ਜੇਐੱਨਐੱਨ, ਨਵੀਂ ਦਿੱਲੀ- ਕਾਰਤਿਕ ਆਰਯਨ ਨੂੰ ਲੈ ਕੇ ਖ਼ਬਰਾਂ ਆ ਰਹੀਆਂ ਹਨ ਕਿ ਧਰਮਾ ਪ੍ਰੋਡਕਸ਼ਨਜ਼ ਨੇ ਆਪਣੀ ਨਿਰਮਾਣਅਧੀਨ ਫਿਲਮ ਦੋਸਤਾਨਾ 2 'ਚੋਂ ਉਨ੍ਹਾਂ ਦੀ ਛੁੱਟੀ ਕਰ ਦਿੱਤੀ ਹੈ। ਇਸ ਦੇ ਪਿੱਛੇ ਕਾਰਤਿਕ ਦੇ ਅਪ੍ਰੋਫੈਸ਼ਨਲ ਰਵੱਈਏ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਮੀਡੀਆ ਰਿਪੋਰਟਸ ਵਿਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਧਰਮਾ ਪ੍ਰੋਡਕਸ਼ਨਜ਼ ਨੇ ਕਾਰਤਿਕ ਦੇ ਨਾਲ ਕਦੇ ਕੰਮ ਨਾ ਕਰਨ ਦਾ ਫੈਸਲਾ ਕੀਤਾ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਫਿਲਮ ਨੂੰ ਲੈ ਕੇ ਕ੍ਰਿਏਟਿਵ ਡਿਫਰੈਂਸੇਜ ਤੇ ਜਾਨਵੀ ਕਪੂਰ ਨਾਲ ਮਤਭੇਦ ਵੀ ਕਾਰਤਿਕ ਆਰਯਨ ਦੇ ਬਾਹਰ ਹੋਣ ਦੀ ਵਜ੍ਹਾ ਬਣੇ ਹਨ।

ਬਾਲੀਵੁੱਡ ਹੰਗਾਮਾ ਦੀ ਰਿਪੋਰਟ ਅਨੁਸਾਰ ਕਾਰਤਿਕ ਫਿਲਮ ਨੂੰ ਲੈ ਕੇ ਢਿੱਲਾ ਮੱਠਾ ਰਵੱਈਆ ਅਪਨਾ ਰਹੇ ਸੀ। ਉਨ੍ਹਾਂ ਨੇ 20 ਦਿਨ ਫਿਲਮ ਦੀ ਸ਼ੂਟਿੰਗ ਗੋਆ ਵਿਚ ਕੀਤੀ ਹੈ। ਇਸ ਤੋਂ ਬਾਅਦ ਰਾਮ ਮਾਧਵਾਨੀ ਦੀ ਫਿਲਮ ਧਮਾਕਾ ਵਿਚ ਵਿਅਸਤ ਹੋ ਗਏ, ਜਿਸ ਕਾਰਨ ਕਰਨ ਜੌਹਰ ਨਾਰਾਜ਼ ਹੋ ਗਏ। ਕਰਨ ਨੇ ਕੋਵਿਡ-19 ਦੀ ਵਜ੍ਹਾ ਨਾਲ ਕਾਰਤਿਕ ਨੂੰ ਕੁਝ ਨਹੀਂ ਕਿਹਾ, ਪਰ ਜਦੋਂ ਉਨ੍ਹਾਂ ਨੇ ਧਮਾਕਾ ਦੀ ਸ਼ੂਟਿੰਗ ਕੀਤੀ ਤਾਂ ਕਰਨ ਤੋਂ ਬਰਦਾਸ਼ਤ ਨਹੀਂ ਹੋਇਆ। ਦੋਸਤਾਨਾ 2 ਦਾ ਨਿਰਦੇਸ਼ਨ ਕੋਲੀਨ ਡਿਚੁਨਹਾ ਕਰ ਰਹੇ ਹਨ। ਫਿਲਮ ਵਿਚ ਲਕਸ਼ੈ ਲਲਵਾਨੀ ਵੀ ਪੈਰੇਲਲ ਲੀਡ ਰੋਲ ਵਿਚ ਹਨ। ਫਿਲਮ ਵਿਚ ਹੁਣ ਨਵਾਂ ਐਕਟਰ ਲੈ ਕੇ ਇਸ ਨੂੰ ਅੱਗੇ ਵਧਾਇਆ ਜਾਵੇਗਾ।

ਕਾਰਤਿਕ ਨੇ 2019 ਵਿਚ ਇੰਸਟਾਗ੍ਰਾਮ ਜ਼ਰੀਏ ਜਾਣਕਾਰੀ ਦਿੱਤੀ ਸੀ ਕਿ ਉਹ ਦੋਸਤਾਨਾ 2 ਕਰ ਰਹੇ ਹਨ। ਫਿਲਮ ਦੇ ਗੋਆ ਸ਼ੂਟ ਨਾਲ ਵਾਪਸੀ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ਵਿਚ ਆਈਆਂ ਹਨ, ਜਿਸ ਵਿਚ ਉਹ ਜਾਨਵੀ ਕਪੂਰ ਦੇ ਨਾਲ ਨਜ਼ਰ ਆ ਰਹੇ ਹਨ। ਹਾਲ ਹੀ ਵਿਚ ਖ਼ਬਰਾਂ ਆਈਆਂ ਸੀ ਕਿ ਕਾਰਤਿਕ, ਗੁੰਜਨ ਸਕਸੈਨਾ- ਦਿ ਕਾਰਗਿਲ ਗਰਲ ਦੇ ਨਿਰਦੇਸ਼ਕ ਸ਼ਰਨ ਸ਼ਰਮਾ ਦੀ ਫਿਲਮ ਵਿਚ ਕੰਮ ਕਰ ਰਹੇ ਹਨ। ਇਨ੍ਹਾਂ ਖ਼ਬਰਾਂ ਦਾ ਕਰਨ ਜੌਹਰ ਨੇ ਖੰਡਨ ਕੀਤਾ ਸੀ। ਕਰਨ ਨੇ ਟਵੀਟ ਕੀਤਾ ਸੀ-ਸ਼ਰਨ ਸ਼ਰਮਾ ਦੀ ਅਗਲੀ ਫਿਲਮ ਦੀ ਕਾਸਟਿੰਗ ਨੂੰ ਲੈ ਕੇ ਕਾਫੀ ਗੱਲਾਂ ਕੀਤੀਆਂ ਜਾ ਰਹੀਆਂ ਹਨ, ਉਹ ਸਾਫ਼ ਕਰਨਾ ਚਾਹੁੰਦੇ ਹਨ ਕਿ ਫਿਲਮ ਦੀ ਕਾਸਟਿੰਗ ਅਜੇ ਤਕ ਲਾਕ ਨਹੀਂ ਕੀਤੀ ਗਈ ਹੈ ਕਿਉਂਕਿ ਸਕਰੀਨ ਪਲੇਅ 'ਤੇ ਅਜੇ ਕੰਮ ਚੱਲ ਰਿਹਾ ਹੈ। ਅਧਿਕਾਰਕ ਐਲਾਨ ਤਕ ਇੰਤਜ਼ਾਰ ਕਰੋ।

Posted By: Sunil Thapa