ਜੇਐੱਨਐੱਨ, ਨਵੀਂ ਦਿੱਲੀ : ਹਾਲੀਵੁੱਡ ਅਭਿਨੇਤਾ ਤੇ ਨਿਰਮਾਤਾ ਐਲੇਕ ਬਾਲਡਵਿਨ ਦੀ ਵੀਰਵਾਰ ਨੂੰ ਨਿਊ ਮੈਕਸੀਕੋ ਵਿਚ ਇਕ ਫਿਲਮ ਦੇ ਸੈੱਟ 'ਤੇ ਗਲਤੀ ਨਾਲ ਸ਼ੂਟਿੰਗ ਕੀਤੀ ਗਈ ਸੀ। ਇਸ ਘਟਨਾ ਵਿਚ ਇਕ ਸਿਨੇਮਾਟੋਗ੍ਰਾਫਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਫਿਲਮ ਦੇ ਨਿਰਦੇਸ਼ਕ ਜ਼ਖਮੀ ਹੋ ਗਏ। ਇਸ ਖਬਰ ਨੇ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤਕ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਜਿਹੇ 'ਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਇਸ ਘਟਨਾ 'ਤੇ ਦੁੱਖ ਜ਼ਾਹਰ ਕਰਦੇ ਹੋਏ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਸਟੰਟ ਦਾ ਅਨੁਭਵ ਵੀ ਸਾਂਝਾ ਕੀਤਾ ਹੈ।

ਕੰਗਨਾ ਰਣੌਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਜਿਹੇ 'ਚ ਅਦਾਕਾਰਾ ਦੇਸ਼ ਅਤੇ ਦੁਨੀਆ ਨਾਲ ਜੁੜੇ ਮਾਮਲਿਆਂ 'ਤੇ ਆਪਣੀ ਪ੍ਰਤੀਕਿਰਿਆ ਦਿੰਦੀ ਰਹਿੰਦੀ ਹੈ। ਹੁਣ ਹਾਲ ਹੀ ਵਿਚ ਕੰਗਨਾ ਨੇ ਨਿਊ ਮੈਕਸੀਕੋ ਵਿਚ ਫਿਲਮ ਦੇ ਸੈੱਟ ਤੇ ਹੋਏ ਹਾਦਸੇ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇਸ ਖਬਰ ਨੂੰ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਦਿਆਂ ਕੰਗਨਾ ਨੇ ਲਿਖਿਆ, ਇਹ ਬਹੁਤ ਭਿਆਨਕ ਹੈ। ਵੱਖ-ਵੱਖ ਸਟੰਟਾਂ, ਹਥਿਆਰਾਂ ਤੇ ਵਿਸਫੋਟਕਾਂ ਨਾਲ ਨਜਿੱਠਣ ਵਾਲੀਆਂ ਫਿਲਮਾਂ ਵਿਚ ਕੰਮ ਕਰਨ ਵਾਲੇ ਹਰ ਵਿਅਕਤੀ ਲਈ ਨੋਟ ਕਰੋ... ਤੁਹਾਡੀਆਂ ਗਲਤੀਆਂ ਕਿਸੇ ਦੀ ਜਾਨ ਲੈ ਸਕਦੀਆਂ ਹਨ... ਦੁਖਦਾਈ।

Posted By: Sarabjeet Kaur