ਨਈ ਦੁਨੀਆ, ਨਵੀਂ ਦਿੱਲੀ : ਸੁਸ਼ਾਂਤ ਸਿੰਘ ਰਾਜਪੂਤ ਦੀ ਆਤਮਹੱਤਿਆ ਦਾ ਬਵਾਲ ਸੋਸ਼ਲ ਮੀਡੀਆ 'ਤੇ ਵੀ ਖ਼ੂਬ ਹੈ। ਹੁਣ ਉਸ ਦੀ ਜਾਂਚ ਕਪਿਲ ਸ਼ਰਮਾ ਤਕ ਵੀ ਪਹੁੰਚੀ ਹੈ। ਕਾਮੇਡੀਅਨ ਕਪਿਲ ਸ਼ਰਮਾ ਨੇ ਯੂਪੀ ਪੁਲਿਸ ਦੇ ਜਵਾਨਾਂ ਦੇ ਮੁਕਾਬਲੇ 'ਚ ਹੋਈ ਮੌਤ 'ਤੇ ਟਵੀਟ ਕੀਤਾ ਤਾਂ ਯੂਜ਼ਰਜ਼ ਨੂੰ ਮੌਕਾ ਮਿਲ ਗਿਆ ਉਨ੍ਹਾਂ ਨੂੰ ਨਿਸ਼ਾਨੇ 'ਤੇ ਲੈਣ ਦਾ। ਕਪਿਲ ਦੇ ਯੂਪੀ ਪੁਲਿਸ ਵਾਲੇ ਟਵੀਟ 'ਤੇ ਇਕ ਯੂਜ਼ਰ ਨੇ ਖਰਾਬ ਭਾਸ਼ਾ 'ਚ ਲਿਖਿਆ, ਗਿਆਨਚੰਦ, ਸੁਸ਼ਾਂਤ ਸਿੰਘ ਰਾਜਪੂਤ ਲਈ ਵੀ ਟਵੀਟ ਕਰੋ...। ਕਾਮੇਡੀਅਨ ਨੇ ਉਸੇ ਭਾਸ਼ਾ 'ਚ ਇਸ ਟਵੀਟ ਦਾ ਜਵਾਬ ਦਿੱਤਾ ਹੈ।

ਕਪਿਲ ਨੇ ਕਿਹਾ, 'ਡਿਅਰ ਸਰ, ਮੈਂ ਨਹੀਂ ਜਾਣਦਾ ਕਿ ਸੁਸ਼ਾਂਤ ਦੀ ਮੌਤ ਦੇ ਪਿੱਛੇ ਦਾ ਕੀ ਕਾਰਨ ਹੈ ਪਰ ਇੰਨਾ ਜ਼ਰੂਰ ਜਾਣਦਾ ਹਾਂ ਕਿ ਜੋ ਪੁਲਿਸ ਵਾਲੇ ਮਾਰੇ ਗਏ ਉਹ ਆਪਣੀ ਡਿਊਟੀ ਪੂਰੀ ਕਰਨ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਯੂਜ਼ਰ ਨੂੰ ਆਪਣੇ ਨਿਸ਼ਾਨੇ 'ਤੇ ਲਿਆ ਤੇ ਇਕ ਹੋਰ ਜਵਾਬ ਲਿਖਿਆ, ਹੁਣ ਤੁਹਾਡੀ ਭਾਸ਼ਾ 'ਚ ... ਗੋਟੀਚੰਦ, ... ਕ੍ਰਿਪਾ ਆਪਣਾ ਮੂੰਹ ਉਦੋਂ ਖੋਲੇ ਜਦੋਂ ਤੁਹਾਡੇ ਕੋਲ ਸਹੀ ਕਾਰਨ ਹੋਵੇ। ਇਸ ਟਵੀਟ 'ਚ ਕਪਿਲ ਨੇ ਵੀ ਉਨ੍ਹਾਂ ਸ਼ਬਦਾਂ ਦਾ ਇਸਤੇਮਾਲ ਕੀਤਾ ਜੋ ਯੂਜ਼ਰ ਨੇ ਲਿਖੇ ਸਨ। ਤੁਸੀਂ ਓਰੀਜ਼ਨਲ ਟਵੀਟ 'ਚ ਉਨ੍ਹਾਂ ਨੂੰ ਪੜ੍ਹ ਸਕਦੇ ਹੋ।

ਦੱਸ ਦੇਈਏ ਕਿ ਕਪਿਲ ਨੇ ਸੁਸ਼ਾਂਤ ਸਿੰਘ 'ਤੇ ਕੁਝ ਖ਼ਾਸ ਕਦੇ ਨਹੀਂ ਕਿਹਾ। ਇਹ ਗੱਲ ਲੋਕਾਂ ਨੂੰ ਖਟਕ ਰਹੀ ਸੀ। ਫਿਲਹਾਲ ਕਪਿਲ ਆਪਣੇ ਸ਼ੋਅ ਦੀ ਵਾਪਸੀ ਦਾ ਇੰਤਜ਼ਾਰ ਕਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਅਗਲੇ ਹਫ਼ਤੇ ਇਸ ਦਾ ਸ਼ੂਟ ਸ਼ੁਰੂ ਹੋ ਜਾਵੇਗਾ। ਪਹਿਲੇ ਮਹਿਮਾਨ ਦੇ ਰੂਪ 'ਚ ਸੋਨੂੰ ਸੂਦ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ।

Posted By: Amita Verma