ਨਈਂ ਦੁਨੀਆ : Kangana Ranaut Twitter account suspended ਟਵਿੱਟਰ ਸਸਪੈਂਡ ਹੋਣ ਤੋਂ ਬਾਅਦ ਕੰਗਨਾ ਨੇ ਆਈਏਐਨਐਸ ਨੂੰ ਕਿਹਾ- ਟਵਿੱਟਰ ਨੇ ਮੇਰੇ ਇਸ ਪੁਆਇੰਟ ਨੂੰ ਸਹੀ ਸਾਬਤ ਕੀਤਾ ਹੈ।ਇਹ ਅਮਰੀਕੀ ਲੋਕ ਹਨ ਤੇ ਜਨਮ ਤੋਂ ਇਨ੍ਹਾਂ ਦੀ ਅਜਿਹੀ ਸੋਚ ਹੁੰਦੀ ਹੈ ਕਿ ਉਹ ਬ੍ਰਾਊਨ ਲੋਕਾਂ ਨੂੰ ਆਪਣਾ ਦਾਸ ਬਣਾ ਕੇ ਚੱਲਣ। ਫਿਲਮ ਅਦਾਕਾਰਾ ਕੰਗਨਾ ਰਣੌਤ ਅਜਿਹੇ 'ਚ ਵਿਵਾਦਿਤ ਟਵੀਟਸ ਕਰਨ ਕਾਰਨ ਕੰਗਨਾ ਦਾ Twittter Account ਹਮੇਸ਼ਾ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੰਗਾਲ ਚੋਣਾਂ 'ਚ ਭਾਜਪਾ ਦੀ ਹਾਰ 'ਤੇ ਭੜਕੀ ਕੰਗਨਾ ਰਣੌਤ ਲਗਾਤਾਰ ਵਿਵਾਦਿਤ ਟਵੀਟ ਕਰ ਰਹੀ ਸੀ। ਅਜਿਹੇ 'ਚ ਕੰਗਨਾ ਦੇ ਕੁਝ ਟਵੀਟਸ ਨੂੰ ਟਵਿੱਟਰ ਯੂਜ਼ਰਜ਼ ਬੇਹੱਤ ਇਤਰਾਜ਼ਯੋਗ ਤੇ ਹਿੰਸਾ ਵਾਲੇ ਦੱਸ ਰਹੇ ਸੀ। ਮੰਗਲਵਾਰ 4 ਮਈ ਨੂੰ ਵੀ ਕੰਗਨਾ ਨੇ ਇਕ ਇਤਰਾਜ਼ਯੋਗ ਟਵੀਟ ਕੀਤਾ ਸੀ ਜਿਸ 'ਚ ਉਨ੍ਹਾਂ ਨੇ ਮਮਤਾ ਬੈਨਰਜੀ ਦਾ ਨਾਮ ਲਏ ਬਿਨਾਂ ਉਨ੍ਹਾਂ ਦੀ ਤੁਲਨਾ ਮਿਥਿਹਾਸਕ ਪਾਤਰਾ ਤਾਡ਼ਕਾ ਨਾਲ ਕਰ ਦਿੱਤੀ ਸੀ। ਅਜਿਹੇ 'ਚ ਹੁਣ ਟਵਿੱਟਰ ਨੇ ਐਕਸ਼ਨ ਲੈਂਦੇ ਹੋਏ ਕੰਗਨਾ ਦਾ ਅਕਾਊਂਟ ਸਸਪੈਂਡ ਕਰ ਦਿੱਤਾ ਹੈ। ਟਵਿੱਟਰ ਨੇ ਕਿਹਾ ਕਿ ਕੰਗਨਾ ਲਗਾਤਾਰ ਉਸ ਦੇ 'ਹੈਟਫੁੱਲ ਕੰਡਕਟ ਪਾਲਸੀ' ਦਾ ਉਲੰਘਣ ਕਰ ਰਹੀ ਸੀ ਤੇ ਇਸ ਲਈ ਉਨ੍ਹਾਂ ਦਾ ਅਕਾਊਂਟ ਸਸਪੈਂਡ ਕੀਤਾ ਗਿਆ ਹੈ।

Posted By: Ravneet Kaur