ਜੇਐੱਨਐੱਨ, ਨਵੀਂ ਦਿੱਲੀ : ਦਿ ਕਪਿਲ ਸ਼ਰਮਾ ਸ਼ੋਅ ਦੇ ਹੋਸਟ ਕਪਿਲ ਸ਼ਰਮਾ ਇਕ ਜਾਣਿਆ-ਪਛਾਣਿਆ ਨਾਂ ਹੈ ਪਰ ਇਸ ਤਸਵੀਰ ’ਚ ਉਹ ਬਿਲਕੁਲ ਵੀ ਪਛਾਣੇ ਨਹੀਂ ਜਾ ਰਹੇ। ਫੋਟੋ ’ਚ ਕਪਿਲ ਸ਼ਰਮਾ ਬਿਨਾਂ ਦਾੜ੍ਹੀ ਤੋਂ ਨਜ਼ਰ ਆ ਰਹੇ ਹਨ।ਫੋਟੋ ਸ਼ੇਅਰ ਕਰਦੇ ਹੋਏ ਕਪਿਲ ਸ਼ਰਮਾ ਨੇ ਲਿਖਿਆ ਹੈ, 23 ਸਾਲ ਪੁਰਾਣੀ ਇਹ ਫੋਟੋ ਮਿਲੀ। ਇਹ ‘ਆਜ਼ਾਦੀ’ ਪਲੇਅ ਪ੍ਰਫੋਰਮੈਂਸ ਕਰਨ ਤੋਂ ਬਾਅਦ ਦੀ ਤਸਵੀਰ ਹੈ। ਮੈਂ ਇਹ ਪਲੇਅ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਯੂਥ ਫੈਸਟੀਵਲ ’ਚ ਕੀਤਾ ਸੀ। ਮੈਂ ਇਸ ’ਚ ਦਾੜ੍ਹੀ ਤੋਂ ਬਿਨਾਂ ਤਸਵੀਰ ਖਿਚਵਾਈ ਹੈ।

ਫੋਟੋ ਖਿਚਵਾਉਣਾ ਉਸ ਸਮੇਂ ਬਹੁਤ ਮਜ਼ੇਦਾਰ ਲੱਗਦਾ ਸੀ, ਮੈਨੂੰ ਪਤਾ ਨਹੀਂ ਸੀ ਕਿ ਮੇਰੇ ਮੂੰਹ ’ਤੇ ਅਜੇ ਵੀ ਗਮ ਲੱਗਿਆ ਹੋਇਆ ਸੀ। ਮੈਨੂੰ ਅਜੇ ਵੀ ਉਨ੍ਹਾਂ ਦਿਨਾਂ ਦੀ ਯਾਦ ਆਉਂਦੀ ਹੈ ਪਰ ਹਮੇਸ਼ਾ ਮੁਸਕਰਾਹਟ ਰਹਿੰਦੀ ਸੀ। ਮੈਨੂੰ ਲੱਗਾ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੀਦਾ। ਤੁਸੀਂ ਲੋਕ ਠੀਕ ਹੋਵੋਗੇ ਤੇ ਸੁਰੱਖਿਅਤ ਹੋਵੋਗੇ।

Posted By: Sunil Thapa