ਮੁੰਬਈ- ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਅੱਜ ਦਿੱਲੀ 'ਚ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਲਈ। ਮਾਮਲਾ ਫਿਲਮ ਦਾ ਹੀ ਸੀ। ਪਰ ਚਰਚਾ ਇਸ ਗੱਲ ਦੀ ਸੀ ਕਿ ਸਿਨੇਮਾ ਦਾ ਭਵਿੱਖ ਕੀ ਹੋਵੇਗਾ ਅਤੇ ਪਰਦੇ 'ਤੇ ਕਿਸ ਤਰ੍ਹਾਂ ਦੀ ਸੰਸਕ੍ਰਿਤੀ ਦਿਖਾਈ ਜਾਣੀ ਚਾਹੀਦੀ ਹੈ।

ਪੀਐੱਮ ਨੂੰ ਮਿਲਣ ਗਏ ਲੋਕਾਂ 'ਚ ਰਣਬੀਰ ਕਪੂਰ, ਆਲੀਆ ਭੱਟ, ਰਣਵੀਰ ਸਿੰਘ, ਰਾਜਕੁਮਾਰ ਰਾਓ, ਵਿੱਕੀ ਕੌਸ਼ਲ, ਸਿਧਾਰਥ ਮਲਹੋਤਰਾ, ਆਯੁਸ਼ਮਾਨ ਖੁਰਾਨਾ, ਵਰੁਣ ਧਵਨ, ਭੂਮੀ ਪੈਡਨੋਕਰ, ਰੋਹਿਤ ਸ਼ੈੱਟੀ, ਕਰਨ ਜੌਹਰ, ਏਕਤਾ ਕਪੂਰ, ਅਸ਼ਵਨੀ ਅਈਅਰ ਤਿਵਾੜੀ ਸਮੇਤ ਕਈ ਪ੍ਰਮੁੱਖ ਸ਼ਾਮਲ ਸਨ ਜਿਹੜੇ ਦਿੱਲੀ ਪਹੁੰਚੇ। ਭਾਰਤ ਦੇ ਪ੍ਰਧਾਨ ਮੰਤਰਤੀ ਨਰਿੰਦਰ ਮੋਦੀ ਨੇ ਬਾਲੀਵੁੱਡ ਦੇ ਉੱਭਰਦੇ ਸਿਤਾਰਿਆਂ ਨਾਲ ਭਾਰਤੀ ਸੰਸਕ੍ਰਿਤੀ 'ਤੇ ਫਿਲਮਾਂ ਦੇ ਕਾਰਨ ਪੈਣ ਵਾਲੇ ਅਸਰ ਨੂੰ ਲੈ ਕੇ ਚਰਚਾ ਕਰਨ ਲਈ ਇਹ ਮੀਟਿੰਗ ਬੁਲਾਈ ਸੀ। ਜਿੱਥੋਂ ਤਕ ਇਕ ਉੱਭਰਦੇ ਸਿਤਾਰਿਆਂ ਨਾਲ ਭਾਰਤੀ ਸੰਸਕ੍ਰਿਤੀ 'ਤੇ ਫਿਲਮਾਂ ਦੇ ਕਾਰਨ ਪੈਣ ਵਾਲੇ ਅਸਰ ਨੂੰ ਲੈ ਕੇ ਚਰਚਾ ਕਰਨ ਲਈ ਇਹ ਮੀਟਿੰਗ ਬੁਲਾਈ ਸੀ। ਜਿੱਥੇ ਇਕ ਉੱਭਰਦੇ ਹੋਏ ਭਾਰਤ ਦੇ ਤੌਰ 'ਤੇ ਇਨ੍ਹਾਂ ਸਾਰਿਆਂ ਦੀ ਕੀ ਸੋਚ ਹੈ, ਉਸ ਬਾਰੇ ਚਰਚਾ ਕੀਤੀ ਜਾਵੇਗੀ। ਨਾਲ ਹੀ ਫਿਲਮ ਇੰਡਸਟਰੀ ਕਿਸ ਤਰ੍ਹਾਂ ਅੱਗੇ ਵਧੇ। ਇਸ ਬਾਰੇ ਵੀ ਚਰਚਾ ਕੀਤੀ ਜਾਵੇਗੀ। ਏਨਾ ਹੀ ਨਹੀਂ ਕਿਸ ਤਰ੍ਹਾਂ ਇਨ੍ਹਾਂ ਲੋਕਾਂ ਦੀਆਂ ਫਿਲਮਾਂ ਭਾਰਤੀ ਸੰਸਕ੍ਰਿਤੀ ਅਤੇ ਉਸ ਦੇ ਪ੍ਰਭਾਵ ਨਾਲ ਕਿਸ ਤਰ੍ਹਾਂ ਬਦਲਾਅ ਲਿਆਂਦਾ ਜਾਵੇ।


ਇਸ ਮੀਟਿੰਗ ਦੀ ਸਕਾਰਾਤਮਕ ਗੱਲ ਇਹ ਹੈ ਕਿ ਇਸ ਮੀਟਿੰਗ ਤੋਂ ਕੀ ਨਿਕਲਦਾ ਹੈ, ਇਹ ਜਾਣਨ ਲਈ ਸਾਰੇ ਉਤਸੁਕ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਮੋਦੀ ਨੇ ਕਲਾਕਾਰਾਂ ਨੂੰ ਲੈ ਕੇ ਇਕ ਮੀਟਿੰਗ ਕੀਤੀ ਸੀ। ਜਿਸ ਵਿਚ ਇਕ ਵੀ ਮਹਿਲਾ ਕਲਾਕਾਰ ਦੇ ਨਾ ਹੋਣ ਦੇ ਕਾਰਨ ਕਾਫੀ ਹੰਗਾਮਾ ਹੋਇਆ ਸੀ। ਜ਼ਿਕਰਯੋਗ ਹੈ ਕਿ ਸਿਨੇਮਾ ਨੂੰ ਲੈ ਕੇ ਦਿੱਲੀ 'ਚ ਕਈ ਪ੍ਰੋਗਰਾਮ ਹੁੰਦੇ ਰਹੇ ਹਨ ਜਿਸ ਵਿਚ ਨੇਤਾਵਾਂ ਨੇ ਵੀ ਦਿਲਚਸਪੀ ਦਿਖਾਈ ਹੈ।


ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਨੇਮਾ ਨੂੰ ਲੈ ਕੇ ਗੱਲਬਾਤ ਕੀਤੀ ਜਿਸ ਵਿਚ ਮਸ਼ਹੂਰ ਫਿਲਮਕਾਰ ਕਰਨ ਜੌਹਰ ਅਤੇ ਅਦਾਕਾਰ ਅਕਸ਼ੈ ਕੁਮਾਰ ਵੀ ਸ਼ਾਮਲ ਹੋਏ ਸਨ। ਇਸ ਨੂੰ ਲੈ ਕੇ ਕਰਨ ਜੌਹਰ ਨੇ ਟਵੀਟ ਕਰਦੇ ਹੋਏ ਲਿਖਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੁਣਨ ਨਾਲ ਬਹੁਤ ਕੁਝ ਸਿੱਖਣ ਨੂੰ ਮਿਲਦਾ ਰਿਹਾ ਜਿਨ੍ਹਾਂ ਨੇ ਆਪਣੀ ਇੰਡਸਟਰੀ ਸਾਫਟ ਪਾਵਰ ਸਟੇ ਅਤੇ ਸਾਡੇ ਸਿਨੇਮੇ ਦੀ ਮਜ਼ਬੂਤੀ 'ਤੇ ਆਪਣੇ ਵਿਚਾਰ ਰੱਖੇ।

Posted By: Amita Verma