ਮੁੰਬਈ- ਕਪਿਲ ਸ਼ਰਮਾ ਨੇ ਆਪਣੇ ਵਿਆਹ ਨਾਲ ਜੁੜਿਆ ਇਕ ਵੱਡਾ ਰਾਜ਼ ਖੋਲ੍ਹਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕੋਈ ਜਬਰਨ Kiss ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪਿਛਲੇ ਹਫਤੇ ਸੈਲੀਬ੍ਰਿਟੀ ਮਹਿਮਾਨਾਂ ਚ ਸ਼ਿਲਪਾ ਸ਼ੈਟੀ ਨੇ ਟੀਮ ਸੁਪਰ ਡਾਂਸਰ ਨਾਲ ਸ਼ਿਰਕਤ ਕੀਤੀ। ਸ਼ੋਅ 'ਤੇ ਸ਼ਿਲਪਾ ਤੇ ਕਪਿਲ ਦੀ ਖੂਬ ਮਸਤੀ ਚੱਲੀ। ਕਪਿਲ ਨੇ ਇਸ ਦੌਰਾਨ ਆਪਣੇ ਵਿਆਹ ਨਾਲ ਜੁੜਿਆ ਅਨੋਖਾ ਕਿੱਸਾ ਸੁਣਾਇਆ।

ਉਨ੍ਹਾਂ ਕਿਹਾ ਕਿ ਮੇਰੇ ਵਿਆਹ ਚ ਇਕ ਆਦਮੀ ਸੀ, ਜੋ ਹਰ ਫਕੰਸ਼ਨ 'ਚ ਪਹੁੰਚਦਾ ਸੀ ਤੇ ਮੇਰੇ ਵਿਆਹ ਦੀਆਂ ਸ਼ੁੱਭਕਾਮਨਾਵਾਂ ਦੇਣ ਦੇ ਬਹਾਨੇ ਉਸ ਨੇ ਮੇਰੀਆਂ ਗੱਲ੍ਹਾਂ 'ਤੇ Kiss ਕਰ ਲਈ। ਪਰ ਮੈਨੂੰ ਪਤਾ ਨਹੀਂ ਸੀ ਕਿ ਉਹ ਆਦਮੀ ਕੌਣ ਸੀ। ਮੈਂ ਉਸ ਦੀ ਇਸ ਹਰਕਤ ਤੋਂ ਇਰੀਟੇਟ ਹੋ ਗਿਆ ਸੀ ਤੇ ਮੈਂ ਉਸ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ। ਉਹ ਜਦੋਂ ਮੇਰੇ ਕੋਲ ਆਇਆ ਤਾਂ ਮੈਂ ਉਸ ਦੇ ਕੂਹਣੀ ਮਾਰ ਦਿੱਤੀ। ਇਸ ਤੋਂ ਬਾਅਦ ਉਸ ਨੇ ਆਪਣੀ ਹਰਕਤ ਨਹੀਂ ਦੋਹਰਾਈ। ਜ਼ਾਹਿਰ ਹੈ ਕਿ ਕਪਿਲ ਨੂੰ ਉਸ ਆਦਮੀ ਦੀ ਇਹ ਹਰਕਤ ਬਿਲਕੁਲ ਪਸੰਦ ਨਹੀਂ ਆਈ।

ਦੱਸ ਦੇਈਏ ਕਿ ਸ਼ੋਅ ਦੇ ਦੌਰਾਨ ਸ਼ਿਲਪਾ ਨੇ ਦੱਸਿਆ ਕਿ ਅਨੁਰਾਗ ਜਿੰਨੇ ਗੰਭੀਰ ਦਿਖਾਈ ਦਿੰਦੇ ਹਨ ਓਨੇ ਹੈ ਨਹੀਂ। ਸ਼ਿਲਪਾ ਨੇ ਦੱਸਿਆ ਕਿ ਹਾਲ ਹੀ ਚ ਅਨੁਰਾਗ ਨੇ ਉਨ੍ਹਾਂ ਦੀ ਚਾਅ 'ਚ ਨਮਕ ਮਿਲਾ ਦਿੱਤਾ ਸੀ। ਇਕ ਵਾਰ ਤਾਂ ਅਨੁਰਾਗ ਨੇ ਸ਼ਿਲਪਾ ਦੇ ਫੋਨ ਤੋਂ ਉਨ੍ਹਾਂ ਦੀ ਭੈਣ ਨੂੰ ਮੈਸੇਜ ਕਰ ਦਿੱਤਾ ਸੀ ਕਿ ਸ਼ਿਲਪਾ ਪ੍ਰਗੇਂਟ ਹੈ। ਇਹ ਸੁਣ ਕੇ ਜਦੋਂ ਉਨ੍ਹਾਂ ਦੀ ਭੈਣ ਨੇ ਕਾਲ ਕੀਤੀ ਤਾਂ ਪਤਾ ਚਲਿਆ ਕਿ ਅਨੁਰਾਗ ਪ੍ਰੈਂਕ ਖੇਡ ਰਹੇ ਸਨ। ਤੁਹਾਨੂੰ ਦੱਸ ਦੇਈਏ ਕਿ ਕਪਿਲ ਸ਼ਰਮਾ ਦੇ ਦ ਕਪਿਲ ਸ਼ਰਮਾ ਸ਼ੋਅ ਨੇ ਇਕ ਵਾਰ ਫਿਰ ਰਫਤਾਰ ਫੜ ਲਈ ਹੈ ਤੇ ਦਰਸ਼ਕ ਖੂਬ ਮਜ਼ਾ ਲੈ ਰਹੇ ਹਨ।

Posted By: Amita Verma