ਨਵੀਂ ਦਿੱਲੀ, ਜੇਐੱਨਐੱਨ : ਕਪੂਰ ਖਾਨਦਾਨ ਫਿਲਹਾਲ ਰਾਜੀਵ ਕਪੂਰ ਦੇ ਮੌਤ ਦਾ ਸੋਗ ਮਨ੍ਹਾ ਰਿਹਾ ਹੈ। 9 ਫਰਵਰੀ ਨੂੰ ਹਾਰਟ ਅਟੈਕ ਦੀ ਵਜ੍ਹਾ ਕਾਰਨ ਰਾਜੀਵ ਦਾ ਦੇਹਾਂਤ ਹੋ ਗਿਆ। ਸ਼ਾਮ ਨੂੰ ਹੀ ਉਨ੍ਹਾਂ ਦਾ ਅੰਤਿਮ ਸਸਕਾਰ ਵੀ ਕਰ ਦਿੱਤਾ ਗਿਆ। ਦੁੱਖ ਦੀ ਇਸ ਘੜੀ ’ਚ ਪਰਿਵਾਰ ਹੁਣ ਇਕ ਮੈਂਬਰ ਦੇ ਆਉਣ ਦਾ ਇੰਤਜਾਰ ਕਰ ਰਿਹਾ ਹੈ। ਰਣਧੀਰ ਕਪੂਰ ਦੀ ਬੇਟੀ ਕਰੀਨਾ ਕਪੂਰ ਖਾਨ ਪ੍ਰੈਗਨੈਂਸੀ ਦੇ ਆਖਰੀ ਪੜਾਅ ’ਚ ਹੈ ਤੇ ਜਲਦ ਬੱਚੇ ਨੂੰ ਜਨਮ ਦੇ ਸਕਦੀ ਹੈ। ਹੁਣ ਉਨ੍ਹਾਂ ਦੀ ਡਲਿਵਰੀ ਡੇਟ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਕਰੀਨਾ ਦੇ ਪਿਤਾ ਰਣਧੀਰ ਕਪੂਰ ਨੇ ਡੇਟ ਦਾ ਖ਼ੁਲਾਸਾ ਕੀਤਾ ਹੈ।

ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਰਣਧੀਰ ਕਪੂਰ ਨੇ ਇਕ ਸਟੇਟਮੈਂਟ ’ਚ ਦੱਸਿਆ ਕਿ ਕਰੀਨਾ ਦੀ ਡਲਿਵਰੀ ਡੇਟ 15 ਫਰਵਰੀ ਹੈ। ਕਰੀਨਾ ਕਪੂਰ ਤੇ ਸੈਫ ਅਲੀ ਖਾਨ ਦਾ ਇਹ ਦੂਜਾ ਬੱਚਾ ਹੋਵੇਗਾ। ਦੋਵੇਂ ਦਾ ਚਾਰ ਸਾਲ ਦਾ ਇਕ ਬੇਟਾ ਤੈਮੂਰ ਹੈ। ਕਰੀਨਾ ਮੰਗਲਵਾਰ ਨੂੰ ਆਪਣੇ ਚਾਚਾ ਰਾਜੀਵ ਕਪੂਰ ਦੇ ਅੰਤਿਮ ਦਰਸ਼ਨ ਦੇ ਲਈ ਵੀ ਪਹੁੰਚੀ ਸੀ। ਕਰੀਨਾ ਨੇ ਇੰਸਟਾਗ੍ਰਾਮ ’ਤੇ ਇਕ ਪੁਰਾਣੀ ਤਸਵੀਰ ਸ਼ੇਅਰ ਕਰ ਕੇ ਉਨ੍ਹਾਂ ਨੇ ਸ਼ਰਧਾਜਲੀ ਦਿੱਤੀ। ਇਸ ਤਸਵੀਰ ’ਚ ਕਰੀਨਾ ਦੇ ਦਾਦਾ ਰਾਜ ਕਪੂਰ ਆਪਣੇ ਤਿੰਨੋਂ ਬੇਟੇ ਰਣਧੀਰ ਕਪੂਰ, ਰਿਸ਼ੀ ਕਪੂਰ ਤੇ ਰਾਜੀਵ ਕਪੂਰ ਨਾਲ ਨਜ਼ਰ ਆ ਰਹੇ ਹਨ।

Posted By: Ravneet Kaur