Bollywood news ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਵੈਕਸੀਨ ਦੇ ਟੀਕਾਕਰਨ ਅਭਿਆਨ ਦੀ ਸ਼ੁਰੂਆਤ ਹੋ ਚੁੱਕੀ ਹੈ। ਏਮਸ ਦੇ ਨਿਰਦੇਸ਼ਕ ਡਾ. ਗੁਲੇਰੀਆ ਨੇ ਕੋਰੋਨਾ ਦਾ ਟੀਕਾ ਲਗਵਾਇਆ ਹੈ। ਕੋਰੋਨਾ ਵਾਇਰਸ ਕਈ ਮਹੀਨਿਆਂ ਤੋਂ ਸਾਰਿਆਂ ਨੂੰ ਪਰੇਸ਼ਾਨ ਕਰ ਰਿਹਾ ਹੈ। ਹੁਣ ਕੋਰੋਨਾ -19 ਦੀ ਵੈਕਸੀਨ ਆ ਗਈ ਹੈ ਤੇ ਹਰ ਕੋਈ ਖੁਸ਼ ਹੈ। ਕੁਝ ਮਹੀਨਿਆਂ ’ਟ ਸਾਰਿਆਂ ਦਾ ਟੀਕਾਕਰਨ ਹੋ ਜਾਵੇਗਾ। ਕਈ ਮਹੀਨਿਆਂ ਦੇ ਸੰਘਰਸ਼ ਤੋਂ ਬਾਅਦ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਦੀ ਵੈਕਸੀਨ ਬਣਾਉਣ ’ਚ ਸਫ਼ਲਤਾ ਪਾਈ ਹੈ। ਏਮਸ ਦੇ ਨਿਰਦੇਸ਼ਕ ਡਾ. ਸੰਦੀਪ ਗੁਲੇਰੀਆ ਨੇ ਵੀ ਏਮਸ ’ਚ ਵੈਕਸੀਨ ਦਾ ਟੀਕਾ ਲਗਵਾਇਆ ਹੈ।

ਫਿਲਮ ਅਭਿਨੇਤਰੀ ਕੰਗਨਾ ਰਣੌਤ ਨੇ ਇਸ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੇ ਲਿਖਿਆ ਕਿ ਉਹ ਹੁਣ ਇੰਤਜ਼ਾਰ ਨਹੀਂ ਕਰ ਪਾ ਰਹੀ। ਵੀਡੀਓ ’ਚ ਡਾ. ਸੰਦੀਪ ਗੁਲੇਰੀਆ ਨੂੰ ਟੀਕਾ ਲਗਾਇਆ ਜਾ ਰਿਹਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੰਗਨਾ ਨੇ ਲਿਖਿਆ, ਬਹੁਤ ਵਧੀਆ। ਇੰਤਜ਼ਾਰ ਨਹੀਂ ਹੋ ਰਿਹਾ। ਇਸ ਦੇ ਪਹਿਲਾ ਲਾਰਡ ਆਫ਼ ਦ ਕਿੰਗਸ ਦੇ ਹੀਰੋ ਇਆਨ ਮੈਕਲੇਨ ਨੂੰ ਕੋਰੋਨਾ ਵਾਇਰਸ ਵੈਕਸੀਨ ਦਾ ਪਹਿਲਾ ਟੀਕਾ ਲਗਾਇਆ ਗਿਆ ਸੀ, ਜਿਸ ਦੀ ਸ਼ੁਰੂਆਤ ਇਸ ਮਹੀਨੇ ਤੋਂ ਕੀਤੀ ਦਜਾ ਰਹੀ ਹੈ। ਵੈਕਸੀਨ ਲਗਾਉਣ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਕਿ ਉਹ ਖੁਸ਼ਨਸੀਬ ਤੇ ਵਧੀਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੇ ਇਲਾਵਾ ਹੋਰ ਵੀ ਕਲਾਕਾਰਾਂ ਨੂੰ ਇਹ ਟੀਕਾ ਲਗਾਇਆ ਗਿਆ ਹੈ।

Posted By: Sarabjeet Kaur