ਜੇਐੱਨਐੱਨ, ਨਵੀਂ ਦਿੱਲੀ : ਕੌਣ ਬਣੇਗਾ ਕਰੋੜਪਤੀ 13 ਦੇ ਸ਼ਾਨਦਾਰ ਸ਼ੁੱਕਰਵਾਰ ਦਾ ਪ੍ਰੋਮੋ ਜਾਰੀ ਕਰ ਦਿੱਤਾ ਗਿਆ ਹੈ। ਇਸ ਵਾਰ ਸ਼ੋਅ ’ਚ ਓਲੰਪਿਕ ਮੈਡਲ ਵਿਜੇਤਾ ਨੀਰਜ ਚੋਪੜਾ ਤੇ ਪੀ ਸ਼੍ਰੀਜੇਸ਼ ਨਜ਼ਰ ਆਉਣਗੇ। ਅਮਿਤਾਭ ਬਚਨ ਸ਼ੋਅ ਨੂੰ ਹੋਸਟ ਕਰਨਗੇ। ਕੌਣ ਬਣੇਗਾ ਕਰੋੜਪਤੀ 13 ’ਚ ਟੋਕੀਓ ਓਲੰਪਿਕ ’ਚ ਮੈਡਲ ਵਿਜੇਤਾਵਾਂ ਨੂੰ ਦੇਖਿਆ ਜਾਵੇਗਾ। ਕੌਣ ਬਣੇਗਾ ਕਰੋੜਪਤੀ 23 ਅਗਸਤ ਨੂੰ ਸ਼ੁਰੂ ਹੋਇਆ ਹੈ ਤਕ ਇਹ ਖ਼ਬਰਾਂ ’ਚ ਬਣਿਆ ਹੋਇਆ ਹੈ। ਸ਼ਾਨਦਾਰ ਸ਼ੁੱਕਰਵਾਰ ਦਾ ਐਪੀਸੋਡ ਹਰ ਸ਼ੁੱਕਰਵਾਰ ਨੂੰ ਆਉਂਦਾ ਹੈ। ਇਹ ਸ਼ੋਅ ਦਾ 13 ਵਾਂ ਸੀਜ਼ਨ ਹੈ। ਇਸ ਨੂੰ ਅਮਿਤਾਭ ਬਚਨ ਹੋਸਟ ਕਰ ਰਹੇ ਹਨ।

ਇਸ ਸ਼ੁੱਕਰਵਾਰ ਦੇ ਐਪੀਸੋਡ ’ਚ ਦੀਪਿਕਾ ਪਾਦੂਕੋਣ ਤੇ ਫਰਾਹ ਖ਼ਾਨ ਨਜ਼ਰ ਆਈ ਸੀ। ਅਗਲੇ ਸ਼ਾਨਦਾਰ ਸ਼ੁੱਕਰਵਾਰ ਦੇ ਐਪੀਸੋਡ ’ਚ ਓਲੰਪਿਕ ਮੈਡਲ ਵਿਜੇਤਾ ਨੀਰਜ ਚੋਪੜਾ ਤੇ ਪੀ ਸ਼੍ਰੀਜੇਸ਼ ਨਜ਼ਰ ਆਉਣਗੇ। ਉਨ੍ਹਾਂ ਨੇ ਟੋਕੀਓ ਓਲੰਪਿਕ ’ਚ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਕੌਣ ਬਣੇਗਾ ਕਰੋੜਪਤੀ ਦੇ ਨਿਰਮਾਤਾਵਾਂ ਨੇ ਸ਼ਾਨਦਾਰ ਸ਼ੁੱਕਰਵਾਰ ਦਾ ਪਹਿਲਾਂ ਪ੍ਰੋਮੋ ਜਾਰੀ ਕੀਤਾ ਹੈ। ਇਸ ’ਚ ਪੀ ਸ਼੍ਰੀਜੇਸ਼ ਤੇ ਨੀਰਜ ਚੋਪੜਾ ਨੂੰ ਦੇਖਿਆ ਜਾ ਸਕਦਾ ਹੈ।

Posted By: Sarabjeet Kaur