ਜੇਐੱਨਐੱਨ, ਨਵੀਂ ਦਿੱਲੀ : ਫੇਮਸ ਕਾਮੇਡੀਅਨ ਕਪਿਲ ਸ਼ਰਮਾ ਨੂੰ ਸੋਮਵਾਰ ਨੂੰ ਏਅਰ ਪੋਰਟ 'ਤੇ ਸਪਾਟ ਕੀਤਾ ਗਿਆ। ਏਅਰਪੋਰਟ ਤੋਂ ਨਿਕਲਦੇ ਹੋਏ ਕਪਿਲ ਸ਼ਰਮਾ ਵ੍ਹੀਲਚੇਅਰ 'ਤੇ ਬੈਠੇ ਹੋਏ ਸਨ ਤੇ ਇਕ ਸ਼ਖ਼ਸ ਉਨ੍ਹਾਂ ਨੂੰ ਬਾਹਰ ਲੈ ਜਾ ਰਿਹਾ ਸੀ। ਕਪਿਲ ਦਾ ਇਹ ਵੀਡੀਓ ਸਾਹਮਣੇ ਆਉਂਦੇ ਹੀ ਫੈਨਜ਼ ਨੂੰ ਚਿੰਤਾ ਹੋ ਗਈ ਕਿ ਕਪਿਲ ਨੂੰ ਕੀ ਹੋ ਗਿਆ? ਕਾਮਡੇਅਨ ਦੀ ਸੱਟ ਦੇਖ ਕੇ ਲੋਕ ਤਰ੍ਹਾਂ-ਤਰ੍ਹਾਂ ਦੇ ਕਿਆਸ ਲਗਾ ਰਹੇ ਹਨ। ਇਨ੍ਹਾਂ ਕਿਆਸਅਰੀਆਂ ਵਿਚਕਾਰ ਕਪਿਲ ਨੇ ਖ਼ੁਦ ਦੱਸ ਦਿੱਤਾ ਹੈ ਕਿ ਉਨ੍ਹਾਂ ਨੂੰ ਕਿੱਥੇ ਤੇ ਕਿਵੇਂ ਸੱਟ ਲੱਗੀ ਹੈ।

ਸਪਾਟਬੁਆਏ ਨਾਲ ਗੱਲਬਾਤ 'ਚ ਕਪਿਲ ਨੇ ਦੱਸਿਆ, 'ਮੈਂ ਠੀਕ ਹਾਂ...ਬਸ ਜਿੰਮ 'ਚ ਥੋੜ੍ਹੀ ਬੈਕ ਇੰਜਰੀ ਹੋ ਗਈ। ਕੁਝ ਦਿਨਾਂ 'ਚ ਠੀਕ ਹੋ ਜਾਵਾਂਗਾ। ਤੁਹਾਡੀ ਚਿੰਤਾ ਲਈ ਸ਼ੁਕਰੀਆ।' ਤੁਹਾਨੂੰ ਦੱਸ ਦੇਈਏ ਕਿ ਕਪਿਲ ਨੂੰ ਇਸ ਹਾਲਤ 'ਚ ਦੇਖ ਕੇ ਜਿੱਤੇ ਇਕ ਪਾਸੇ ਫੈਨਜ਼ ਉਨ੍ਹਾਂ ਦੀ ਚਿੰਤਾ ਕਰ ਰਹੇ ਹਨ ਤੇ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਦੁਆ ਕਰ ਰਹੇ ਹਨ, ਉੱਥੇ ਹੀ ਇਸੇ ਵੀਡੀਓ ਦੀ ਵਜ੍ਹਾ ਨਾਲ ਉਨ੍ਹਾਂ ਟਰੋਲ ਵੀ ਕੀਤਾ ਜਾ ਰਿਹਾ ਹੈ।

ਦਰਅਸਲ ਸਭ ਨੂੰ ਪਿਆਰ ਤੇ ਇੱਜ਼ਤ ਦੇਣ ਵਾਲੇ ਕਪਿਲ ਏਅਰਪੋਰਟ ਤੋਂ ਨਿਕਲਦੇ ਹੋਏ ਅਚਾਨਕ ਭੜਕ ਗਏ ਤੇ ਫੋਟੋਗ੍ਰਾਫਰਸ ਨੂੰ ਗਾਲ੍ਹਾਂ ਕੱਢਣ ਲੱਗੇ। ਹੋਇਆ ਇੰਝ ਕਿ ਕਾਮੇਡੀ ਕਿੰਗ ਯਾਨੀ ਕਾਮੇਡੀਅਨ ਤੇ ਅਦਾਕਾਰ ਕਪਿਲ ਸ਼ਰਮਾ ਸੋਮਵਾਰ ਨੂੰ ਏਅਰਪੋਰਟ 'ਤੇ ਸਪਾਟ ਕੀਤੇ ਗਏ। ਇਸ ਦੌਰਾਨ ਕਪਿਲ ਵ੍ਹੀਲਚੇਅਰ 'ਤੇ ਬੈਠ ਕੇ ਏਅਰਪੋਰਟ ਤੋਂ ਨਿਕਲਦੇ ਹੋਏ ਨਜ਼ਰ ਆਏ। ਕਪਿਲ ਸ਼ਰਮਾ ਦੇ ਵ੍ਹੀਲਚੇਅਰ 'ਤੇ ਬੈਠਿਆਂ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਕਪਿਲ ਦੇ ਫੈਨਜ਼ ਉਨ੍ਹਾਂ ਨੂੰ ਲੈ ਕੇ ਕਾਫੀ ਫ਼ਿਕਰਮੰਦ ਹਨ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਪਿਲ ਵ੍ਹੀਲਚੇਅਰ 'ਤੇ ਬੈਠੇ ਹੋਏ ਹਨ ਤੇ ਇਕ ਅਟੈਂਡੈਂਟ ਉਨ੍ਹਾਂ ਨੂੰ ਏਅਰਪੋਰਟ ਤੋਂ ਬਾਹਰ ਲੈ ਕੇ ਜਾ ਰਿਹਾ ਹੈ। ਇਸ ਦੌਰਾਨ ਅਚਾਨਕ ਕਪਿਲ ਸ਼ਰਮਾ ਪੈਪਰਾਜੀ ਨੂੰ ਦੇਖ ਕੇ ਬੁਰੀ ਤਰ੍ਹਾਂ ਭੜਕ ਗਏ ਤੇ ਬੁਰਾ-ਭਲਾ ਕਹਿਣ ਲੱਗੇ।

ਦਰਅਸਲ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕਪਿਲ ਸ਼ਰਮਾ ਨੂੰ ਇਕ ਅਟੈਂਡੈਂਟ ਵ੍ਹੀਲਚੇਅਰ 'ਤੇ ਏਅਰਪੋਰਟ ਤੋਂ ਬਾਹਰ ਲੈ ਕੇ ਜਾ ਰਿਹਾ ਹੈ। ਇਸ ਦੌਰਾਨ ਪੈਪਰਾਜੀ ਉਨ੍ਹਾਂ ਦੀ ਤਸਵੀਰ ਲੈਣ ਲਗਦੇ ਹਨ। ਉਦੋਂ ਕਪਿਲ ਗੁੱਸੇ 'ਚ ਕਹਿੰਦੇ ਹਨ, 'ਓਏ, ਹਟੋ ਪਿੱਛੇ ਸਾਰੇ ਤੁਸੀਂ ਲੋਕ। ਤੁਸੀਂ ਲੋਕ ਬਦਤਮੀਜ਼ੀ ਕਰਦੇ ਹੋ। ਉੱਲੂ ਦੇ ਪੱਠੇ।' ਇਹ ਸੁਣਦਿਆਂ ਹੀ ਫੋਟੋਗ੍ਰਾਫਰ ਨੂੰ ਗੁੱਸਾ ਆਉਂਦਾ ਹੈ। ਇਹੀ ਨਹੀਂ ਕਪਿਲ ਦੀ ਇਹ ਗੱਲ ਸੁਣ ਕੇ ਇਕ ਫੋਟੋਗ੍ਰਾਫਰ ਕਹਿੰਦਾ ਹੈ, 'ਰਿਕਾਰਡ ਹੋ ਗਿਆ ਸਰ, ਥੈਂਕਯੂ ਸਰ।' ਇਸ ਤੋਂ ਬਾਅਦ ਕਪਿਲ ਦੀ ਟੀਮ ਤੋਂ ਇਕ ਸ਼ਖ਼ਸ ਪੈਪਰਾਜੀ ਨੂੰ ਵੀਡੀਓ ਡਿਲੀਟ ਕਰਨ ਲਈ ਕਹਿੰਦਾ ਹੈ, ਜਿਸ 'ਤੇ ਇਕ ਫੋਟੋਗ੍ਰਾਫਰ ਕਹਿੰਦਾ ਹੈ, 'ਸਾਨੂੰ ਉੱਲੂ ਦੇ ਪੱਠੇ ਕਿਹਾ ਹੈ, ਅਸੀਂ ਵੀਡੀਓ ਡਿਲੀਟ ਨਹੀਂ ਕਰਾਂਗੇ।'

Posted By: Seema Anand