ਜੇਐੱਨਐੱਨ, ਨਵੀਂ ਦਿੱਲੀ : ਦੇਸ਼ ’ਚ ਕੋਰੋਨਾ ਵਾਇਰਸ ਪੈਨਡੇਮਿਕ ਦੇ ਚਿੰਤਾਜਨਕ ਹਾਲਾਤ ਦੇ ਮੱਦੇਨਜ਼ਰ ਬਾਲੀਵੁੱਡ ਸੈਲੇਬਿ੍ਟੀ ਜ਼ਰੂਰਤਮੰਦਾਂ ਦੀ ਮਦਦ ਲਈ ਵੱਧ-ਚੜ੍ਹ ਕੇ ਅੱਗੇ ਆ ਰਹੇ ਹਨ। ਹੁਣ ਕਰੀਨਾ ਕਪੂਰ ਖ਼ਾਨ ਆਪਣੇ ਅਲਮਾ ਮੈਟਰ ਵੇਲਹਮ ਗਰਲਜ਼ ਸਕੂਲ, ਦੇਹਰਾਦੂਨ ਦੀਆਂ ਸਾਬਕਾ ਵਿਦਿਆਰਥਣਾਂ ਦੁਆਰਾ ਸ਼ੁਰੂ ਕੀਤੇ ਗਏ ਮਿਸ਼ਨ ਆਕਸੀਜਨ ਨਾਲ ਜੁੜੀ ਹੈ, ਜਿਸ ਦੇ ਤਹਿਤ ਹਸਪਤਾਲਾਂ ਨੂੰ ਆਕਸੀਜਨ ਮੁਹੱਈਆ ਕਰਵਾਉਣ ਦਾ ਕੰਮ ਕੀਤਾ ਜਾ ਰਿਹਾ ਹੈ।

ਕਰੀਨਾ ਨੇ ਇਸ ਦੀ ਜਾਣਕਾਰੀ ਇੰਸਟਾਗ੍ਰਾਮ ’ਤੇ ਸ਼ੇਅਰ ਕਰਕੇ ਕਿਹਾ-ਭਾਰਤ ਸਾਹ ਲੈ ਸਕੇ, ਇਸ ਲਈ ਮੇਰੇ ਅਲਮਾ ਮੈਟਰ ਦੀ ਇਕ ਸ਼ਾਨਦਾਰ ਕੋਸ਼ਿਸ਼ ਵੇਲਹਮ ਗਰਲਜ਼ ਸਕੂਲ ਦੀਆਂ ਸਾਬਕਾ ਵਿਦਿਆਰਥਣਾਂ ਨੇ ਮਿਸ਼ਨ ਆਕਸੀਜਨ ਇੰਡੀਆ ਦੇ ਨਾਲ ਸਹਿਯੋਗ ਕਰਨ ਦਾ ਵੱਡਾ ਕਦਮ ਉਠਾਇਆ ਹੈ, ਜਿਸ ਦੇ ਤਹਿਤ ਹਸਪਤਾਲਾਂ ਨੂੰ ਤੁਰੰਤ ਪ੍ਰਭਾਵ ਨਾਲ ਆਕਸੀਜਨ ਦਿੱਤੀ ਜਾਵੇਗੀ। ਸਾਡਾ ਸਹਿਯੋਗ ਕਾਫੀ ਕੁਝ ਕਰ ਸਕਦਾ ਹੈ।


ਦੱਸ ਦਈਏ ਕਿ ਕਰੀਨਾ ਨੇ ਮੁੰਬਈ ਦੇ ਜਮਨਾਬਾਈ ਨਰਸੀ ਸਕੂਲ ਤੋਂ ਪੜ੍ਹਾਈ ਕਰਨ ਤੋਂ ਬਾਅਦ ਦੇਹਰਾਦੂਨ ਦੇ ਮਸ਼ਹੂਰ ਬੋਰਡਿੰਗ ਸਕਲੂ ਵੇਲਹਮ ਗਰਲਜ਼ ਸਕੂਲ ’ਚ ਦਾਖਲਾ ਲਿਆ ਸੀ। ਕਰੀਨਾ ਨੇ ਇੰਟਰਵਿਊ 'ਚ ਕਿਹਾ ਕਿ ਸੀ ਕਿ ਉਨ੍ਹਾਂ ਨੇ ਆਪਣੀ ਮਾਂ ਬਬੀਤਾ ਦਾ ਦਿਲ ਰੱਖਣ ਲਈ ਬੋਰਡਿੰਗ ਸਕੂਲ ’ਚ ਐਡਮੀਸ਼ਨ ਲਈ ਸੀ। ਕਰੀਨਾ ਨੇ ਕਿਹਾ ਕਿ ਉਨ੍ਹਾਂ ਨੇ ਸਕੂਲੀ ਪੜ੍ਹਾਈ ’ਚ ਕਦੀ ਦਿਲਚਸਪੀ ਨਹੀਂ ਲਈ। ਹਾਲਾਂਕਿ ਸਾਰੀਆਂ ਕਲਾਸਾਂ ’ਚ ਗਣਿਤ ਨੂੰ ਛੱਡ ਕੇ ਬਾਕੀ ਸਾਰੇ ਵਿਸ਼ਿਆਂ ’ਚ ਉਨ੍ਹਾਂ ਨੇ ਵਧੀਆ ਗ੍ਰੇਡ ਹਾਸਲ ਨਹੀਂ ਕੀਤੇ ਸੀ।

Posted By: Sarabjeet Kaur