ਜੇਐੱਨਐੱਨ, ਨਵੀਂ ਦਿੱਲੀ : ਮਸ਼ਹੂਰ ਟੀਵੀ ਅਦਾਕਾਰਾ ਤੇ ਬਿੱਗ ਬੌਸ ਐਕਸ ਕੰਟੈਸਟੈਂਟ ਕਾਮਿਆ ਪੰਜਾਬੀ ਨੇ ਆਪਣੇ ਬੁਆਏਫਰੈਂਡ ਸ਼ਲਭ ਦਾਂਗ ਨਾਲ ਮੰਗਣੀ ਕਰ ਲਈ ਹੈ। ਕਾਮਿਆ ਨੇ ਆਪਣੀ ਮੰਗਣੀ ਦੀ ਜਾਣਕਾਰੀ ਖ਼ੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਜ਼ਰੀਏ ਦਿੱਤੀ ਹੈ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਮੰਗਣੀ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ਵਿਚ ਸ਼ਲਭ ਉਨ੍ਹਾਂ ਨੂੰ ਪੂਰੇ ਪਰਿਵਾਰ ਸਾਹਮਣੇ ਗੁਰਦੁਆਰੇ 'ਚ ਅੰਗੂਠੀ ਪਹਿਨਾਉਂਦੇ ਨਜ਼ਰ ਆ ਰਹੇ ਹਨ। ਕਾਮਿਆ ਦੀ ਮੰਗਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਸ਼ਲਭ ਤੇ ਕਾਮਿਆ ਕਾਫ਼ੀ ਖ਼ੁਸ਼ ਨਜ਼ਰ ਆ ਰਹੇ ਹਨ।

ਇਸ ਖ਼ਾਸ ਦਿਨ ਕਾਮਿਆ ਨੇ ਗੋਲਡਨ ਐਂਡ ਗ੍ਰੀਨ ਕਲਰ ਦਾ ਗਰਾਰਾ ਪਾਇਆ ਸੀ ਤੇ ਸ਼ਲਭ ਨੇ ਬਲਿਊ ਕਲਰ ਦਾ ਸ਼ਾਰਟ ਕੁਰਤਾ ਤੇ ਵ੍ਹਾਈਟ ਪੈਂਟ ਪਾਈ ਹੋਈ ਸੀ। ਦੋਵਾਂ ਨੇ ਗੁਰਦੁਆਰੇ 'ਚ ਮੱਥਾ ਟੇਕਿਆ ਤੇ ਪਰਿਵਾਰ ਦਾ ਅਸ਼ੀਰਵਾਦ ਲੈ ਕੇ ਮੰਗਣੀ ਕੀਤੀ। 10 ਫਰਵਰੀ ਨੂੰ ਸ਼ਲਭ ਤੇ ਕਾਮਿਆ ਵਿਆਹ ਦੇ ਬੰਧਨ 'ਚ ਬੱਝ ਜਾਣਗੇ। ਅਦਾਕਾਰਾ ਨੇ ਕੁਝ ਸਮਾਂ ਪਹਿਲਾਂ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਸੀ ਜਿਸ ਵਿਚ ਉਸ ਨੇ ਆਪਣੇ ਵਿਆਹ ਦੀ ਡੇਟ ਦੱਸੀ ਸੀ। ਅਦਾਕਾਰਾ ਨੇ ਲਿਖਿਆ ਸੀ, 'ਮੈਂ ਇੱਥੇ ਆਪਣੀ ਫੇਵਰਿਟ ਤਸਵੀਰ ਤੇ ਆਪਣੇ ਫੇਵਰਿਟ ਇਨਸਾਨ ਨਾਲ ਆਪਣੀ ਫੇਵਰਿਟ ਡੇਟ ਅਨਾਊਂਸ ਕਰ ਰਹੀ ਹਾਂ, 10 ਫਰਵਰੀ 2020, ਸਾਨੂੰ ਅਸ਼ੀਰਵਾਦ ਦਿਉ ਸਾਡੇ ਨਵੇਂ ਸਫ਼ਰ ਤੇ ਨਵੀਂ ਸ਼ੁਰੂਆਤ ਲਈ।

Posted By: Seema Anand