ਨਵੀਂ ਦਿੱਲੀ, ਜੇ.ਐੱਨ.ਐੱਨ. Katrina Kaif Pregnancy News: ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੀ ਜੋੜੀ ਇੰਡਸਟਰੀ ਦੀ ਪਸੰਦੀਦਾ ਜੋੜੀ ਵਿੱਚੋਂ ਇੱਕ ਹੈ। ਵਿੱਕੀ ਅਤੇ ਕੈਟਰੀਨਾ ਨੇ ਲੰਬੇ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕਰਨ ਦਾ ਫੈਸਲਾ ਕੀਤਾ। 6 ਮਹੀਨੇ ਪਹਿਲਾਂ ਦੋਹਾਂ ਨੇ ਵਿਆਹ ਕੀਤਾ ਸੀ। ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਕੈਟਰੀਨਾ ਬਾਰੇ ਖਬਰਾਂ ਆਉਣ ਲੱਗੀਆਂ ਕਿ ਉਹ ਗਰਭਵਤੀ ਹੈ ਅਤੇ ਜਲਦੀ ਹੀ ਮਾਂ ਬਣਨ ਵਾਲੀ ਹੈ। ਇਹ ਗੱਲ ਉਦੋਂ ਸ਼ੁਰੂ ਹੋਈ ਜਦੋਂ ਕੈਟਰੀਨਾ ਨੂੰ ਪਿਛਲੇ ਮਹੀਨੇ ਮੁੰਬਈ ਏਅਰਪੋਰਟ 'ਤੇ ਢਿੱਲੇ ਕੱਪੜਿਆਂ 'ਚ ਦੇਖਿਆ ਗਿਆ ਸੀ। ਉਸ ਨੂੰ ਢਿੱਲੇ-ਢਿੱਲੇ ਕੱਪੜਿਆਂ 'ਚ ਦੇਖ ਕੇ ਲੋਕਾਂ ਨੇ ਅੰਦਾਜ਼ਾ ਲਗਾਇਆ ਕਿ ਉਹ ਗਰਭਵਤੀ ਹੈ। ਇਸ ਤੋਂ ਬਾਅਦ ਹੁਣੇ ਜਿਹੇ ਇੱਕ ਰਿਪੋਰਟ ਸਾਹਮਣੇ ਆਈ ਹੈ ਕਿ ਕੈਟਰੀਨਾ ਕੈਫ ਦੋ ਮਹੀਨੇ ਦੀ ਗਰਭਵਤੀ ਹੈ। ਹਾਲਾਂਕਿ ਹੁਣ ਵਿੱਕੀ ਕੌਸ਼ਲ ਦੇ ਬੁਲਾਰੇ ਵੱਲੋਂ ਇੱਕ ਨਵੀਂ ਗੱਲ ਸਾਹਮਣੇ ਆਈ ਹੈ।

ਹੁਣ ਪਤੀ ਵਿੱਕੀ ਕੌਸ਼ਲ ਨੇ ਕੈਟਰੀਨਾ ਕੈਫ ਦੇ ਪ੍ਰੈਗਨੈਂਸੀ ਦੀਆਂ ਖਬਰਾਂ 'ਤੇ ਚੁੱਪੀ ਤੋੜੀ ਹੈ। ਉਸ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਸਿਰਫ਼ ਅਫਵਾਹ ਦੱਸਿਆ ਹੈ। ਹਿੰਦੁਸਤਾਨ ਟਾਈਮਜ਼ ਨਾਲ ਗੱਲ ਕਰਦੇ ਹੋਏ ਵਿੱਕੀ ਕੌਸ਼ਲ ਦੀ ਟੀਮ ਨੇ ਗਰਭ ਅਵਸਥਾ ਦੀਆਂ ਅਫਵਾਹਾਂ 'ਤੇ ਸੱਚਾਈ ਦੱਸੀ ਹੈ। ਟੀਮ ਦੇ ਬੁਲਾਰੇ ਅਨੁਸਾਰ, ‘ਇਹ ਰਿਪੋਰਟ ਝੂਠੀ ਹੈ। ਇਹ ਇੱਕ ਅਫਵਾਹ ਹੈ ਅਤੇ ਇਸ ਵਿੱਚ ਕੋਈ ਸੱਚਾਈ ਨਹੀਂ ਹੈ।

ਵਿਆਹ ਤੋਂ ਤੁਰੰਤ ਬਾਅਦ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਆਪਣੀਆਂ ਫਿਲਮਾਂ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਸੀ। ਕੈਟਰੀਨਾ ਨੇ ਹਾਲ ਹੀ 'ਚ 'ਟਾਈਗਰ 3' ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਤੋਂ ਬਾਅਦ ਉਹ ਆਪਣੀ ਨਵੀਂ ਫਿਲਮ 'ਮੇਰੀ ਕ੍ਰਿਸਮਸ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਫਿਲਹਾਲ ਕੈਟਰੀਨਾ ਕੋਲ 'ਜੀ ਲੇ ਜ਼ਾਰਾ', 'ਫੋਨ ਭੂਤ', 'ਟਾਈਗਰ 3' ਅਤੇ 'ਮੇਰੀ ਕ੍ਰਿਸਮਸ' ਵਰਗੀਆਂ ਫਿਲਮਾਂ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਵਿੱਕੀ ਕੌਸ਼ਲ ਜਲਦ ਹੀ 'ਸਾਮ ਬਹਾਦਰ' ਅਤੇ 'ਦਿ ਅਮਰ ਅਸ਼ਵਥਾਮਾ' 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਆਪਣੀ ਨਵੀਂ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਇਸ ਫਿਲਮ 'ਚ ਉਨ੍ਹਾਂ ਦੇ ਨਾਲ ਅਦਾਕਾਰਾ ਸਾਰਾ ਅਲੀ ਖਾਨ ਮੁੱਖ ਭੂਮਿਕਾ 'ਚ ਹੋਵੇਗੀ।

Posted By: Ramanjit Kaur