੇ ਲੱਗਦਾ ਹੈ ਕਿ ਉਹ ਬਿਲਕੁਲ ਡਰੇ ਹੋਏ ਨਹੀਂ ਹਨ। ਹਾਲਾਂਕਿ ਪ੍ਰੋਮੋ 'ਚ ਇਹ ਵੀ ਦਿਖਾਇਆ ਗਿਆ ਹੈ ਕਿ ਉਹ 7 ਕਰੋੜ ਦੇ ਸਵਾਲ ਦਾ ਜਵਾਬ ਦੇ ਸਕਣਗੇ ਹਨ ਜਾਂ ਨਹੀਂ। ਹੁਣ ਇਸ ਦਾ ਪਤਾ ਤਾਂ ਵੀਰਵਾਰ ਤੇ ਸ਼ੁੱਕਰਵਾਰ ਨੂੰ ਪ੍ਰਸਾਰਿਤ ਹੋਣ ਵਾਲੇ ਐਪੀਸੋਡ 'ਚ ਲੱਗੇਗਾ। ਤੁਸੀਂ ਵੀ ਵੀਰਵਾਰ ਤੇ ਸ਼ੁੱਕਰਵਾਰ ਨੂੰ ਉਸ ਮੂਵਮੈਂਟ ਨੂੰ ਦੇਖ ਸਕਦੇ ਹੋ।

Posted By: Amita Verma