ਬਾਲੀਵੁੱਡ 'ਚ 'ਸਿੰਘਮ' ਦੇ ਨਾਂ ਨਾਲ ਪ੍ਰਸਿੱਧ ਅਦਾਕਾਰ ਅਜੇ ਦੇਵਗਨ ਅੱਜਕੱਲ੍ਹ ਆਪਣੀਆਂ ਫਿਲਮਾਂ ਨੂੰ ਲੈ ਕੇ ਕਾਫ਼ੀ ਮਸਰੂਫ਼ ਚੱਲ ਰਹੇ ਹਨ। ਫਿਲਹਾਲ ਉਹ ਗੁਜਰਾਤ 'ਚ 'ਭੁਜ : ਦ ਪ੍ਰਰਾਈਡ ਆਫ ਇੰਡੀਆ' ਦੀ ਸ਼ੂਟਿੰਗ ਕਰ ਰਹੇ ਹਨ। ਪਰ, ਉੱਥੇ ਦੂਜੇ ਪਾਸੇ ਉਹ ਫਿਲਮ 'ਤਾਨਾਜੀ : ਦ ਅਨਸੰਗ ਵਾਰੀਅਰ' ਵਿਚ ਆਪਣੀ ਪਤਨੀ ਤੇ ਅਦਾਕਾਰਾ ਕਾਜੋਲ ਨਾਲ ਨਜ਼ਰ ਆਉਣਗੇ। ਅਜੇ ਤੇ ਕਾਜੋਲ ਦੀ ਰੋਮਾਂਟਿਕ ਜੋੜੀ ਇਕ ਸਮੇਂ ਬਾਲੀਵੁੱਡ 'ਚ ਕਾਫ਼ੀ ਲੋਕਪਿ੍ਰਆ ਹੋਈ ਸੀ। ਅਜਿਹੇ 'ਚ ਖ਼ਬਰ ਆਈ ਸੀ ਕਿ ਇਹ ਜੋੜਾ ਇਕ ਹੋਰ ਫਿਲਮ 'ਚ ਰੋਮਾਂਟਿਕ ਜੋੜੇ ਦੇ ਰੂਪ 'ਚ ਨਜ਼ਰ ਆਵੇਗਾ। ਇਸ ਫਿਲਮ ਦਾ ਨਾਂ ਹੈ, 'ਯੂ ਮੀ ਔਰ ਹਮ'। ਹਾਲਾਂਕਿ ਦੇਵਗਨ ਦੇ ਪ੍ਰਰੋਡਕਸ਼ਨ ਹਾਊਸ ਨੇ ਤਿੰਨ ਹੋਰ ਟਾਈਟਲ ਰਜਿਸਟਰ ਕੀਤੇ ਹਨ ਤੇ ਉਨ੍ਹਾਂ ਦੀਆਂ ਕਹਾਣੀਆਂ ਵੀ ਉਨ੍ਹਾਂ ਦੇ ਦਿਮਾਗ਼ 'ਚ ਹਨ। ਇਕ ਸੂਤਰ ਨੇ ਜਾਣਕਾਰੀ ਦਿੱਤੀ, 'ਪਿਛਲੇ ਹਫ਼ਤੇ ਜਦੋਂ ਕਾਜੋਲ ਦਾ ਜਨਮ ਦਿਨ ਸੀ, ਉਦੋਂ ਇਸ ਬਾਰੇ ਵਿਚਾਰ ਕੀਤਾ ਗਿਆ। ਆਪਣੇ ਜਨਮ ਦਿਨ 'ਤੇ ਕਾਜੋਲ ਅਜੇ ਨੂੰ ਮਿਲਣ ਭੁੱਜ ਗਈ ਸੀ। ਉਸੇ ਦੌਰਾਨ ਇਸ ਤਰ੍ਹਾਂ ਦੀ ਯੋਜਨਾ ਬਣੀ ਸੀ।' ਫਿਲਹਾਲ ਇਸ ਫਿਲਮ ਦੀ ਕਹਾਣੀ ਇਕ ਵਿਆਹੁਤਾ ਜੋੜੇ 'ਤੇ ਅਧਾਰਤ ਹੋਵੇਗੀ, ਜਿਸ 'ਚ ਉਨ੍ਹਾਂ ਦਾ ਰੋਮਾਂਸ ਵੀ ਫੋਕਸ 'ਚ ਹੋਵੇਗਾ।