ਅੱਜ ਤੋਂ ਠੀਕ 10 ਦਿਨਾਂ ਬਾਅਦ ਬਾਲੀਵੁੱਡ ਦੇ ਸੁਲਤਾਨ ਸਲਮਾਨ ਖ਼ਾਨ ਦੀ ਫਿਲਮ ਭਾਰਤ ਦਾ ਟ੍ਰੇਲਰ ਰਿਲੀਜ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਜਾਰੀ ਕੀਤੇ ਗਏ ਫਿਲਮ ਦੇ ਟੀਜ਼ਰ ਤੇ ਪੋਸਟਰ ਫੈਨਸ ਨੂੰ ਬਹੁਤ ਪਸੰਦ ਆ ਰਹੇ ਹਨ। ਹੁਣ ਫੈਨਸ ਬੇਸਰਬੀ ਨਾਲ ਫਿਲਮ ਦੇ ਟ੍ਰੇਲਰ ਦਾ ਇੰਤਜ਼ਾਰ ਕਰ ਰਹੇ ਹਨ। ਦੱਸ ਦੇਈਏ ਕਿ ਫਿਲਮ 'ਚ ਸਲਮਾਨ ਖ਼ਾਨ 6 ਵੱਖ-ਵੱਖ ਲੁਕਸ 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਕੈਟਰੀਨਾ ਕੈਫ ਦੀ ਭੂਮਿਕਾ ਨੂੰ ਲੈ ਕੇ ਹੁਣ ਤਕ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਕੈਟਰੀਨਾ ਕੈਫ ਨੇ ਐਤਵਾਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਖ਼ੂਬਸੂਰਤ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ 'ਚ ਕੈਟਰੀਨਾ ਸਾੜੀ ਪਹਿਣੀ ਹੋਈ ਨਜ਼ਰ ਆ ਰਹੀ ਹੈ। ਮੱਥੇ 'ਤੇ ਬਿੰਦੀ ਤੇ ਕਰਲੀ ਹੇਅਰ ਨਾਲ ਮਨਮੋਹਕ ਸਮਾਈਲ ਨਾਲ ਕੈਟਰੀਨਾ ਨੇ ਆਪਣੇ ਇਸ ਲੁੱਕ ਨੂੰ ਕੰਪਲੀਟ ਕੀਤਾ ਹੈ। ਮਹਿਜ਼ ਤਿੰਨ ਘੰਟਿਆਂ 'ਚ ਕੈਟਰੀਨਾ ਦੀ ਇਸ ਫੋਟੋ ਨੂੰ 4 ਲੱਖ ਤੋਂ ਜ਼ਿਆਦਾ ਲਾਈਕ ਮਿਲ ਚੁੱਕੇ ਹਨ।

ਦੱਸ ਦੇਈਏ ਕਿ ਸਲਮਾਨ ਖ਼ਾਨ ਦੀ ਇਸ ਸਾਲ ਦੀ ਮੋਸਟ ਅਵੇਟਿਡ ਫਿਲਮ 'ਭਾਰਤ' ਦਾ ਟ੍ਰੇਲਰ 24 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾਵੇਗਾ। ਖ਼ਬਰ ਹੈ ਕਿ ਟ੍ਰੇਲਰ 'ਚ ਹੀ ਸਲਮਾਨ ਖ਼ਾਨ 6 ਅਲੱਗ-ਅਲੱਗ ਲੁਕਸ ਦੇਖਣ ਨੂੰ ਮਿਲਣਗੇ। ਫਿਲਮ ਦੀ ਕਹਾਣੀ ਸਾਲ 1947 ਦੀ ਭਾਰਤ-ਪਾਕਿ ਵੰਡ ਦੌਰਾਨ ਇਕ ਪੁੱਤਰ ਵੱਲੋਂ ਆਪਣੇ ਪਿਤਾ ਨੂੰ ਕੀਤੇ ਗਏ ਵਾਅਦੇ 'ਤੇ ਆਧਾਰਤ ਹੈ। ਫਿਲਮ 'ਚ ਸਲਮਾਨ ਖ਼ਾਨ ਤੇ ਕੈਟਰੀਨਾ ਤੋਂ ਇਲਾਵਾ ਤੱਬੂ, ਜੈਕੀ ਸ਼ਰਾਫ, ਦਿਸ਼ਾ ਪਟਾਨੀ, ਨੌਰਾ ਫਤੇਹੀ ਤੇ ਸੁਨੀਲ ਗ੍ਰੋਵਰ ਵਰਗੇ ਕਲਾਕਾਰ ਸ਼ਾਮਲ ਹਨ। ਅਲੀ ਅੱਬਾਸ ਜਫਰ ਵੱਲੋਂ ਨਿਰਦੇਸ਼ਿਤ ਤੇ ਅਤੁਲ ਅਗਨੀਹੋਤਰੀ ਦੀ ਰੀਲ ਲਾਈਫ ਪ੍ਰੋਡਕਸ਼ਨ ਤੇ ਟੀ-ਸੀਰੀਜ਼ ਵੱਲੋਂ ਨਿਰਮਿਤ ਇਹ ਫਿਲਮ 5 ਜੂਨ ਨੂੰ ਰਿਲੀਜ਼ ਹੋਵੇਗੀ।

ਫਿਲਮ ਭਾਰਤ 'ਚ ਕੈਟਰੀਨਾ ਦੀ ਭੂਮਿਕਾ ਕੀ ਹੋਵੇਗੀ, ਇਸ ਬਾਰੇ ਅਜੇ ਤਕ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਪੋਸਟਰ, ਫੋਟੋ ਤੇ ਇਕ ਟੀਜ਼ਰ ਤੋਂ ਇਹ ਪਤਾ ਚੱਲਿਆ ਹੈ ਕਿ ਸਲਮਾਨ ਫਿਲਮ 'ਚ ਇਕ ਉਮਰਦਰਾਜ ਬਾਕਸਰ, ਸਰਕਸ ਕਲਾਕਾਰ ਤੇ ਇਕ ਜਲ ਸੈਨਾ ਅਧਿਕਾਰੀ ਸਮੇਤ ਕਈ ਵੱਖ-ਵੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਭਾਰਤ ਦੇ ਪ੍ਰਮੋਸ਼ਨ ਤੋਂ ਇਲਾਵਾ ਇਨ੍ਹੀਂ ਦਿਨੀਂ ਸਲਮਾਨ ਖ਼ਾਨ ਆਪਣੀ ਫਿਲਮ 'ਦਬੰਗ-3' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।

Posted By: Amita Verma