ਨਵੀਂ ਦਿੱਲੀ : ਸਦੀ ਦੇ ਮਹਾਨਾਇਕ Amitabh Bachchan ਦੀ ਦੋਹਤੀ Navya Naveli Nanda ਅਤੇ ਫਿਲਮ ਅਦਾਕਾਰ Shahrukh Khan ਦੇ ਪੁੱਤਰ Aryan Khan ਦੀ ਡੇਟਿੰਗ ਦੀਆਂ ਖ਼ਬਰਾਂ ਅਕਸਰ ਮੀਡੀਆ 'ਚ ਆਉਂਦੀਆ ਰਹਿੰਦੀਆਂ ਸਨ ਪਰ ਹੁਣ Navya Naveli Nanda ਦਾ ਨਾਂ ਫਿਲਮ ਅਦਾਕਾਰ Jaaved Jaaferi ਦੇ ਪੁੱਤਰ Meezaan ਨਾਲ ਜੋੜਿਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਦੋਨੋਂ ਹੁਣ ਇਕ-ਦੂਸਰੇ ਨੂੰ ਡੇਟ ਕਰ ਰਹੇ ਹਨ।

ਹਾਲਾਂਕਿ ਜਲਦ ਫਿਲਮ ਡਾਇਰੈਕਟਰ Sanjay Leela Bhansali ਦੀ ਫਿਲਮ ਮਲਾਲ 'ਚ ਨਜ਼ਰ ਆਉਣ ਵਾਲੇ ਅਦਾਕਾਰ ਮੀਜ਼ਾਨ ਨੇ ਇਸ ਨੂੰ ਸਿਰਫ਼ ਇਕ ਅਫ਼ਵਾਹ ਕਰਾਰ ਦਿੱਤਾ ਹੈ ਅਤੇ Navya Naveli Nanda ਨੂੰ ਸਿਰਫ਼ ਚੰਗੀ ਦੋਸਤ ਦੱਸਿਆ ਹੈ।

ਇਸ ਬਾਰੇ ਇਕ ਇੰਟਰਵਿਊ 'ਚ Meezaan ਨੇ ਦੱਸਿਆ ਕਿ Navya Naveli Nanda ਉਨ੍ਹਾਂ ਦੀ ਭੈਣ ਦੀ ਚੰਗੀ ਦੋਸਤ ਹੈ। ਇਸ ਕਾਰਨ ਉਹ ਵੀ ਉਸ ਨੂੰ ਜਾਣਦੇ ਹਨ ਅਤੇ ਦੋਨੋਂ ਦੋਸਤ ਵੀ ਹਨ। Meezaan ਨੇ ਅੱਗੇ ਇਹ ਵੀ ਕਿਹਾ ਕਿ ਉਹ ਕਿਸੇ ਨਾਲ ਕਿਸੇ ਵੀ ਰਿਸ਼ਤੇ ਵਿਚ ਨਹੀਂ ਹਨ।

ਮੀਜ਼ਾਨ ਇੱਥੇ ਉਨ੍ਹਾਂ ਦੀ ਖ਼ੂਬਸੂਰਤ ਭੈਣ Alaviaa Jaaferi ਦੀ ਗੱਲ ਕਰ ਰਹੇ ਹਨ ਜਿਨ੍ਹਾਂ ਨਾਲ ਅਕਸਰ ਸੋਸ਼ਲ ਮੀਡੀਆ 'ਤੇ Navya Naveli Nanda ਨਜ਼ਰ ਆਉਂਦੀ ਹੈ। ਦਰਅਸਲ ਕਈ ਵਾਰ ਮੀਜ਼ਾਨ ਅਤੇ ਨਵਯਾ ਨਵੇਲੀ ਨੰਦਾ ਦੀਆਂ ਤਸਵੀਰਾਂ ਕਈ ਕਲਾਕਾਰਾਂ ਨਾਲ ਨਜ਼ਰ ਆਉਂਦੀਆਂ ਹਨ।

ਜਿਨ੍ਹਾਂ ਤੋਂ ਮੀਡੀਆ ਅਤੇ ਗੌਸਿਪ ਦੇ ਕਾਲਮ ਲਿਖਣ ਵਾਲੇ ਇਹ ਕਿਆਸ ਲਗਾਉਣ ਲਗਦੇ ਹਨ ਕਿ ਦੋਨੋਂ ਰਿਸ਼ਤੇ ਵਿਚ ਹਨ। ਫਿਲਮ ਮਲਾਲ 'ਚ ਸੰਜੈ ਲੀਲ੍ਹਾ ਭੰਸਾਲੀ ਦੀ ਭਾਣਜੀ Sharmin Segal ਵੀ ਹੈ। ਇਹ ਫਿਲਮ 5 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ।

Posted By: Seema Anand