ਜੇਐੱਨਐੱਨ, ਨਵੀਂ ਦਿੱਲੀ : ਬਾਲੀਵੁੱਡ ਦੀ ਫੇਮਸ ਐਕਟਰੈਸ ਜਯਾ ਬੱਚਨ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦਾ ਜਨਮ-ਦਿਨ 9 ਅਪ੍ਰੈਲ, 1948 ਨੂੰ ਮੱਧ ਪ੍ਰਦੇਸ਼ ਦੇ ਜਬਲਪੁਰ 'ਚ ਹੋਇਆ ਸੀ। ਜਯਾ ਬੱਚਨ ਅੱਜ ਆਪਣਾ 72ਵਾਂ ਜਨਮ-ਦਿਨ ਮਨਾ ਰਹੀ ਹੈ। ਲਾਕਡਾਊਨ ਦੇ ਚੱਲਦਿਆਂ ਜਯਾ ਬੱਚਨ ਪਿਛਲੇ ਕਈ ਦਿਨਾਂ ਤੋਂ ਦਿੱਲੀ 'ਚ ਫਸੀ ਹੋਈ ਹੈ। ਅਜਿਹੇ 'ਚ ਉਨ੍ਹਾਂ ਦੀ ਫੈਮਿਲੀ ਜੋ ਕਿ ਹਾਲੇ ਮੁੰਬਈ 'ਚ ਹੈ ਉਨ੍ਹਾਂ ਨੂੰ ਕਾਫੀ ਮਿਸ ਕਰ ਰਹੀ ਹੈ। ਉਥੇ ਅੱਜ ਭਾਵ ਜਯਾ ਦੇ ਜਨਮ-ਦਿਨ ਦੇ ਖ਼ਾਸ ਮੌਕੇ 'ਤੇ ਉਨ੍ਹਾਂ ਦਾ ਪਰਿਵਾਰ ਖਾਸ ਤੌਰ 'ਤੇ ਉਨ੍ਹਾਂ ਦੇ ਬੱਚੇ ਭਾਵ ਅਭਿਸ਼ੇਕ ਬੱਚਨ, ਸ਼ਵੇਤਾ ਬੱਚਨ ਉਨ੍ਹਾਂ ਨੂੰ ਬੇਹੱਦ ਯਾਦ ਕਰ ਰਹੇ ਹਨ। ਮਾਂ ਦੀ ਯਾਦ 'ਚ ਅਭਿਸ਼ੇਕ ਅਤੇ ਸ਼ਵੇਤਾ ਨੇ ਉਨ੍ਹਾਂ ਨੂੰ ਇਮੋਸ਼ਨਲ ਅੰਦਾਜ਼ 'ਚ ਜਨਮ-ਦਿਨ ਦੀ ਵਧਾਈ ਦਿੱਤੀ।

ਜਯਾ ਦੇ 72ਵੇਂ ਜਨਮ ਦਿਨ 'ਤੇ ਅਭਿਸ਼ੇਕ ਬੱਚਨ ਨੇ ਮਾਂ ਦੀ ਯਾਦ 'ਚ ਉਨ੍ਹਾਂ ਦੀ ਇਕ ਤਸਵੀਰ ਦੇ ਨਾਲ ਇਮੋਸ਼ਨਲ ਮੈਸੇਜ ਲਿਖਿਆ ਹੈ। ਅਭਿਸ਼ੇਕ ਲਿਖਦੇ ਹਨ, 'ਹਰ ਬੱਚਾ ਤੁਹਾਨੂੰ ਦੱਸੇਗਾ ਕਿ ਉਨ੍ਹਾਂ ਦਾ ਫੈਵਰੇਟ ਸ਼ਬਦ, ਮਾਂ ਹੁੰਦਾ ਹੈ। ਹੈਪੀ ਬਰਥ ਡੇ ਮਾਂ। ਇਸ ਤੋਂ ਬਾਅਦ ਉਨ੍ਹਾਂ ਨੇ ਲਿਖਿਆ ਕਿ ਹਾਲਾਂਕਿ, ਤੁਸੀਂ ਦਿੱਲੀ 'ਚ ਹੋ, ਲਾਕਡਾਊਨ ਲੱਗਾ ਹੋਇਆ ਹੈ ਅਤੇ ਅਸੀਂ ਸਾਰੇ ਮੁੰਬਈ 'ਚ। ਪਰ ਤੁਹਾਨੂੰ ਪਤਾ ਹੈ ਨਾ ਕਿ ਤੁਸੀਂ ਸਾਡੇ ਦਿਲ 'ਚ ਰਹਿੰਦੇ ਹੋ ਅਤੇ ਹਮੇਸ਼ਾ ਅਸੀਂ ਤੁਹਾਨੂੰ ਯਾਦ ਕਰਦੇ ਰਹਿੰਦੇ ਹਾਂ। ਤੁਹਾਡੀਆਂ ਗੱਲਾਂ ਕਰਦੀਆਂ ਰਹਿੰਦੇ ਹਾਂ, ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ, ਮਾਂ।' ਉਥੇ ਹੀ ਅਭਿਸ਼ੇਕ ਦੀ ਵੱਡੀ ਭੈਣ ਸ਼ਵੇਤਾ ਬੱਚਨ ਨੇ ਵੀ ਮਾਂ ਨੂੰ ਅਲੱਗ ਹੀ ਅੰਦਾਜ਼ 'ਚ ਵਿਸ਼ ਕੀਤਾ। ਸ਼ਵੇਤਾ ਨੇ ਮਾਂ ਸੰਗ ਆਪਣੀ ਅਤੇ ਭਰਾ ਅਭਿਸ਼ੇਕ ਦੀ ਇਕ ਪੁਰਾਣੀ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਮਾਂ ਨੂੰ ਮੈਸੇਜ ਲਿਖਿਆ। ਸ਼ਵੇਤਾ ਲਿਖਦੀ ਹੈ, 'ਮੈਂ ਆਪਣੇ ਨਾਲ ਆਪਣਾ ਦਿਲ ਲੈ ਕੇ ਚੱਲਦੀ ਹਾਂ। ਮੈਂ ਤੁਹਾਡੇ ਬਿਨਾਂ ਕੁਝ ਵੀ ਨਹੀਂ ਹਾਂ, ਮੈਂ ਜਿਥੇ ਜਾਂਦੀ ਹਾਂ ਤੁਸੀਂ ਨਾਲ ਹੁੰਦੇ ਹੋ। ਹੈਪੀ ਬਰਥ ਡੇ ਮੰਮਾ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ।' ਅਭਿਸ਼ੇਕ ਅਤੇ ਸ਼ਵੇਤਾ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਜਮ ਕੇ ਵਾਇਰਲ ਹੋ ਰਹੀ ਹੈ।

Posted By: Rajnish Kaur