ਜੇਐੱਨਐੱਨ, ਨਵੀਂ ਦਿੱਲੀ : ਹਾਲੀਵੁੱਡ ਦੀ ਫੇਮਸ ਸਿੰਗਰ ਕੈਟੀ ਪੇਰੀ ਅੱਜਕਲ੍ਹ ਭਾਰਤ ਆਈ ਹੋਈ ਹੈ। ਕੈਟੀ, ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ 'ਚ ਹੋਣ ਵਾਲੇ ਮਿਊਜ਼ਿਕ ਫੈਸਟੀਵਲ 'ਚ ਪਰਫਾਰਮ ਕਰੇਗੀ। ਕੈਟੀ ਦੇ ਭਾਰਤ ਆਉਣ ਦੀ ਖ਼ੁਸ਼ੀ 'ਚ ਫਿਲਮ ਡਾਇਰੈਕਟਰ ਕਰਨ ਜੌਹਰ ਨੇ ਇਕ ਵੈਲਕਮ ਪਾਰਟੀ ਰੱਖੀ ਜਿਸ ਵਿਚ ਬਾਲੀਵੁੱਡ ਦੇ ਤਮਾਮ ਛੋਟੇ-ਵੱਡੇ ਸਿਤਾਰੇ ਸ਼ਾਮਲ ਹੋਏ।

ਫੈਸਟੀਵਲ ਦੀਆਂ ਤਿਆਰੀਆਂ ਲਈ ਕੈਟੀ ਚਾਰ ਦਿਨ ਪਹਿਲਾਂ ਹੀ ਭਾਰਤ ਆ ਗਈ ਕਿਉਂਕਿ ਉਹ ਇੱਥੇ ਬਹੁਤ ਜ਼ਿਆਦਾ ਮਸਤੀ ਕਰਨੀ ਚਾਹੁੰਦੀ ਹੈ। ਕੈਟੀ ਇਸ ਫੈਸਟੀਵਲ 'ਚ ਡਾਰਕ ਹੌਰਸ ਤੇ ਕਾਨ ਕਾਮਾ ਸਮੇਤ ਕਈ ਸੁਪਰਹਿੱਟ ਗਾਣੇ ਗਾਏਗੀ। ਉਸ ਤੋਂ ਇਲਾਵਾ ਅਮਿਤ ਤ੍ਰਿਵੇਦੀ ਤੇ ਰਿਤਵਿਕ ਵਰਗੇ ਫੇਮਸ ਭਾਰਤੀ ਸਿੰਗਰ ਵੀ ਈਵੈਂਟ 'ਚ ਪਰਫਾਰਮ ਕਰਨਗੇ।

ਭਾਰਤ ਆਉਣ ਸਬੰਧੀ ਕੈਟੀ ਕਾਫ਼ੀ ਉਤਸੁਕ ਹੈ। ਕਰਨ ਜੌਹਰ ਦੀ ਵੈਲਕਮ ਪਾਰਟੀ 'ਚ ਸ਼ਾਮਲ ਹੋਣ ਤੋਂ ਪਹਿਲਾਂ ਕੈਟੀ ਨੇ ਨਿਊਜ਼ ਏਜੰਸੀ ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਆਪਣੀ ਖ਼ੁਸ਼ੀ ਜ਼ਾਹਿਰ ਕੀਤੀ। ਕੈਟੀ ਨੇ ਕਿਹਾ, 'ਮੈਂ ਸਚਮੁਚ ਇਕ ਮਜ਼ੇਦਾਰ ਪਾਰਟੀ 'ਚ ਜਾ ਰਹੀ ਹਾਂ। ਮੈਂ ਕੁਝ ਬਾਲੀਵੁੱਡ ਸਿਤਾਰਿਆਂ ਨੂੰ ਮਿਲਾਂਗੀ, ਕੁਝ ਸ਼ਾਨਦਾਰ ਬੈਂਡ ਨੂੰ ਸੁਣਾਂਗੀ।' ਅਮਰੀਕੀ ਪੌਪ ਸਿੰਗਰ ਨੇ ਕਿਹਾ, 'ਮੈਨੂੰ ਇੱਥੇ ਆਏ ਕਾਫ਼ੀ ਸਮਾਂ ਹੋ ਗਿਆ ਹੈ। ਜਦੋਂ 2012 'ਚ ਮੈਂ ਆਈਪੀਐੱਲ ਕ੍ਰਿਕਟ ਦੌਰਾਨ ਇੱਥੇ ਆਈ ਸੀ ਉਦੋਂ ਮੈਨੂੰ ਆਪਣੇ ਲਈ ਸਮਾਂ ਨਹੀਂ ਮਿਲਿਆ ਸੀ। ਪਰ ਇਸ ਵਾਰ ਮੈਂ ਕਾਫ਼ੀ ਇੰਜੁਆਏ ਕਰਨ ਵਾਲੀ ਹਾਂ।'

Posted By: Seema Anand