ਨਵੀਂ ਦਿੱਲੀ, ਜੇਐੱਨਐੱਨ : ਬਾਲੀਵੁੱਡ ਦੀ ‘ਪੰਗਾ’ ਗਰਲ Kangana Ranaut ਲੰਬੇ ਸਮੇਂ ਬਾਅਦ ਆਪਣੇ ਘਰ ਤੋਂ ਮੁੰਬਈ ਪਰਤੀ ਹੈ। ਕੰਗਨਾ ਨੂੰ ਮੁੰਬਈ ਹਵਾਈ ਅੱਡੇ ’ਤੇ ਆਪਣੀ ਭੈਣ ਰੰਗੋਲੀ ਚੰਦੇਲ ਤੇ ਭਤੀਜੇ ਪਿ੍ਰਥਵੀਰਾਰਜ ਨਾਲ ਦਿਖਾਇਆ ਗਿਆ ਸੀ। ਇਸ ਦੌਰਾਨ ਕੰਗਨਾ ਨਾਲ ਉਨ੍ਹਾਂ ਦੀ ਸੁਰੱਖਿਆ ਲਈ ਕੁਝ ਜਵਾਨ ਵੀ ਨਜ਼ਰ ਆਏ।


ਏਅਰਪੋਰਟ ਤੋਂ ਨਿਕਲਦੇ ਹੋਏ ਕੰਗਨਾ ਦੇ ਕੁੱਝ ਵੀਡੀਓ ਵਾਇਰਲ ਹੋ ਰਹੇ ਹਨ ਜਿਸ ’ਚ ਉਹ ਕਾਫੀ ਟਸ਼ਨ ’ਚ ਜਵਾਨਾਂ ਨਾਲ ਏਅਰਪੋਰਟ ਦੇ ਮੇਨ ਗੇਟ ਤੋਂ ਬਾਹਰ ਨਿਕਲਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਅਦਾਕਾਰਾ ਨੇ ਗ੍ਰੇ ਕਲਰ ਦਾ Outfit carry ਕੀਤਾ ਹੈ ਜਿਸ ਨਾਲ ਉਨ੍ਹਾਂ ਨੇ ਲਾਂਗ ਕੋਟ ਪਾਇਆ ਹੈ। ਕੰਗਨਾ ਨੂੰ ਕੁੱਝ ਸਮੇਂ ਪਹਿਲਾ ਹੀ ਕੇਂਦਰ ਸਰਕਾਰ ਵੱਲੋਂ Y+ Security ਦਿੱਤੀ ਗਈ ਹੈ।ਦੱਸਣਯੋਗ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਕੰਗਨਾ ਲਗਾਤਾਰ ਕਿਸੇ ਨਾ ਕਿਸੇ ਵਿਵਾਦ ’ਚ ਰਹੀ ਹੈ। ਕੰਗਨਾ ਨੇ Bollywood celebs ’ਤੇ ਤਾਂ ਨਿਸ਼ਾਨਾ ਵਿੰਨਿ੍ਹਆ ਹੀ ਸੀ, ਇਸ ਤੋਂ ਇਲਾਵਾ ਉਨ੍ਹਾਂ ਨੇ ਮਹਾਰਾਸ਼ਟਰ ਸਰਕਾਰ ਨਾਲ ਪੰਗਾ ਵੀ ਲਿਆ ਸੀ। ਕੰਗਨਾ ਨੇ ਆਪਣੇ ਬਿਆਨ ’ਚ ਮੁੰਬਈ ਦੀ ਤੁਲਨਾ Pakistan occupied Kashmir (ਪੀਓਕੇ) ਨਾਲ ਕੀਤੀ ਸੀ ਤੇ ਕਿਹਾ ਸੀ ਕਿ ਉਹ ਸ਼ਹਿਰ ’ਚ ਅਸੁਰੱਖਿਅਤ ਮਹਿਸੂਸ ਕਰਦੀ ਹੈ। ਕੰਗਨਾ ਦੇ ਇਸ ਬਿਆਨ ਤੋਂ ਬਾਅਦ ਸ਼ਿਵਸੈਨਾ ਆਗੂ ਸੰਜੇ ਰਾਉਤ ਤੇ ਕਈ Celebs ਨੇ ਅਦਾਕਾਰਾ ਦੇ ਇਸ ਬਿਆਨ ਦੀ ਆਲੋਚਨਾ ਕੀਤੀ ਸੀ।

Posted By: Rajnish Kaur