ਨਵੀਂ ਦਿੱਲੀ, ਜੇਐੱਨਐੱਨ : ਹਿੰਦੀ ਅਤੇ ਸਾਊਥ ਸਿਨੇਮਾ ਦੇ ਦਿੱਗਜ ਅਦਾਕਾਰ ਨੂੰ ਸ੍ਰੀ ਰਾਮਚੰਦਰ ਮੈਡੀਕਲ ਸੈਂਟਰ (ਐੱਸਆਰਐੱਮਸੀ) ਵਿਚ ਦਾਖ਼ਲ ਕਰਵਾਇਆ ਗਿਆ ਹੈ। ਰਿਪੋਰਟਾਂ ਮੁਤਾਬਿਕ ਉਨ੍ਹਾਂ ਨੂੰ ਰੈਗੂਲਰ ਹੈਲਥ ਚੈਕਅਪ ਲਈ 23 ਨਵੰਬਰ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਬੁਖ਼ਾਰ ਸੀ, ਜਿਸ ਦੀ ਦਵਾਈ ਦੇ ਦਿੱਤੀ ਗਈ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਅਗਲੇ ਕੁਝ ਦਿਨਾਂ ਲਈ ਪੂਰੀ ਤਰ੍ਹਾਂ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਉੱਥੇ ਹੀ ਅਦਾਕਾਰ ਨੂੰ ਅੱਜ ਛੁੱਟੀ ਮਿਲਣ ਦੀ ਉਮੀਦ ਹੈ।

ਕਮਲ ਹਾਸਨ ਹਸਪਤਾਲ ’ਚ ਹਨ ਦਾਖ਼ਲ

ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਿਕ ਕਮਲ ਹਾਸਨ ਬੁੱਧਵਾਰ ਨੂੰ ਬੇਚੈਨੀ ਮਹਿਸੂਸ ਕਰਨ ਲੱਗੇ, ਇਸ ਦੇ ਨਾਲ ਹੀ ਉਨ੍ਹਾਂ ਨੂੰ ਹਲਕਾ ਬੁਖਾਰ ਵੀ ਸੀ। ਹੈਦਰਾਬਾਦ ਤੋਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੂੰ ਅਗਲੇ ਇਲਾਜ ਲਈ ਚੇਨਈ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਉਸ ਦੀ ਜਾਂਚ ਕੀਤੀ ਅਤੇ ਆਰਾਮ ਕਰਨ ਦੀ ਸਲਾਹ ਦਿੱਤੀ। ਉਮੀਦ ਹੈ ਕਿ ਉਨ੍ਹਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ।

ਇਸ ਫਿਲਮ ’ਚ ਆਉਣਗੇ ਨਜ਼ਰ

ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਉਹ ਹੈਦਰਾਬਾਦ ਵਿਚ ਆਪਣੇ ਮੈਂਟਰ ਅਤੇ ਦਿੱਗਜ ਨਿਰਦੇਸ਼ਕ ਕੇ. ਵਿਸ਼ਵਨਾਥ ਨੂੰ ਮਿਲੇ ਸਨ ਅਤੇ ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਉੱਥੇ ਹੀ ਕਮਲ ਹਾਸਨ ਨਿਰਦੇਸ਼ਕ ਸ਼ੰਕਰ ਦੀ ਇੰਡੀਅਨ 2 ਅਤੇ ਬਿੱਗ ਬੌਸ ਤਮਿਲ ਸੀਜਨ 6 ਦੀ ਸ਼ੂਟਿੰਗ ਕਰ ਰਹੇ ਹਨ। ਇਕ ਵਾਰ ਜਦੋਂ ਉਹ ਇੰਡੀਅਨ 2 ਦੀ ਸ਼ੂਟਿੰਗ ਪੂਰੀ ਕਰ ਲੈਂਦੇ ਹਨ, ਤਾਂ ਉਹ ਕੇਐੱਚ 234 ਲਈ ਨਿਰਦੇਸ਼ਕ ਮਣੀਰਤਨਮ ਨਾਲ ਹੱਥ ਮਿਲਾਉਣਗੇ। ਸਾਲਾਂ ਬਾਅਦ ਇਹ ਜੋੜੀ ਫਿਰ ਤੋਂ ਪਰਦੇ ’ਤੇ ਇਕੱਠੇ ਕੰਮ ਕਰਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਨਿਰਦੇਸ਼ਕ ਰਣਜੀਤ ਨਾਲ ਇਕ ਫਿਲਮ ’ਚ ਨਜ਼ਰ ਆਉਣਗੇ।

Posted By: Harjinder Sodhi