ਜੇਐੱਨਐੱਨ, ਨਵੀਂ ਦਿੱਲੀ : ਛੋਟੇ ਪਰਦੇ ਦੀ ਪਾਪੂਲਰ ਐਕਟਰੈੱਸ ਕਾਮਿਆ ਪੰਜਾਬੀ ਨੇ ਸਿਆਸਤ ’ਚ ਕਦਮ ਰੱਖਿਆ ਹੈ। ਕਾਮਿਆ ਨੇ ਬੁੱਧਵਾਰ ਨੂੰ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ। ਮੁੰਬਈ ਕਾਂਗਰਸ ਪ੍ਰੈਜ਼ੀਡੈਂਟ ਭਾਈਜਗਤਾਪ, ਯੂਥ ਲੀਡਰ ਸੂਰਜ ਸਿੰਘ ਠਾਕੁਰ ਅਤੇ ਵਰਕਿੰਗ ਪ੍ਰੈਜ਼ੀਡੈਂਟ ਚਰਣ ਸਿੰਘ ਸਾਪਰਾ ਨੇ ਐਕਟਰੈੱਸ ਕਾਮਿਆ ਪੰਜਾਬੀ ਦਾ ਕਾਂਗਰਸ ਪਾਰਟੀ ’ਚ ਸਵਾਗਤ ਕੀਤਾ। ਐਕਟਰੈੱਸ ਨੇ ਆਪਣੇ ਸੋਸ਼ਲ ਮੀਡੀਆ ਪੇਜ ’ਤੇ ਤਸਵੀਰਾਂ ਸ਼ੇਅਰ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ।

ਕਾਮਿਆ ਪੰਜਾਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ ’ਚ ਲਿਖਿਆ, ‘ਮੇਰੀ ਨਵੀਂ ਸ਼ੁਰੂਆਤ ਅਤੇ ਸੁੰਦਰ ਸ਼ੁਰੂਆਤ ਲਈ ਇੰਨੀ ਗਰਮਜੋਸ਼ੀ ਨਾਲ ਸਵਾਗਤ ਲਈ @bhaijagtapofficial ਭਰਾ @tehseenpoonawalla @incindia @incmumbai ਦਾ ਬਹੁਤ-ਬਹੁਤ ਧੰਨਵਾਦ। ਅਸਲ ’ਚ @rahulgandhi ji @priyankagandhivadra ji ਦੀ ਅਗਵਾਈ ’ਚ ਕੰਮ ਕਰਨਾ ਸ਼ੁਰੂ ਕਰਨ ਲਈ ਉਤਸੁਕ ਹਾਂ।

ਪਿਛਲੇ ਕੁਝ ਸਮੇਂ ਤੋਂ ਲਗਾਤਾਰ ਚਰਚਾ ਸੀ ਕਿ ਕਾਮਿਆ ਪੰਜਾਬੀ ਕਾਂਗਰਸ ਪਾਰਟੀ ’ਚ ਸ਼ਾਮਿਲ ਹੋ ਸਕਦੀ ਹੈ, ਉਥੇ ਹੀ ਮੀਡੀਆ ’ਚ ਚੱਲ ਰਹੀ ਰਿਪੋਰਟਸ ਦੀ ਮੰਨੀਏ ਤਾਂ ਖੁਦ ਕਾਮਿਆ ਪੰਜਾਬੀ ਵੀ ਹਮੇਸ਼ਾ ਤੋਂ ਸਿਆਸਤ ’ਚ ਕਦਮ ਰੱਖਣਾ ਚਾਹੁੰਦੀ ਸੀ ਪਰ ਆਪਣੀ ਬਿਜ਼ੀ ਸ਼ਿਡਿਊਲ ਅਤੇ ਸੀਰੀਅਲ ਸ਼ਕਤੀ ਕਾਰਨ ਉਹ ਪਹਿਲ ਅਜਿਹਾ ਨਹੀਂ ਕਰ ਪਾਈ ਸੀ। ਵੈਸੇ ਫਿਲਹਾਲ ਕਾਮਿਆ ਦਾ ਕੋਈ ਸ਼ੋਅ ਫਲੋਰ ’ਤੇ ਨਹੀਂ ਹੈ, ਅਜਿਹੇ ’ਚ ਉਨ੍ਹਾਂ ਲਈ ਸਿਆਸਤ ’ਚ ਆਉਣ ਦਾ ਸਮਾਂ ਠੀਕ ਸੀ।

Posted By: Ramanjit Kaur