ਜੇਐੱਨਐੱਨ, ਨਵੀਂ ਦਿੱਲੀ : ਸਾਬਕਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਕਰਣ ਜੌਹਰ ਦੇ ਘਰ ਹੋਈ ਪਾਰਟੀ 'ਚ ਐੱਨਸੀਬੀ ਨਾਲ ਡਰੱਗ ਐਂਗਲ ਤੋਂ ਜਾਂਚ ਕਰਨ ਲਈ ਨਿਵੇਦਨ ਕਰਦੇ ਹੋਏ ਸ਼ਿਕਾਇਤ ਦਰਜ ਕਰਾਈ ਹੈ। ਬਾਲੀਵੁੱਡ ਕਲਾਕਾਰਾਂ ਦੀ ਇਕ ਵੀਡੀਓ ਪਿਛਲੇ ਸਾਲ ਵਾਇਰਲ ਹੋਈ ਸੀ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਜਿੰਦਰ ਸਿਘ ਸਿਰਸਾ ਨੇ ਬਾਲੀਵੁੱਡ ਦੀ ਕਥਿਤ ਨਸ਼ੀਲੀ ਡਰੱਗ ਪਾਰਟੀ ਦੀ ਸਮੱਸਿਆ ਦੇ ਬਾਰੇ 'ਚ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਕੋਲ ਇਕ ਸ਼ਿਕਾਇਤ ਦਰਜ ਕੀਤੀ, ਜਿਸ 'ਚ ਏਜੰਸੀ ਤੋਂ ਜਾਂਚ ਕਰਨ ਲਈ ਕਿਹਾ ਗਿਆ ਹੈ ਕਿ ਕਰਣ ਜੌਹਰ ਦੇ ਘਰ ਪਿਛਲੇ ਸਾਲ ਇਕ 'ਡਰੱਗ ਪਾਰਟੀ' ਹੋਈ ਸੀ।

ਐੱਨਸੀਬੀ ਪ੍ਰਮੁੱਖ ਰਾਕੇਸ਼ ਅਸਥਾਨਾ ਨੂੰ ਦਿੱਤੇ ਪੱਤਰ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਸਿਰਸਾ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਮਿਲਣ ਤੇ ਵੀਡੀਓ ਦੀ ਜਾਂਚ ਸ਼ੁਰੂ ਕਰਨ ਲਈ ਕਿਹਾ ਹੈ। ਸਿਰਸਾ ਨੇ ਕਿਹਾ, ਮੈਂ ਸ਼੍ਰੀ ਰਾਕੇਸ਼ ਅਸਥਾਨਾ @narcoticsbureauat BSF ਦੇ ਹੈੱਡ ਕੁਆਟਰ ਦਿੱਲੀ 'ਚ ਮਿਲਿਆ। ਮੈਂ ਫ਼ਿਲਮ ਨਿਰਮਾਤਾ @karanjohar ਖ਼ਿਲਾਫ਼ ਜਾਂਚ ਤੇ ਕਾਰਵਾਈ ਕਰਨ ਲਈ ਸ਼ਿਕਾਇਤ ਦਰਜ ਕਰਵਾਈ ਤੇ ਮੈਂ ਮੁੰਬਈ 'ਚ ਕਰਣ ਜੌਹਰ ਦੇ ਘਰ ਹੋਈ ਡਰੱਗ ਪਾਰਟੀ ਦੀ ਵੀਡੀਓ ਦੀ ਜਾਂਚ ਹੋਣ ਦੀ ਗੱਲ ਵੀ ਕਹੀ।

ਕਰਣ ਨੇ ਪਹਿਲਾਂ ਸਪਸ਼ਟ ਕੀਤਾ ਸੀ ਕਿ ਉਨ੍ਹਾਂ ਦੇ ਘਰ ਕੋਈ ਵੀ ਇਸ ਪਾਰਟੀ 'ਚ ਡਰੱਗ ਨਹੀਂ ਲੈ ਰਿਹਾ ਸੀ। ਉਨ੍ਹਾਂ ਨੇ ਕਿਹਾ ਸੀ, ਇੰਡਸਟਰੀ ਦੇ ਇਨ੍ਹਾਂ ਮੈਂਬਰਾਂ ਨੂੰ ਇਕ ਔਖਾ ਹਫ਼ਤੇ ਦੇ ਬਾਅਦ ਇਕ ਵਧੀਆ ਸਮਾਂ ਕੱਢਦੇ ਹੋਏ ਵਧੀਆ ਲੱਗ ਰਿਹਾ ਸੀ ਤੇ ਮੈਂ ਪੂਰੀ ਇਮਾਨਦਾਰੀ ਨਾਲ ਇਸ ਵੀਡੀਓ ਨੂੰ ਬਣਾਇਆ... ਜੇ ਮੈਂ ਕੁਝ ਵੀ ਕਰ ਰਿਹਾ ਹੁੰਦਾ ਤਾਂ ਇਸ ਵੀਡੀਓ ਨੂੰ ਡਿਲੀਟ ਕਰ ਦਿੰਦਾ, ਮੈਂ ਬੇਵਕੂਫ ਨਹੀਂ ਹਾਂ।

Posted By: Sarabjeet Kaur