ਮੁੰਬਈ : ਫਿਲਮ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਹਾਲ ਹੀ 'ਚ ਇਕ ਇੰਟਰਵਿਊ 'ਚ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਉਹ ਫਿਲਮ 'ਕੁਛ ਕੁਛ ਹੋਤਾ ਹੈ' ਦੀ ਰੀਮੇਕ ਬਣਾਉਣ ਤੇ ਇਸ ਫਿਲਮ 'ਚ ਜਹਾਨਵੀ ਕਪੂਰ, ਆਲਿਆ ਭੱਟ ਤੇ ਰਣਵੀਰ ਸਿੰਘ ਨੂੰ ਲੈਣ। ਦੱਸ ਦੇਈਏ ਕਿ ਇਹ ਫਿਲਮ 1998 'ਚ ਆਈ ਸੀ।

ਇਸ ਫਿਲਮ 'ਚ ਸ਼ਾਹਰੁਖ਼ ਖ਼ਾਨ, ਰਾਨੀ ਮੁਖਰਜੀ, ਤੇ ਕਾਜਲ ਦੀ ਮੁੱਖ ਭੂਮਿਕਾ ਸੀ।

ਕਰਨ ਜੌਹਰ ਨੇ ਕਿਹਾ ਕਿ ਸ਼ਾਹਰੂਖ ਖ਼ਾਨ ਦੀ ਭੂਮਿਕਾ ਉਹ ਚਾਹੁੰਦੇ ਹਨ ਕਿ ਰਣਵੀਰ ਸਿੰਘ ਨਿਭਾਉਣ। ਜਨਾਹਵੀ ਕਪੂਰ ਰਾਨੀ ਮੁਖਰਜੀ ਦੀ ਤੇ ਆਲਿਆ ਭੱਟ ਕਾਜਲ ਦੀ ਭੂਮਿਕਾ 'ਚ ਨਜ਼ਰ ਆਏ। ਕਰਨ ਜੌਹਰ ਨੇ ਕਿਹਾ ਕਿ ਉਨ੍ਹਾਂ ਇਹ ਗੱਲਾਂ ਇੰਡੀਅਨ ਫਿਲਮ ਫੈਸਟੀਵਲ ਮੇਲਬਰਨ 'ਚ ਕੀਤੀ। ਇਸ ਮੌਕੇ 'ਤੇ ਕਰਨ ਜੌਹਰ ਨੇ ਇਹ ਵੀ ਕਿਹਾ ਕਿ ਕਾਜਲ ਤੇ ਸ਼ਾਹਰੁਖ ਖ਼ਾਨ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਦੀ ਇਹ ਫਿਲਮ ਕਰਨਗੇ।

ਜਦੋਂ ਉਹ ਇਸ ਫਿਲਮ ਦੀ ਕਹਾਣੀ ਲਈ ਉਨ੍ਹਾਂ ਨੂੰ ਮਿਲਣ ਗਏ, ਉਦੋਂ ਉਨ੍ਹਾਂ ਕੋਲੋਂ ਕਹਾਣੀ ਵੀ ਨਹੀਂ ਸੀ ਪਰ ਉਨ੍ਹਾਂ ਦੇ ਦਿਮਾਗ 'ਚ ਕੁਝ ਸੀਨ ਸਨ। ਜਿਸ ਤੋਂ ਬਾਅਦ ਕਰਨ ਨੇ ਉਨ੍ਹਾਂ ਨੂੰ ਕਿਹਾ ਕਿ ਜੇ ਉਨ੍ਹਾਂ ਨੂੰ ਸੀਨ ਪਸੰਦ ਆਇਆ ਹੈ ਤਾਂ ਉਹ ਉਨ੍ਹਾਂ ਨੂੰ ਪੂਰੀ ਫਿਲਮ ਦੀ ਕਹਾਣੀ ਸੁਣਾਉਣਗੇ। ਜੋ ਕਿ ਇਕ ਪੂਰਾ ਝੂਠ ਸੀ। ਕਰਨ ਜੌਹਰ ਨੇ ਇਸ ਮੌਕੇ 'ਤੇ ਇਹ ਵੀ ਕਿਹਾ ਕਿ ਤਬੂ, ਉਰਮਿਲਾ ਤੇ ਐਸ਼ਵਰਯਿਆ ਨੇ ਉਨ੍ਹਾਂ ਨੂੰ ਰਿਜੈਕਟ ਕਰ ਦਿੱਤਾ ਸੀ। ਐਸ਼ਵਰਯਿਆ ਪਹਿਲੀ ਕੁੜੀ ਸੀ ਜਿਨ੍ਹਾਂ ਨੇ ਉਨ੍ਹਾਂ ਨੂੰ ਦੁਬਾਰਾ ਕਾਲ ਕੀਤੀ ਸੀ।

Posted By: Amita Verma