ਜੇਐੱਨਐੱਨ, ਨਵੀਂ ਦਿੱਲੀ : ਬ੍ਰਿਟੇਨ ਦੇ ਪ੍ਰਿੰਸ ਚਾਰਲਸ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਦੇ ਬਾਅਦ ਕਨਿਕਾ ਕਪੂਰ ਦੇ ਨਾਲ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਚ ਵਾਇਰਲ ਹੋ ਰਹੀਆਂ ਹਨ। ਯੂਜ਼ਰਜ਼ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਕੇ ਵੱਖ-ਵੱਖ ਗੱਲਾਂ ਕਰ ਰਹੇ ਹਨ। ਹਾਲਾਂਕਿ ਇਹ ਤਸਵੀਰਾਂ ਕਾਫ਼ੀ ਪੁਰਾਣੀਆਂ ਹਨ ਤੇ ਕਨਿਕਾ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਮੌਜੂਦ ਹਨ। ਬ੍ਰਿਟੇਨ ਦੇ ਪ੍ਰਿੰਸ ਚਾਰਲਸ 'ਚ ਕੋਰੋਨਾ ਵਾਇਰਸ ਦੇ ਮਾਮੂਲੀ ਲੱਛਣ ਮਿਲੇ ਹਨ। ਉਨ੍ਹਾਂ ਦੀ ਸਿਹਤ ਠੀਕ ਹੈ। ਪਤਨੀ ਕੈਮਿਲਾ ਦੇ ਸੰਕ੍ਰਮਣ ਨਹੀਂ ਮਿਲੇ। ਦੋਵੇਂ ਆਈਸੋਲੇਸ਼ਨ 'ਚ ਹਨ। ਕਨਿਕਾ ਕਪੂਰ ਨੂੰ ਜਦੋਂ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ। 9 ਮਾਰਚ ਨੂੰ ਲੰਡਨ ਤੋਂ ਮੁੰਬਈ ਆਈ ਸੀ ਤੇ ਫਿਰ ਲਖਨਊ ਗਈ ਸੀ।

ਯੂਜ਼ਰਜ਼ ਲੰਡਨ ਕਨੈਕਸ਼ਨ ਦੀ ਵਜ੍ਹਾ ਤੋਂ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰ ਰਹੇ ਹਨ।

ਜਦ ਕਨਿਕਾ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਦੇਖਿਆ ਗਿਆ ਤਾਂ ਤਸਵੀਰਾਂ ਮਿਲ ਗਈਆਂ। ਤਸਵੀਰਾਂ 2015 ਦੀਆਂ ਹਨ ਤੇ ਕਿਸੇ ਲਾਨ ਪਾਰਟੀ ਦੀਆਂ ਲੱਗ ਰਹੀਆਂ ਸਨ। ਕਨਿਕਾ ਹੱਸਦੇ ਹੋਏ ਪ੍ਰਿੰਸ ਚਾਰਲਸ ਦੇ ਨਾਲ ਗੱਲਾਂ ਕਰ ਰਹੀ ਹੈ। ਇਕ ਤਸਵੀਰ ਦੇ ਨਾਲ ਕਨਿਕਾ ਨੇ ਲਿਖਿਆ-ਬਾਲੀਵੁੱਡ ਦੇ ਬਾਰੇ 'ਚ ਗੱਲ ਹੋਏ। ਦੂਸਰੀ ਤਸਵੀਰ 'ਚ ਕਨਿਕਾ ਨੇ ਲਿਖਿਆ ਸੀ- ਪ੍ਰਿੰਸ ਚਾਰਲਸ ਦੇ ਨਾਲ ਕਲੈਰੇਂਸ ਹਾਊਸ 'ਚ ਪਿਆਰੀ ਸ਼ਾਮ। ਇਨ੍ਹਾਂ ਤਸਵੀਰਾਂ ਨਾਲ ਪਤਾ ਚੱਲਦਾ ਹੈ ਕਿ ਕਨਿਕਾ ਤੇ ਪ੍ਰਿੰਸ


ਚਾਰਲਸ ਦੀ ਪੰਜ ਸਾਲ ਪਹਿਲਾ ਹੋਈ ਸੀ।

2015 'ਚ ਕਨਿਕਾ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਦਿਖ ਰਹੀ ਹੈ। ਇਸ ਤਸਵੀਰ 'ਚ ਕਨਿਕਾ ਦੀ ਕੈਪਸ਼ਨ ਤੋਂ ਪਤਾ ਚੱਲਦਾ ਹੈ ਕਿ ਪੀਐੱਮ ਮੋਦੀ ਦੀ ਯੂਕੇ ਯਾਤਰਾ ਦੇ ਦੌਰਾਨ ਇਹ ਸੈਲਫੀ ਲਈ ਹੈ।

View this post on Instagram

#SelfieWithModi #London #ModiInUK #dinner ⭐️

A post shared by Kanika Kapoor (@kanik4kapoor) on

Posted By: Sarabjeet Kaur