ਜੇਐੱਨਐੱਨ, ਨਵੀਂ ਦਿੱਲੀ : Kapil Sharma ਦੇ ਸ਼ੋਅ 'ਚ ਇਸ ਵਾਰ ਕਬੱਡੀ ਨੂੰ ਲੈ ਕੇ ਗੱਲਬਾਤ ਹੋਈ। ਇਸ ਮਜ਼ੇਦਾਰ ਵਿਸ਼ੇ 'ਤੇ ਬੋਲਦੇ ਹੋਏ Kapil Sharma ਨੇ ਦਰਸ਼ਕਾਂ ਨੂੰ ਦੱਸਿਆ ਕਿ ਇਸ ਦੀ ਜੜਾਂ ਦੇਸ਼ 'ਚ ਡੂੰਘੀ ਹੈ। ਉਨ੍ਹਾਂ ਨੇ ਇਸ ਖੇਡ ਨੂੰ ਲੈ ਕੇ Archana Puran Singh 'ਤੇ ਜੋਕ ਵੀ ਕੀਤਾ ਤੇ ਕਿਹਾ ਕਿ ਲੱਤ ਖਿੱਚਣਾ ਲੋਕਾਂ ਲਈ ਮਜ਼ੇਦਾਰ ਕੰਮ ਹੈ ਤੇ ਖ਼ਾਸ ਤੌਰ 'ਤੇ ਅਰਚਨਾ ਲਈ। ਕਪਿਲ ਨੇ ਮਜ਼ਾਕ ਬਣਾਉਂਦੇ ਅੱਗੇ ਕਿਹਾ, 'ਲੱਤ ਤਾਂ ਠੀਕ, ਅਰਚਨਾ ਲੋਕਾਂ ਦੀ ਕੁਰਸੀ ਤਕ ਖੋਹ ਲੈਂਦੀ ਹੈ। ਕਪਿਲ ਦਾ ਇਸ਼ਾਰਾ ਨਵਜੋਤ ਸਿੰਘ ਸਿੱਧੂ ਵੱਲ ਸੀ। ਵੀਕੈਂਡ 'ਤੇ ਇਸ ਸ਼ੋਅ 'ਤੇ ਇਸ ਵਾਰ ਮਹਿਮਾਨ ਬਣ ਕੇ ਕੰਗਨਾ ਆਈ ਸੀ ਤੇ ਉਨ੍ਹਾਂ ਦੇ ਆਉਂਦਿਆਂ ਹੀ ਕਪਿਲ ਆਪਣੇ ਅੰਦਾਜ਼ 'ਚ ਨਜ਼ਰ ਆਏ।

ਕੰਗਨਾ ਦੇ ਆਉਂਦਿਆਂ ਹੀ ਕਪਿਲ ਨੇ ਉਨ੍ਹਾਂ ਦੀ ਦੱਬ ਕੇ ਤਾਰੀਫ਼ ਕੀਤੀ ਕਿ ਉਹ ਬੇਹੱਦ ਖ਼ੂਬਸੁਰਤ ਨਜ਼ਰ ਆ ਰਹੀ ਹੈ। ਕੰਗਨਾ ਨੇ ਕਪਿਲ ਦੇ ਗਾਲ਼ ਖਿੱਚਦੇ ਕਿਹਾ ਕਿ ਉਹ ਵੀ ਕਾਫੀ ਚੰਗੇ ਲੱਗ ਰਹੇ ਹਨ। ਇਸ 'ਤੇ ਕਪਿਲ ਬੋਲੇ ਕਿ ਉਹ ਇਸ ਤੋਂ ਕੁਝ ਜ਼ਿਆਦਾ ਦੀ ਉਮੀਦ ਕਰ ਰਹੇ ਸਨ।

ਕਪਿਲ ਨੇ ਕੰਗਨਾ ਦੀ ਆਉਣ ਵਾਲੀ ਫਿਲਮ ਨੂੰ ਲੈ ਕੇ ਮਜ਼ਾਕਿਆ ਲਹਿਜ਼ੇ 'ਚ ਪੁੱਛਿਆ ਕਿ ਉਨ੍ਹਾਂ ਦੀ ਆਉਣ ਵਾਲੀ ਫਿਲਮ ਦਾ ਨਾਂ ਪੰਗਾ ਇਸ ਲਈ ਤਾਂ ਨਹੀਂ ਕਿ ਉਹ ਇਸ 'ਚ ਕੰਮ ਕਰ ਰਹੀ ਹੈ। ਇਸ 'ਤੇ ਕੰਗਨਾ ਨੇ ਮੰਨਿਆ ਕਿ ਉਨ੍ਹਾਂ ਨੇ ਨੂੰ ਪੰਗੇ ਪਸੰਦ ਹੈ ਤੇ ਹੁਣ ਇਨ੍ਹਾਂ ਦੇ ਬਿਨਾਂ ਨਹੀਂ ਰਹਿ ਸਕਦੀ ਹੈ। ਇਸ ਦੌਰਾਨ ਜਿਵੇਂ ਹੀ ਕੰਗਨਾ ਨੇ ਅਰਚਨਾ ਪੂਰਨ ਸਿੰਘ ਦੀ ਡ੍ਰੈਸ ਦੀ ਤਾਰੀਫ਼ ਕੀਤੀ ਤਾਂ ਕਪਿਲ ਨੇ ਮਜ਼ਾਕ ਬਣਾਉਦੇਂ ਕਿਹਾ ਕਿ ਹੁਣ ਅਰਚਨਾ ਨੂੰ ਇਸ ਨੂੰ ਪੂਰੇ ਸਾਲ ਪਹਿਣਨ ਵਾਲੀ ਹੈ।

Posted By: Amita Verma