ਜੇਐੱਨਐੱਨ, ਨਵੀਂ ਦਿੱਲੀ : Kaun Banega Crorepati 11 : ਅਮਿਤਾਭ ਬੱਚਨ 11 ਅਕਤੂਬਰ ਨੂੰ ਆਪਣਾ 77ਵਾਂ ਜਨਮਦਿਨ ਮਨਾਉਣਗੇ, ਪਰ ਇਸ ਤੋਂਪ ਹਿਲਾਂ ਹੀ ਲਗਦਾ ਹੈ ਕਿ ਉਨ੍ਹਾਂ ਲਈ ਸੈਲੀਬ੍ਰੇਸ਼ਨ ਸ਼ੁਰੂ ਹੋ ਗਿਆ ਹੈ। ਕੌਣ ਬਣੇਗਾ ਕਰੋੜਪਤੀ ਦੇ ਸੀਜ਼ਨ 11 'ਚ ਉਨ੍ਹਾਂ ਦੀ ਬਰਥਡੇ ਸੈਲੀਬ੍ਰੇਸ਼ਨ ਹੋਈ। ਉਨ੍ਹਾਂ ਇਸ ਖ਼ਾਸ ਮੌਕੇ ਉਸਤਾਨ ਅਮਜਦ ਅਲੀ ਖ਼ਾਨ ਵਲੋਂ ਸਰਪ੍ਰਾਈਜ਼ ਮਿਲਿਆ ਜੋ ਸ਼ੋਅ 'ਚ ਆਪਣੇ ਬੇਟਿਆਂ ਤੇ ਸਰੋਦ ਪਲੇਅਰਜ਼ ਅਮਾਨ ਅਲੀ ਖਾਨ ਬੰਗਸ਼ ਤੇ ਅਯਾਨ ਅਲੀ ਖ਼ਾਨ ਬੰਗਸ਼ ਨਾਲ ਪਹੁੰਚੇ। ਬਰਥਡੇ ਸੈਲੀਬ੍ਰੇਸ਼ਨ ਨੂੰ ਸਪੈਸ਼ਲ ਬਣਾਉਂਦੇ ਹੋਏ ਸਰੋਦ ਪਲੇਅਰਜ਼ ਨੇ ਬਾਲੀਵੁੱਡ ਦੇ ਸ਼ਹਿਨਸ਼ਾਹ ਲਈ ਇਕ ਨਵਾਂ ਰਾਗ 'ਹਰਿਵੰਸ਼ ਕਲਿਆਣਾ' ਪੇਸ਼ ਕੀਤਾ।

ਸੈਲੀਬ੍ਰੇਸ਼ਨ ਇਕ ਸਟੈੱਪ ਹੋਰ ਉੱਪਰ ਜਾਵੇਗੀ ਕਿਉਂਕਿ KBC ਆਪਣੇ ਕਰਮਵੀਰ ਸਪੈਸ਼ਲ ਐਪੀਸੋਡ ਦੀ ਮੇਜ਼ਬਾਨੀ ਕਰੇਗਾ। ਇਸ ਸ਼ੋਅ 'ਚ ਪੈਰਾਲੰਪਿਕ ਚੈਂਪੀਅਨ ਦੀਪਾ ਮਲਿਕ ਤੇ ਮਾਨਸੀ ਜੋਸ਼ੀ ਹੋਣਗੀਆਂ। ਦੀਪਾ ਮਲਿਕ ਇਕ ਭਾਰਤੀ ਅਥਲੀਟ ਹੈ ਜਿਹੜੀ ਪੈਰਾਲੰਪਿਕ ਖੇਡਾਂ 'ਚ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ ਤੇ ਸ਼ੌਟ ਪੁੱਟ 'ਚ 'ਸਮਰ ਪੈਰਾਲੰਪਿਕ 2016' 'ਚ ਗੋਲਡ ਮੈਡਲ ਜਿੱਤਿਆ। ਮਾਨਸੀ ਜੋਸ਼ੀ ਇਕ ਪੈਰਾ-ਬੈਡਮਿੰਟਨ ਅਥਲੀਟ ਹੈ, ਜੋ ਮੌਜੂਦਾ ਸਮੇਂ SL3 ਸਿੰਗਲਜ਼ 'ਚ ਵਰਲਡ ਨੰਬਰ 2 ਹੈ।

ਸ਼ੁੱਕਰਵਾਰ ਨੂੰ ਪ੍ਰਸਾਰਿਤ ਹੋਣ ਵਾਲਾ ਇਹ ਐਪੀਸੋਡ ਦੁਨੀਆ ਭਰ 'ਚ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰੇਗਾ ਜਿੱਥੇ ਦੀਪਾ ਮਲਿਕ ਤੇ ਮਾਨਸੀ ਜੋਸ਼ੀ ਨੇ ਆਪਣੇ ਸੰਘਰਸ਼ ਦਾ ਖੁਲਾਸਾ ਕੀਤਾ ਤੇ ਰੁਕਾਵਟਾਂ ਨੂੰ ਕਿਵੇਂ ਪਾਰ ਕੀਤਾ ਜਿਹੜੀਆਂ ਅਸਲ ਵਿਚ #adeyraho ਮੁਹਿੰਮ ਨੂੰ ਪਰਿਭਾਸ਼ਿਤ ਕਰਦੀਆਂ ਹਨ।

ਜ਼ਿਕਰਯੋਗ ਹੈ ਕਿ ਅਮਿਤਾਭ ਹੁਣ ਅਯਾਨ ਮੁਖਰਜੀ ਦੀ 'ਬ੍ਰਹਮਾਸਤਰ' 'ਚ ਨਜ਼ਰ ਆਉਣਗੇ ਜਿਸ ਵਿਚ ਰਣਬੀਰ ਕਪੂਰ, ਆਲੀਆ ਭੱਟ, ਅੱਕੀਨੇਨੀ ਨਾਗਾਰਜੁਨ ਤੇ ਡਿੰਪਲ ਕਪਾਡੀਆ ਹਨ। ਉਹ ਆਯੁਸ਼ਮਾਨ ਖੁਰਾਨਾ ਨਾਲ 'ਗੁਲਾਬੋ ਸਿਤਾਬੋ' 'ਚ ਵੀ ਕੰਮ ਕਰ ਰਹੇ ਹਨ। ਉਹ ਰੂਮੀ ਜਾਫਰੀ ਦੀ ਆਗਾਮੀ ਫਿਲਮ 'ਚੇਹਰੇ' 'ਚ ਦਿਸਣਗੇ। 2020 'ਚ ਰਿਲੀਜ਼ ਹੋਣ ਵਾਲੀ ਇਸ ਫਿਲਮ 'ਚ ਅਮਿਤਾਭ ਬੱਚਨ ਤੇ ਇਮਰਾਨ ਹਾਸ਼ਮੀ ਲੀਡ ਰੋਲ 'ਚ ਹਨ। ਫਿਲਮ 'ਚ ਉਹ ਵਕੀਲ ਦੀ ਭੂਮਿਕਾ ਨਿਭਾਉਣਗੇ ਤੇ ਇਮਰਾਨ ਇਕ ਬਿਜ਼ਨੈੱਸ ਟਾਈਕੂਨ ਦੀ। ਇਸ ਫਿਲਮ ਬਾਰੇ ਅਮਿਤਾਭ ਨੇ ਖ਼ੁਦ ਇਸ ਸਾਲ 11 ਅਪ੍ਰੈਲ ਨੂੰ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰ ਸ਼ੇਅਰ ਕਰਦੇ ਹੋਏ ਐਲਾਨ ਕੀਤਾ ਸੀ।

Posted By: Seema Anand