Kangana Ranaut Birthday : ਅਦਾਕਾਰਾ ਕੰਗਨਾ ਰਣੌਤ ਆਪਣੀ ਦਮਦਾਰ ਅਦਾਕਾਰੀ ਤੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਹੈ। ਆਊਟਸਾਈਡਰ ਹੋਣ ਦੇ ਬਾਵਜੂਦ ਉਸ ਨੇ ਬਾਲੀਵੁੱਡ 'ਚ ਆਪਣੀ ਪਛਾਣ ਬਣਾਈ ਅਤੇ ਇਹ ਸਭ ਉਸ ਨੇ ਆਪਣੇ ਦਮ 'ਤੇ ਕੀਤਾ। ਉਸ ਨੂੰ ਆਪਣੇ ਪਰਿਵਾਰ ਦਾ ਸਹਾਰਾ ਵੀ ਨਹੀਂ ਮਿਲਿਆ। ਕੰਗਨਾ ਰਣੌਤ 23 ਮਾਰਚ ਨੂੰ ਆਪਣਾ 36ਵਾਂ ਜਨਮਦਿਨ ਮਨਾ ਰਹੀ ਹੈ। ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਕੰਗਨਾ ਨੇ ਛੋਟੀ ਉਮਰ ਵਿੱਚ ਹੀ ਆਪਣੇ ਸੁਪਨਿਆਂ ਦੇ ਪਿੱਛੇ ਭੱਜਣਾ ਸ਼ੁਰੂ ਕਰਨਾ ਸ਼ੁਰੂ ਕਰ ਦਿੱਤਾ ਸੀ। ਪੜ੍ਹਾਈ ਦੌਰਾਨ ਅਦਾਕਾਰਾ ਨੇ ਪਰਿਵਾਰ ਤੋਂ ਲੁਕ-ਛਿਪ ਕੇ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ।

ਪਿਤਾ ਚਾਹੁੰਦੇ ਸਨ ਡਾਕਟਰ ਬਣੇ ਬੇਟੀ

ਕੰਗਨਾ ਨੇ ਸਿਮੀ ਗਰੇਵਾਲ ਨਾਲ ਇਕ ਪੁਰਾਣੇ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹ ਆਪਣੀ ਟੀਨੇਜ ਵਿਚ ਮਿਸ ਇੰਡੀਆ ਬਣਨਾ ਚਾਹੁੰਦੀ ਸੀ। ਇਸ ਦੇ ਨਾਲ ਹੀ ਉਸ ਦੇ ਪਿਤਾ ਦਾ ਸੁਪਨਾ ਸੀ ਕਿ ਬੇਟੀ ਡਾਕਟਰ ਬਣੇ ਪਰ ਇਹ ਸੁਪਨਾ ਉਦੋਂ ਚੂਰ ਚੂਰ ਹੋ ਗਿਆ ਜਦੋਂ ਕੰਗਨਾ ਨੇ ਚੰਡੀਗੜ੍ਹ 'ਚ ਪੜ੍ਹਦਿਆਂ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ। ਅਦਾਕਾਰਾ ਨੇ ਇਸ ਗੱਲ ਨੂੰ ਕਾਫੀ ਸਮੇਂ ਤੱਕ ਆਪਣੇ ਪਰਿਵਾਰ ਤੋਂ ਗੁਪਤ ਰੱਖਿਆ ਸੀ।

ਮਿਸ ਇੰਡੀਆ ਬਣਨਾ ਸੀ ਕੰਗਨਾ ਦਾ ਸੁਪਨਾ

ਸਿਮੀ ਗਰੇਵਾਲ ਦੇ ਰੌਣਡੈਬਿਊ 'ਚ ਕੰਗਨਾ ਰਣੌਤ ਦੇ ਪਿਤਾ ਦੀ ਇੀਕ ਵੀਡੀਓ ਵੀ ਦਿਖਾਈ ਗਈ ਸੀ, ਜਿਸ ਵਿੱਚ ਉਨ੍ਹਾਂ ਕਿਹਾ, "ਉਹ ਹਮੇਸ਼ਾ ਬਚਪਨ ਵਿੱਚ ਕਿਹਾ ਕਰਦੀ ਸੀ ਕਿ ਮੈਂ ਮਿਸ ਇੰਡੀਆ ਬਣਾਂਗੀ ਤਾਂ ਅਸੀਂ ਮਜ਼ਾਕ ਕਰਦੇ ਸੀ। ਉਂਝ ਅਜੀਬ ਲੱਗਦਾ ਸੀ ਇਹ ਸੋਚ ਕੇ... ਇਹ ਸੁਣ ਕੇ.. ਕੀ ਉਹ ਬਣੇਗੀ। ਖੈਰ, ਅਸੀਂ ਉਸ ਨੂੰ ਡਾਕਟਰ ਬਣਾਉਣਾ ਚਾਹੁੰਦੇ ਸੀ।"

ਕੰਗਨਾ ਦਾ ਉੱਡਦਾ ਸੀ ਮਜ਼ਾਕ

ਆਪਣੇ ਸੁਪਨਿਆਂ ਦਾ ਮਜ਼ਾਕ ਉਡਾਏ ਜਾਣ 'ਤੇ ਕੰਗਨਾ ਨੇ ਕਿਹਾ, "ਜਦੋਂ ਵੀ ਘਰ 'ਚ ਮਹਿਮਾਨ ਆਉਂਦੇ ਸਨ ਤਾਂ ਉਹ ਮੈਨੂੰ ਪੁੱਛਦੇ ਸਨ ਕਿ ਤੁਸੀਂ ਵੱਡੇ ਹੋ ਕੇ ਕੀ ਬਣੋਗੇ? ਮੈਂ ਕਿਹਾ ਕਰਦੀ ਸੀ ਕਿ ਮਿਸ ਇੰਡੀਆ ਬਣਾਂਗੀ। ਫਿਰ ਉਹ ਸਾਰੇ ਮੇਰੇ 'ਤੇ ਹੱਸਦੇ। ਜਿਵੇਂ ਮੈਂ ਕੋਈ ਅਜੀਬ ਗੱਲ ਕਹੀ ਹੋਵੇ। ਜਦੋਂ ਮੈਂ 14-15 ਸਾਲਾਂ ਦੀ ਸੀ, ਮੈਂ ਮਿਸ ਇੰਡੀਆ ਕਹਿਣਾ ਛੱਡ ਦਿੱਤਾ ਸੀ। ਜੇਕਰ ਕੋਈ ਮੈਨੂੰ ਪੁੱਛਦਾ ਸੀ ਕਿ ਤੁਸੀਂ ਕੀ ਬਣੋਗੇ ਤਾਂ ਮੈਂ ਡਾਕਟਰ ਕਹਿੰਦੀ ਸੀ।'

ਕੰਗਨਾ ਨੂੰ ਪਰਿਵਾਰ ਤੋਂ ਕੋਈ ਸ਼ਿਕਾਇਤ ਨਹੀਂ

ਕੰਗਨਾ ਨਾਲ ਗੱਲਬਾਤ ਦੌਰਾਨ ਸਿਮੀ ਗਰੇਵਾਲ ਨੇ ਪੁੱਛਿਆ ਕਿ ਕੀ ਉਨ੍ਹਾਂ ਨੂੰ ਬੁਰਾ ਨਹੀਂ ਲੱਗਦਾ ਕਿ ਪਰਿਵਾਰ ਨੇ ਉਸ ਦੇ ਸੁਪਨਿਆਂ ਨੂੰ ਪੂਰਾ ਕਰਨ 'ਚ ਸਾਥ ਨਹੀਂ ਦਿੱਤਾ? ਇਸ 'ਤੇ ਅਭਿਨੇਤਰੀ ਨੇ ਜਵਾਬ ਦਿੱਤਾ, "ਨਹੀਂ ਇਹ ਮੈਨੂੰ ਪਰੇਸ਼ਾਨ ਨਹੀਂ ਕਰਦਾ ਕਿਉਂਕਿ ਮੈਂ ਇਕ ਬਹੁਤ ਹੀ ਸਧਾਰਨ ਪਰਿਵਾਰ ਤੋਂ ਹਾਂ... ਤੁਸੀਂ ਮੇਰੇ ਪਿਤਾ ਨੂੰ ਦੇਖ ਸਕਦੇ ਹੋ... ਉਹ ਬਹੁਤ ਸਿੱਧੇ, ਇਮਾਨਦਾਰ ਤੇ ਇੱਕ ਚੰਗੇ ਵਿਅਕਤੀ ਹਨ। ਮੈਂ ਮਹਿਸੂਸ ਕੀਤਾ ਕਿ ਅਜਿਹਾ ਨਹੀਂ ਸੀ ਕਿ ਉਹ ਮੈਨੂੰ ਸਪੋਰਟ ਨਹੀਂ ਕਰਨਾ ਚਾਹੁੰਦੇ ਸਨ, ਉਹ ਬਸ ਮੇਰੀ ਮਦਦ ਨਹੀਂ ਕਰ ਸਕਦੇ ਸੀ।'

Posted By: Seema Anand