ਜੇਐੱਨਐੱਨ, ਨਵੀਂ ਦਿੱਲੀ : Kamya Punjabi Marriage Photos : ਬਿੱਗ ਬੌਸ 7 ਦੀ ਐਕਸ ਕੰਟੈਸਟੈਂਟ ਤੇ ਮਸ਼ਹੂਰ ਟੀਵੀ ਅਦਾਕਾਰਾ ਕਾਮਿਆ ਪੰਜਾਬੀ ਤੇ ਉਨ੍ਹਾਂ ਦੇ ਬੁਆਏਫਰੈਂਡ ਸ਼ਲਭ ਡਾਂਗ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਬੀਤੇ ਦੋ ਦਿਨਾਂ ਤੋਂ ਕਾਮਿਆ ਦੀ ਮੰਗਣੀ, ਹਲਦੀ ਤੇ ਮਹਿੰਦੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਅਜਿਹੇ ਵਿਚ ਫੈਨਜ਼ ਨੂੰ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਸੀ। ਤਾਂ ਫੈਨਜ਼ ਦਾ ਇੰਤਜ਼ਾਰ ਹੁਣ ਖ਼ਤਮ ਹੋਇਆ ਤੇ ਅਦਾਕਾਰਾ ਦੇ ਵਿਆਹ ਦੀਆਂ ਤਸਵੀਰਾਂ ਵੀ ਸਾਹਮਣੇ ਆ ਗਈਆਂ ਹਨ।

ਹਰ ਦੁਲਹਣ ਦੀ ਤਰ੍ਹਾਂ ਕਾਮਿਆ ਨੇ ਵੀ ਵਿਆਹ 'ਚ ਲਾਲ ਰੰਗ ਦਾ ਲਹਿੰਗਾ ਪਾਇਆ ਹੈ ਜਿਸ ਨਾਲ ਉਨ੍ਹਾਂ ਗੋਲਡਨ ਕਲਰ ਦਾ ਬਲਾਊਜ਼ ਪਾਇਆ। ਉੱਥੇ ਹੀ ਸ਼ਲਭ ਨੇ ਗੋਲਡਨ ਰੰਗ ਦੀ ਸ਼ੇਰਵਾਨੀ ਪਹਿਨੀ ਹੈ ਜਿਸ ਨਾਲ ਉਨ੍ਹਾਂ ਕ੍ਰੀਮ ਕਲਰ ਦੀ ਪੱਗ ਬੰਨ੍ਹੀ ਹੈ।ਇਸ ਆਊਟਫਿੱਟ ਨਾਲ ਸ਼ਲਭ ਨੇ ਲਾਲ ਰੰਗ ਦੀ ਚੁੰਨੀ ਲਈ ਹੋਈ ਹੈ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿਚ ਉਹ ਇਕ-ਦੂਸਰੇ ਨੂੰ ਵਰਮਾਲਾ ਪਾਉਂਦੇ ਨਜ਼ਰ ਆ ਰਹੇ ਹਨ।

ਇਸ ਤੋਂ ਪਹਿਲਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਹਲਦੀ, ਮਹਿੰਦੀ ਤੇ ਮੰਗਣੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ ਜਿਨ੍ਹਾਂ ਵਿਚ ਉਹ ਪੂਰੇ ਪਰਿਵਾਰ ਨਾਲ ਇੰਜੁਆਏ ਕਰਦੀ ਨਜ਼ਰ ਆ ਰਹੀ ਸਨ। ਹਲਦੀ ਦੀਆਂ ਤਸਵੀਰਾਂ 'ਚ ਕਾਮਿਆ ਆਪਣੇ ਪੂਰੇ ਪਰਿਵਾਰ ਨਾਲ ਮੌਜੂਦ ਸੀ ਤੇ ਉਨ੍ਹਾਂ ਦੇ ਸਰੀਰ 'ਤੇ ਮਹਿੰਦੀ ਲੱਗੀ ਸੀ। ਇਸ ਤੋਂ ਇਲਾਵਾ ਕਾਮਿਆ ਨੇ ਮਹਿੰਦੀ ਫੰਕਸ਼ਨ ਦੀ ਵੀਡੀਓ ਵੀ ਸ਼ੇਅਰ ਕੀਤੀ ਜਿਸ ਵਿਚ ਉਹ ਆਪਣੇ ਦੋਸਤਾਂ ਤੇ ਪਤੀ ਸ਼ਲਭ ਨਾਲ ਮਸਤੀ 'ਚ ਡਾਂਸ ਕਰਦੀ ਨਜ਼ਰ ਆ ਰਹੀ ਹਨ।

ਤੁਹਾਨੂੰ ਦੱਸ ਦੇਈਏ ਕਿ ਕਾਮਿਆ ਦਾ ਇਹ ਦੂਸਰਾ ਵਿਆਹ ਹੈ। ਕਾਮਿਆ ਨੇ ਸਾਲ 2003 'ਚ ਬਿਜ਼ਨੈੱਸਮੈਨ ਬੰਟੀ ਨੇਗੀ ਨਾਲ ਵਿਆਹ ਕੀਤਾ ਸੀ ਜਿਨ੍ਹਾਂ ਤੋਂ ਉਸ ਦੀ ਇਕ 9 ਸਾਲ ਦੀ ਬੇਟੀ ਆਰਾ ਹੈ। ਪਤੀ ਨਾਲ ਤਾਲਮੇਲ ਨਾ ਬੈਠ ਸਕਣ ਕਾਰਨ ਕਾਮਿਆ ਨੇ ਉਨ੍ਹਾਂ ਤੋਂ ਸਾਲ 2013 'ਚ ਤਲਾਕ ਲੈ ਲਿਆ ਜਿਸ ਤੋਂ ਬਾਅਦ ਅੱਜ ਉਨ੍ਹਾਂ ਦੁਬਾਰਾ ਵਿਆਹ ਕੀਤਾ।

Posted By: Seema Anand