ਨਵੀਂ ਦਿੱਲੀ : ਕੰਗਨਾ ਰਨੌਤ (Kangana Ranaut) ਅੱਜਕਲ੍ਹ ਆਪਣੀਆਂ ਫਿਲਮਾਂ ਨੂੰ ਲੈ ਕੇ ਲਗਾਤਾਰ ਸੁਰਖੀਆੰ 'ਚ ਹੈ। ਹਾਲ ਹੀ 'ਚ ਕੰਗਨਾ ਨੇ ਆਪਣੀ ਫਿਲਮ 'ਜਜਮੈਂਟਲ ਹੈ ਕਯਾ' ਦਾ ਟ੍ਰੇਲ ਰਿਲੀਜ਼ ਕੀਤਾ ਸੀ। ਹੁਣ ਉਨ੍ਹਾਂ ਦੀ ਇਕ ਹੋਰ ਫਿਲਮ ਦਾ ਫਰਸਟ ਲੁੱਕ ਸਾਹਮਣੇ ਆ ਚੁੱਕਾ ਹੈ। ਫਿਲਮ ਦਾ ਨਾਂ ਹੈ 'ਧਾਕੜ' (Dhaakad)।

ਕੰਗਨਾ ਰਣੌਤ ਦੀ ਅਗਲੀ ਫਿਲਮ 'ਧਾਕੜ' ਹੈ ਜਿਸ ਦਾ ਪਹਿਲਾ ਪੋਸਟਰ ਜਾਰੀ ਕਰ ਦਿੱਤਾ ਗਿਆ ਹੈ। ਇਸ ਪੋਸਟਰ ਨੂੰ ਜਾਰੀ ਕਰ ਕੇ ਫਿਲਮ ਦੀ ਹੋਰ ਜ਼ਿਆਦਾ ਜਾਣਕਾਰੀ ਦਿੱਤੀ ਗਈ ਹੈ। ਕੰਗਨਾ ਰਣੌਤ ਦੀ ਇਹ ਫਿਲਮ ਐਕਸ਼ਨ ਐਂਟਰਟੇਨਰ ਹੋਵੇਗੀ। ਫਿਲਮ ਦੀ ਸ਼ੂਟਿੰਗ ਇੰਟਰਨੈਸ਼ਨਲ ਲੋਕੇਸ਼ਨਜ਼ 'ਤੇ ਅਗਲੇ ਸਾਲ ਦੀ ਸ਼ੁਰੂਆਤ 'ਚ ਸ਼ੁਰੂ ਹੋਵੇਗੀ। ਖਾਸ ਤੌਰ 'ਤੇ ਹਾਲੀਵੁੱਡ ਦੇ ਐਕਸ਼ਨ ਡਾਇਰੈਕਟਰ ਕੁਝ ਸੀਕਵੈਂਸਿਸ ਨੂੰ ਕੋਰੀਓਗ੍ਰਾਫ ਕਰਨਗੇ। ਇਸ ਫਿਲਮ ਨੂੰ ਡਾਇਰੈਕਟ ਰਜਨੀਸ਼ ਘਈ ਕਰ ਰਹੇ ਹਨ ਜੋ ਕਿ 2020 ਦੀਵਾਲੀ 'ਤੇ ਰਿਲੀਜ਼ ਹੋਵੇਗੀ।

ਕੰਗਨਾ ਦੀ ਫਿਲਮ ਜਜਮੈਂਟਲ ਹੈ ਕਯਾ 26 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ 'ਚ ਕੰਗਨਾ ਨਾਲ ਰਾਜਕੁਮਾਰ ਰਾਓ ਨਜ਼ਰ ਆਉਣਗੇ। ਹੁਣ ਕੰਗਨਾ ਦੀ ਇਕ ਹੋਰ ਫਿਲਮ ਸਬੰਧੀ ਐਲਾਨ ਹੋ ਗਿਆ ਹੈ। ਜੇਕਰ ਪੋਸਟਰ ਨੂੰ ਧਿਆਨ ਨਾਲ ਦੇਖੀਏ ਤਾਂ ਇਸ ਵਿਚ ਅੱਗ ਦੀਆਂ ਲਪਟਾਂ ਵਿਚਕਾਰ ਬੰਦੂਕ ਫੜੀ ਕੰਗਨਾ ਦਿਖਾਈ ਦੇ ਰਹੀ ਹੈ। ਇਹ ਲੁੱਕ ਉਨ੍ਹਾਂ ਦੀ ਫਿਲਮ ਰਿਵਾਲਵਰ ਰਾਣੀ ਦੀ ਯਾਦ ਦਿਵਾਉਂਦਾ ਹੈ।

Posted By: Seema Anand