ਜੇਐੱਨਐੱਨ, ਮੁੰਬਈ : ਅਭਿਨੇਤਰੀ ਕੰਗਨਾ ਰਣੌਤ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਵੱਲੋਂ ਕੀਤੀ ਗਈ ਟਿੱਪਣੀ 'ਤੇ ਜਵਾਬੀ ਹਮਲਾ ਕੀਤਾ ਹੈ। ਉਨ੍ਹਾਂ ਨੇ ਊਧਵ ਨੂੰ ਪਰਿਵਾਰਵਾਦ ਦਾ ਸਭ ਤੋਂ ਖ਼ਰਾਬ ਉਤਪਾਦ ਦੱਸਦਿਆਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇਵਾਂ ਦੀ ਭੂਮੀ ਹੈ। ਗਾਂਜੇ ਦੀ ਨਹੀਂ। ਅਸਲ 'ਚ ਊਧਵ ਨੇ ਐਤਵਾਰ ਨੂੰ ਸ਼ਿਵਸੈਨਾ ਦੀ ਦਸ਼ਹਿਰਾ ਰੈਲੀ 'ਚ ਕੰਗਨਾ ਦਾ ਨਾਂ ਲਏ ਬਗ਼ੈਰ ਉਨ੍ਹਾਂ 'ਤੇ ਨਿਸ਼ਾਨਾ ਲਾਇਆ ਸੀ। ਸੁਸ਼ਾਂਤ ਸਿੰਘ ਹਾਜਪੂਤ ਖ਼ੁਦਕੁਸ਼ੀ ਤੇ ਬਾਲੀਵੁੱਡ ਡਰਗਜ਼ ਮਾਮਲੇ ਜ਼ਰੀਏ ਕੰਗਨਾ ਮਹਾਰਾਸ਼ਟਰ ਸਰਕਾਰ ਤੇ ਮੁੰਬਈ ਪੁਲਿਸ ਦੀ ਤਿੱਖੀ ਆਲੋਚਨਾ ਕਰਦੀ ਰਹੀ ਹੈ।

ਕੰਗਨਾ ਨੇ ਸੋਮਵਾਰ ਨੂੰ ਇਕ ਟਵੀਟ ਨੂੰ ਰੀਟਵੀਟ ਕਰ ਕੇ ਲਿਖਿਆ, ਸੰਜੇ ਰਾਊਤ ਨੇ ਮੈਨੂੰ ਹਰਾਮਖੋਰ ਕਿਹਾ ਸੀ। ਹੁਣ ਊਧਵ ਨੇ ਮੈਨੂੰ ਨਮਕ-ਹਰਾਮ ਕਿਹਾ ਹੈ। ਉਹ ਦਾਅਵਾ ਕਰ ਰਹੇ ਹਨ ਕਿ ਮੈਨੂੰ ਮੇਰੇ ਸੂਬੇ 'ਚ ਰੋਟੀ ਨਾ ਮਿਲਦੀ, ਜੇਕਰ ਮੁੰਬਈ ਮੈਨੂੰ ਪਨਾਹ ਨਾ ਦਿੰਦੀ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਮੈਂ ਤੁਹਾਡੇ ਪੁੱਤਰ ਦੀ ਉਮਰ ਦੀ ਹਾਂ। ਆਪਣੇ ਦਮ 'ਤੇ ਅੱਗੇ ਆਈ ਅੌਰਤ ਬਾਰੇ ਤੁਸੀਂ ਇਸ ਤਰ੍ਹਾਂ ਬੋਲਦੇ ਹੋ। ਮੁੱਖ ਮੰਤਰੀ ਤੁਸੀਂ ਨੈਪੋਟਿਜ਼ਮ ਦਾ ਸਭ ਤੋਂ ਖ਼ਰਾਬ ਪ੍ਰਰੋਡਕਟ ਹੋ।

ਇਸ ਤੋਂ ਇਲਾਵਾ ਕੰਗਨਾ ਨੇ ਟਵਿਟਰ 'ਤੇ ਜਾਰੀ ਇਕ ਵੀਡੀਓ 'ਚ ਕਿਹਾ, ਊਧਵ ਠਾਕਰੇ ਤੁਸੀਂ ਮੈਨੂੰ ਐਤਵਾਰ ਨੂੰ ਆਪਣੇ ਭਾਸ਼ਣ 'ਚ ਗਾਲ੍ਹ ਕੱਢੀ। ਨਮਕ-ਹਰਾਮ ਕਿਹਾ। ਇਸ ਤੋਂ ਪਹਿਲਾਂ ਵੀ ਸੋਨੀਆ ਦੀ ਸੈਨਾ ਦੇ ਕਈ ਲੋਕ ਮੈਨੂੰ ਗਾਲ੍ਹਾਂ ਕੱਢ ਚੁੱਕੇ ਹਨ। ਨਾਰੀ ਮਜ਼ਬੂਤੀਕਰਨ ਦੇ ਠੇਕੇਦਾਰਾਂ ਨੇ ਕੁਝ ਨਹੀਂ ਕਿਹਾ। ਹਿਮਾਚਲ ਮਾਂ ਪਾਰਬਤੀ ਦੀ ਜਨਮਭੂਮੀ ਹੈ। ਮਹਾਦੇਵ ਦੀ ਕਰਮਭੂਮੀ ਹੈ। ਕਣ-ਕਣ 'ਚ ਮਾਂ ਪਾਰਬਤੀ ਤੇ ਸ਼ਿਵ ਵਸੇ ਹੋਏ ਹਨ। ਇਸ ਦੇਵ ਭੂਮੀ ਕਿਹਾ ਜਾਂਦਾ ਹੈ। ਇਸ ਬਾਰੇ ਤੁਸੀਂ ਏਨੀਆਂ ਜ਼ਿਆਦਾਂ ਤੁੱਛ ਗੱਲਾਂ ਕੀਤੀਆਂ ਹਨ। ਮੁੱਖ ਮੰਤਰੀ ਹੋ ਕੇ ਆਪਣਏ ਪੂਰੇ ਸੂਬੇ ਨੂੰ ਨੀਵਾਂ ਦਿਖਾਇਆ ਹੈ, ਕਿਉਂਕਿ ਤੁਸੀਂ ਇਕ ਕੁੜੀ ਤੋਂ ਨਾਰਾਜ਼ ਹੋ।