ਜੇਐੱਨਐੱਨ, ਨਵੀਂ ਦਿੱਲ਼ੀ : ਟੀਵੀ ਅਦਾਕਾਰਾ ਕਾਮਿਆ ਪੰਜਾਬੀ ਨੇ 10 ਫਰਵਰੀ ਨੂੰ ਬੁਆਏਫਰੈਂਡ ਸ਼ਲਭ ਦਾਂਗ ਨਾਲ ਸੱਤ ਫੇਰੇ ਲਏ ਇਸ ਤੋਂ ਬਾਅਦ ਕੱਲ੍ਹ ਰਾਤ ਹੀ ਮੁੰਬਈ 'ਚ ਦੋਵਾਂ ਨੇ ਰਿਸਪੈਸ਼ਨ ਪਾਰਟੀ ਰੱਖੀ ਜਿਸ 'ਚ ਕਾਮਿਆ ਤੇ ਸ਼ਲਭ ਦੇ ਕਰੀਬੀ ਦੋਸਤ ਤੇ ਟੀਵੀ ਇੰਡਸਟਰੀ ਦੇ ਕਈ ਸਿਤਾਰੇ ਪਹੁੰਚੇ।

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਰਿਸਪੈਸ਼ਨ ਦੀਆਂ ਤਸਵੀਰਾਂ 'ਚ ਕਾਮਿਆ ਨੇ ਹੱਥਾਂ 'ਚ ਲਾਲ ਚੂੜਾ ਪਹਿਣ ਡਾਰਕ ਗ੍ਰੀਨ ਲਹਿੰਗੇ 'ਚ ਨਜ਼ਰ ਆਈ ਹੈ। ਮਿਡਲ ਪਾਰਟਿੰਗ ਨਾਲ ਓਪਨ ਕਰਲੀ ਹੇਅਰ 'ਚ ਉਹ ਬੇਹੱਦ ਖ਼ੂਬਸੁਰਤ ਦਿਖਾਈ ਦੇ ਰਹੀ ਸੀ। ਸਮੋਕੀ ਆਈਜ਼ ਨਾਲ ਲਾਈਟ ਮੇਕਅਪ ਉਨ੍ਹਾਂ ਦੇ ਲੁੱਕ 'ਚ ਚਾਰ ਚੰਨ ਲਾ ਰਿਹਾ ਹੈ। ਰਿਸਪੈਸ਼ਨ 'ਚ ਸ਼ਲਭ ਦੇ ਆਊਟਫਿਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬੰਦ ਗਲੇ ਦੀ ਬਲੈਕ ਸ਼ੇਰਵਾਨੀ ਪਾਈ ਸੀ, ਜਿਸ 'ਚ ਉਹ ਕਾਫੀ ਡੈਸ਼ਿੰਗ ਲੱਗ ਰਹੀ ਸੀ।

ਤੁਹਾਨੂੰ ਦੱਸ ਦੇਈਏ ਕਿ ਸ਼ਲਭ ਤੇ ਕਾਮਿਆ ਦੀ ਇਹ ਦੂਜਾ ਵਿਆਹ ਹੈ। ਸ਼ਲਭ ਦਾ ਇਕ ਬੇਟਾ ਤੇ ਕਾਮਿਆ ਦੀ ਇਕ ਬੇਟੀ ਹੈ। ਪਾਰਟੀ 'ਚ ਸ਼ਲਭ ਦੇ ਬੇਟੇ ਤੇ ਕਾਮਿਆ ਦੀ ਬੇਟੀ ਵੀ ਮੌਜੂਦ ਸਨ। ਜਿੱਥੇ ਸ਼ਲਭ ਦੇ ਬੇਟੇ ਨੇ ਬਲੈਕ ਸੂਟ ਪਾਇਆ ਸੀ ਉੱਥੇ ਕਾਮਿਆ ਦੀ ਬੇਟੀ ਗ੍ਰੀਨ ਕਲਰ ਦੀ ਫੈਦਰੀ ਗਾਊਨ 'ਚ ਨਜ਼ਰ ਆਈ ਸੀ।

Posted By: Amita Verma