ਕਰੀਨਾ ਕਪੂਰ ਨੇ ਫਿਲਮ ਇੰਡਸਟਰੀ 'ਚ ਲਗਪਗ 20 ਸਾਲ ਪੂਰੇ ਕਰ ਲਏ ਹਨ। ਉਨ੍ਹਾਂ ਨੇ 1995 'ਚ ਫਿਲਮ 'ਰਿਫਿਊਜੀ' ਨਾਲ ਬਾਲੀਵੁੱਡ ਡੈਬਿਊ ਕੀਤਾ ਸੀ। ਇਸ ਫਿਲਮ 'ਚ ਕਰੀਨਾ ਅਭਿਸ਼ੇਕ ਬੱਚਨ ਨਾਲ ਨਜ਼ਰ ਆਈ ਸੀ। ਉਸ ਤੋਂ ਬਾਅਦ ਤੋਂ ਉਨ੍ਹਾਂ ਨੇ ਕਈ ਸਫਲ ਫਿਲਮਾਂ ਦਿੱਤੀਆਂ ਹਨ ਜਿਸ 'ਚ 'ਜਬ ਵੀ ਮੈੱਟ', 'ਉੜਤਾ ਪੰਜਾਬ', 'ਵੀਰੇ ਦੀ ਵੈਡਿੰਗ', 'ਚਮੇਲੀ' ਤੇ 'ਗੋਲਮਾਲ 3' ਸ਼ਾਮਲ ਹਨ। ਕਰੀਨਾ ਕਹਿੰਦੀ ਹੈ, 'ਇਨ੍ਹਾਂ 20 ਸਾਲਾਂ ਦੀ ਯਾਤਰਾ ਬਹੁਤ ਹੀ ਦਿਲਚਸਪੀ ਰਹੀ। ਬਹੁਤ ਚੰਗੇ ਲੋਕਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਮੈਨੂੰ ਲਗਦਾ ਹੈ ਕਿ ਮੈਂ ਅਦਾਕਾਰੀ ਕਰਨ ਲਈ ਹੀ ਪੈਦਾ ਹੋਈ ਹਾਂ। ਇਹ ਮੇਰਾ ਜਨੂੰਨ ਹੈ। ਚਾਹੇ ਜੋ ਵੀ ਹੋ ਜਾਵੇ, ਆਖ਼ਰੀ ਸਮੇਂ ਤਕ ਅਦਾਕਾਰੀ ਕਰਨਾ ਚਾਹੁੰਦੀ ਹਾਂ।' ਹੁਣ ਕਰੀਨਾ ਆਮਿਰ ਖ਼ਾਨ ਨਾਲ 'ਲਾਲ ਸਿੰਘ ਚੱਢਾ' 'ਚ ਨਜ਼ਰ ਆਵੇਗੀ। ਕਰੀਨਾ ਕਹਿੰਦੀ ਹੈ, 'ਇਹ ਮੇਰੀ ਖ਼ੁਸ਼ਕਿਸਮਤੀ ਹੈ ਕਿ ਮੈਨੂੰ ਆਮਿਰ ਖ਼ਾਨ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਕਿਉਂਕਿ ਮੈਂ ਉਨ੍ਹਾਂ ਦੀ ਬਹੁਤ ਵੱਡੀ ਪ੍ਰਸ਼ੰਸਕ ਹਾਂ।' ਇਸ ਤੋਂ ਪਹਿਲਾਂ ਕਰੀਨਾ ਤੇ ਆਮਿਰ ਇਕੱਠੇ 'ਤਲਾਸ਼' ਤੇ 'ਥ੍ਰੀ ਈਡੀਅਟਸ' ਵਿਚ ਕੰਮ ਕਰ ਚੁੱਕੇ ਹਨ।