ਅਭਿਨੇਤਰੀ ਕਰੀਨਾ ਕਪੂਰ ਨੇ 'ਹਿੰਦੀ ਮੀਡੀਅਮ' ਦੇ ਸੀਕਵਲ 'ਇੰਗਲਿਸ਼ ਮੀਡੀਅਮ' 'ਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈਹਿੰਦੀ ਮੀਡੀਅਮ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਨਿਰਮਾਤਾ ਭੂਸ਼ਣ ਕੁਮਾਰ ਤੇ ਦਿਨੇਸ਼ ਨਿਰੰਜਨ ਨੇ ਇਸ ਦੇ ਸੀਕਵਲ ਦਾ ਐਲਾਨ ਕੀਤਾ ਸੀਫਿਲਮ 'ਚ ਇਰਫ਼ਾਨ ਖ਼ਾਨ ਇਸ ਵਾਰ ਵੀ ਮੁੱਖ ਭੂਮਿਕਾ ਨਿਭਾਏਗਾਫਿਲਮ ਦੇ ਸੀਕਵਲ ਨੂੰ ਲੈ ਕੇ ਇਰਫ਼ਾਨ ਕਾਫ਼ੀ ਉਤਸ਼ਾਹਿਤ ਸੀ ਪਰ ਕੈਂਸਰ ਦਾ ਸ਼ਿਕਾਰ ਹੋ ਜਾਣ ਕਾਰਨ ਉਸ ਨੂੰ ਇਲਾਜ਼ ਲਈ ਨਿਊਯਾਰਕ ਜਾਣਾ ਪਿਆਹੁਣ ਇਲਾਜ਼ ਤੋਂ ਬਾਅਦ ਉਹ ਭਾਰਤ ਪਰਤ ਆਇਆ ਹੈਜਲਦੀ ਹੀ ਉਹ ਇਸ ਸੀਕਵਲ ਦੀ ਸ਼ੂਟਿੰਗ ਸ਼ੁਰੂ ਕਰੇਗਾਉਸ ਦੀ ਸਿਹਤ ਬਾਰੇ ਉਸ ਦੇ ਇਕ ਦੋਸਤ ਨੇ ਵੀ ਕਿਹਾ ਹੈ ਕਿ ਹੁਣ ਇਰਫ਼ਾਨ ਠੀਕ ਹੈ ਤੇ ਉਹ ਜਲਦੀ ਪਰਦੇ 'ਤੇ ਵਾਪਸੀ ਕਰੇਗਾ

ਦੂਜੇ ਪਾਸੇ ਚਰਚਾ ਹੈ ਕਿ ਇਸ ਸੀਕਵਲ 'ਚ ਉਸ ਨਾਲ ਕਰੀਨਾ ਕਪੂਰ ਖ਼ਾਨ ਨੂੰ ਲਿਆ ਗਿਆ ਸੀਕਰੀਨਾ ਇਰਫ਼ਾਨ ਖ਼ਾਨ ਦੀ ਪਤਨੀ ਦਾ ਕਿਰਦਾਰ ਨਿਭਾਉਣ ਵਾਲੀ ਸੀਹੁਣ ਜਾਣਕਾਰੀ ਮਿਲੀ ਹੈ ਕਿ ਕਰੀਨਾ ਨੇ ਇਸ ਫਿਲਮ ਨੂੰ ਸਾਈਨ ਕਰਨ ਤੋਂ ਇਨਕਾਰ ਕਰ ਦਿੱਤਾ ਹੈਉਸ ਨੂੰ ਫਿਲਮ ਦੀ ਸਕ੍ਰਿਪਟ ਪਸੰਦ ਸੀ ਪਰ ਫੀਸ ਨੂੰ ਲੈ ਕੇ ਨਿਰਮਾਤਾਵਾਂ ਨਾਲ ਗੱਲ ਨਹੀਂ ਬਣੀਇਸ ਲਈ ਉਸ ਨੇ ਇਹ ਫਿਲਮ ਛੱਡ ਦਿੱਤੀ

ਚਰਚਾ ਹੈ ਕਿ ਕਰੀਨਾ ਨੇ ਫਿਲਮ ਲਈ ਅੱਠ ਕਰੋੜ ਰੁਪਏ ਮੰਗੇ ਸਨ ਪਰ ਫਿਲਮ ਨਿਰਮਾਤਾ ਉਸ ਨੂੰ ਪੰਜ ਕਰੋੜ ਰੁਪਏ ਦੇਣ ਲਈ ਤਿਆਰ ਸਨਕਰੀਨਾ ਨੇ ਇਹ ਫੀਸ ਲੈਣ ਤੋਂ ਇਨਕਾਰ ਕਰ ਦਿੱਤਾਹੁਣ ਨਿਰਮਾਤਾ ਇਸ ਸੀਕਵਲ ਫਿਲਮ ਲਈ ਕਿਸੇ ਹੋਰ ਅਭਿਨੇਤਰੀ ਦੀ ਭਾਲ 'ਚ ਹਨਪਹਿਲਾਂ ਰਾਧਿਕਾ ਆਪਟੇ ਦਾ ਨਾਂ ਵੀ ਇਸ ਫਿਲਮ ਲਈ ਚਰਚਾ 'ਚ ਸੀਖ਼ੈਰ, ਕਰੀਨਾ ਇਸ ਵਕਤ ਅਕਸ਼ੈ ਕੁਮਾਰ ਨਾਲ 'ਗੁੱਡ ਨਿਊਜ਼' ਦੀ ਸ਼ੂਟਿੰਗ 'ਚ ਰੁੱਝੀ ਹੈਇਸ ਫਿਲਮ 'ਚ ਕਿਆਰਾ ਆਡਵਾਨੀ ਤੇ ਦਿਲਜੀਤ ਦੋਸਾਂਝ ਵੀ ਨਜ਼ਰ ਆਉਣਗੇ

Posted By: Harjinder Sodhi