ਰਾਜ ਬਿਊਰੋ, ਅਹਿਮਾਦਾਬਾਦ : ਅਦਾਕਾਰ ਕੰਗਨਾ ਰਨੌਤ ਨੇ ਦਵਾਰਕਾ ਦੇ ਜਗਤ ਮੰਦਰ 'ਚ ਦਰਸ਼ਨ ਦੌਰਾਨ ਆਪਣੀ ਤਸਵੀਰ ਖਿੱਚ ਲਈ ਤੇ ਉਸ ਨੂੰ ਸੋਸ਼ਲ਼ ਮੀਡੀਆ 'ਤੇ ਜਾਰੀ ਕਰ ਦਿੱਤੀ। ਅਦਾਕਾਰਾ ਦੇ ਇਸ ਕਦਮ ਨਾਲ ਵਿਵਾਦ ਪੈਦਾ ਹੋ ਗਿਆ ਹੈ। ਹੁਣ ਮੰਦਰ ਪ੍ਰਸ਼ਾਸਨ 'ਤੇ ਸਵਾਲ ਉਠ ਰਹੇ ਹਨ।

1857 ਦੇ ਸੰਗ੍ਰਾਮ ਦੀ ਨਾਇਕਾ ਝਾਂਸੀ ਦੀ ਰਾਣੀ 'ਤੇ ਬਣੀ ਫਿਲਮ ਮਨੀਕਰਨਿਕਾ 'ਚ ਲਕਸ਼ੀਬਾਈ ਦੀ ਭੂਮਿਕਾ ਨਿਭਾ ਕੇ ਕਰੋੜਾਂ ਲੋਕਾਂ ਦੇ ਦਿਲਾਂ 'ਤੇ ਛਾ ਜਾਣ ਵਾਲੀ ਬਾਲੀਵੁੱਡ ਅਦਾਕਾਰਾ ਕੰਗਨਾ ਸ਼ੁੱਕਰਵਾਰ ਨੂੰ ਦਵਾਰਕਾ 'ਚ ਭਗਵਾਨ ਦਵਾਰਕਾਧੀਸ਼ ਦੇ ਦਰਸ਼ਨ ਕਰਨ ਪਹੁੰਚੀ ਸੀ।

ਸਥਾਨਕ ਮੀਡੀਆ ਨੇ ਇਸ ਮੁੱਦੇ ਨੂੰ ਚੁੱਕਦੇ ਹੋਏ ਸਵਾਲ ਕੀਤਾ ਹੈ ਕਿ ਆਮ ਯਾਤਰੀਆਂ ਨੂੰ ਇੱਥੇ ਤਸਵੀਰ ਲੈਣ ਦੀ ਮਨਾਹੀ ਹੈ। ਪਰ ਜਦੋਂ ਅਦਾਕਾਰ, ਨੇਤਾ ਜਾਂ ਪ੍ਰਸਿੱਧ ਵਿਅਕਤੀ ਮੰਦਰ 'ਚ ਆਉਂਦੇ ਹਨ ਤਾਂ ਉਨ੍ਹਾਂ ਇੱਥੇ ਨਿਯਮ ਤੋੜ ਕੇ ਤਸਵੀਰ ਖਿੱਚਣ ਦੀ ਮਨਜ਼ੂਰੀ ਕਿਉਂ ਦਿੱਤੀ ਜਾਂਦੀ ਹੈ। ਇਹ ਇਕ ਤਰ੍ਹਾਂ ਦਾ ਭੇਦਭਾਵ ਹੈ।

Posted By: Amita Verma